ਐਸ.ਐਸ.ਪੀ. ਮੋਗਾ ਤੋਂ ਬਿਨ•ਾਂ ਦੇਰੀ ਤਬਾਦਲਾ ਕੀਤਾ ਜਾਵੇ – ਬਾਵਾ

ਐਸ.ਐਸ.ਪੀ. ਮੋਗਾ ਤੋਂ ਬਿਨ•ਾਂ ਦੇਰੀ ਤਬਾਦਲਾ ਕੀਤਾ ਜਾਵੇ - ਬਾਵਾ

ਐਸ.ਐਸ.ਪੀ. ਮੋਗਾ ਤੋਂ ਬਿਨ•ਾਂ ਦੇਰੀ ਤਬਾਦਲਾ ਕੀਤਾ ਜਾਵੇ – ਬਾਵਾ

ਮੋਗਾ (ਗੁਰਜੰਟ ਸਿੰਘ): ਜੀ. ਨਿਊਜ ਪੰਜਾਬ ਅਤੇ ਹਰਿਆਣਾ ਦੇ ਖੁਲਾਸੇ ਤੋਂ ਬਾਅਦ ਇੰਦਰਜੀਤ ਸਿੰਘ ਇੰਸਪੈਕਟਰ ਨੇ ਐਸ.ਆਈ.ਟੀ. ਕੋਲ ਖੁਲਾਸਾ ਕੀਤਾ ਹੈ ਕਿ ਐਸ.ਐਸ.ਪੀ. ਮੋਗਾ ਉਨ•ਾਂ ਪਾਸੋਂ ਨਸ਼ਾ ਤਸਕਰਾਂ ਪਾਸੋਂ ਲਏ ਪੈਸਿਆਂ ਵਿੱਚੋਂ ਹਿੱਸਾ ਲੈਂਦੇ ਰਹੇ ਹਨ। ਅੱਜ ਐਸ.ਐਸ.ਪੀ. ਮੋਗਾ ਦੇ ਹੱਥ ਮੋਗਾ ਜ਼ਿਲ•ਾ ਸੁੱਰਖਿਅਤ ਨਹੀਂ ਹੈ। ਦਿਨੋਂ ਦਿਨ ਇਹ ਗੱਲ ਜਾਹਿਰ ਹੋ ਰਹੀ ਹੈ ਕਿ ਪੰਜਾਬ ਵਿੱਚ ਚਿੱਟੇ ਦੇ ਪਸਾਰ ਵਿੱਚ ਕੁਝ ਉੱਚ ਪੁਲਿਸ ਅਫਸਰਾਂ ਦਾ ਹੱਥ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ  ਆਮ ਆਦਮੀ ਪਾਰਟੀ ਦੇ ਜ਼ਿਲ•ਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ। ਉਨ•ਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇਹ ਸਭ ਜੱਗ ਜਾਹਿਰ ਹੋਣ ਦੇ ਬਾਵਜੂਦ ਕਿ ਇਹ ਉੱਚ ਅਫਸਰ ਆਪਣੇ ਵੱਡੇ ਵੱਡੇ ਆਹੁਦਿਆਂ ‘ਤੇ ਬਿਰਾਜਮਾਨ ਹਨ। ਜਦਕਿ ਦੂਸਰੇ ਪਾਸੇ ਮੁੱਖ ਮੰਤਰੀ ਗੁਟਕਾ ਸਾਹਿਬ ਦੀ ਸਹੁੰ ਖਾਂਦੇ ਹਨ ਕਿ ਉਹ ਚਾਰ ਮਹੀਨੇ ਵਿੱਚ ਨਸ਼ਾ ਖਤਮ ਕਰਨਗੇ ਅਤੇ ਇਹ ਸਭ ਕੁਝ ਜਾਣਦੇ ਹੋਏ ਕਿ ਪੰਜਾਬ ਵਿੱਚ ਇੰਨੇ ਵੱਡੇ ਆਹੁਦਿਆਂ ‘ਤੇ ਅਫਸਰ ਅੱਜ ਵੀ ਕੰਮ ਕਰ ਰਹੇ ਹਨ, ਜੋ ਕਿ ਨਸ਼ਾ ਤਸਕਰਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜੇ ਹੋਏ ਹਨ। ਐਸ.ਐਸ.ਪੀ. ਮੋਗਾ ਕਸੂਰਵਾਰ ਹਨ ਜਾਂ ਨਹੀਂ, ਇਹ ਤਾਂ ਇੰਨਵੇਸਟੀਗੇਸ਼ਨ ਦੀ ਗੱਲ ਹੈ ਅਤੇ ਮੁੱਖ ਮੰਤਰੀ ਦੀ ਖੁਦ ਬਣਾਈ ਹੋਈ ਐਸ.ਆਈ.ਟੀ. ਤੇ ਤਾਂ ਮਾਨਯੋਗ ਮੁੱਖ ਮੰਤਰੀ ਕਾਰਵਾਈ ਨਹੀਂ ਕਰ ਰਹੇ, ਇਸਨੂੰ ਕੀ ਸਮਝਿਆ ਜਾਵੇ। ਬਾਵਾ ਨੇ ਮੰਗ ਕੀਤੀ ਹੈ ਕਿ ਨਿਊਜ ਨੇ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਖੁੱਦ ਦੀ ਇੰਨਵੈਸਟੀਗੇਸ਼ਨ ਕੀਤੀ ਹੈ । ਇਸ ਲਈ ਚਿੱਟੇ ਦਾ ਧੰਦਾ ਕਰਨ ਵਾਲਿਆਂ ਦੇ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਨਸ਼ੇ ਨਾਲ ਸਾਰਾ ਪੰਜਾਬ ਬਰਬਾਦ ਹੋ ਰਿਹਾ ਹੈ। ਬਾਵਾ ਨੇ ਕਿਹਾ ਕਿ ਜੇਕਰ ਫਿਰ ਵੀ ਪੰਜਾਬ ਸਰਕਾਰ ਨੇ ਐਸ.ਐਸ.ਪੀ. ਨੂੰ ਮੋਗਾ ਤੋਂ ਨਾ ਬਦਲਿਆ ਤਾਂ ਆਮ ਆਦਮੀ ਪਾਰਟੀ ਐਸ.ਐਸ.ਪੀ. ਮੋਗਾ ਅਤੇ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਕਰਨਗੇ ।

Related posts

Leave a Comment