15 ਅਪ੍ਰੈਲ ਤੱਕ ਹਾਊਸ ਟੈਕਸ/ਪ੍ਰਾਪਰਟੀ ਟੈਕਸ ਦੇ ਬਕਾਏ ਨੂੰ ਯਕਮੁਸ਼ਤ ਜਮਾਂ ਕਰਵਾਉਣ ਵਾਲੇ ਸ਼ਹਿਰੀ ਨਾਗਰਿਕਾਂ ਨੂੰ ਮਿਲੇਗਾ ਵਿਆਜ ਮੁਆਫ਼ੀ ਦਾ ਲਾਭ-ਕਮਿਸ਼ਨਰ ਨਗਰ ਨਿਗਮ

15 ਅਪ੍ਰੈਲ ਤੱਕ ਹਾਊਸ ਟੈਕਸ/ਪ੍ਰਾਪਰਟੀ ਟੈਕਸ ਦੇ ਬਕਾਏ ਨੂੰ ਯਕਮੁਸ਼ਤ ਜਮਾਂ ਕਰਵਾਉਣ ਵਾਲੇ ਸ਼ਹਿਰੀ ਨਾਗਰਿਕਾਂ ਨੂੰ ਮਿਲੇਗਾ ਵਿਆਜ ਮੁਆਫ਼ੀ ਦਾ ਲਾਭ-ਕਮਿਸ਼ਨਰ ਨਗਰ ਨਿਗਮ
ਸ਼ਹਿਰ ਵਾਸੀਆਂ ਨੂੰ ਇਸ ਵਿਸ਼ੇਸ਼ ਮੁਆਫੀ ਵੱਧ ਤੋ ਵੱਧ ਲਾਭ ਉਠਾਉਣ ਦੀ ਅਪੀਲ

ਮੋਗਾ, ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਨਗਰ ਨਿਗਮ ਮੋਗਾ ਦੀ ਹਦੂਦ ਅੰਦਰ ਰਹਿੰਦੇ ਨਾਗਰਿਕਾਂ ਨੂੰ ਵਿਸ਼ੇਸ਼ ਸਹੂਲਤ ਦਿੰਦਿਆਂ 15 ਅਪ੍ਰੈਲ 2018 ਤੱਕ ਹਾਊਸ ਟੈਕਸ/ਪ੍ਰਾਪਰਟੀ ਟੈਕਸ ਦੇ ਬਕਾਏ ਨੂੰ ਯਕਮੁਸ਼ਤ ਜਮਾਂ ਕਰਵਾਉਣ ‘ਤੇ ਸਾਰੇ ਵਿਆਜ ਨੂੰ ਮੁਆਫ਼ ਕਰਨ ਦਾ ਫੈਕੀਤਾ ਗਿਆ ਹੈ। ਉਨਾਂ ਦੱਸਿਆ ਕਿ ਬਕਾਇਆਜਾਤ ‘ਤੇ ਸਿਰਫ 10 ਪ੍ਰਤੀਸ਼ਤ ਜੁਰਮਾਨਾ ਦੇਣਾ ਪਵੇਗਾ, ਜਦ ਕਿ 15 ਅਪ੍ਰੈਲ ਤੋ ਬਾਅਦ ਹਾਊਸ ਟੈਕਸ/ਪ੍ਰਾਪਰਟੀ ਟੈਕਸ ਦੇ ਬਕਾਏ ਤੇ ਸਰਕਾਰ ਦੇ ਹੁਕਮਾਂ ਅਨੁਸਾਰ 20 ਪ੍ਰਤੀਸ਼ਤ ਜੁਰਮਾਨਾ ਸਮੇਤ ਬਣਦਾ ਵਿਆਜ਼ ਵਸੂਲਿਆ ਜਾਵੇਗਾ। ਉਨਾਂ ਇਹ ਵੀ ਦੱਸਿਆ ਕਿ 125 ਵਰਗ ਗਜ਼ ਤੋ ਵੱਧ ਦੇ ਸਿੰਗਲ ਸਟੋਰੀ ਰਿਹਾਇਸ਼ੀ ਮਕਾਨ/ਪ੍ਰਾਪਰਟੀ ‘ਤੇ ਵੀ ਇਹ ਟੈਕਸ ਲੱਗਣਯੋਗ ਹੈ। ਉਨਾਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋ ਦਿੱਤੀ ਗਈ ਇਸ ਵਿਸ਼ੇਸ਼ ਮੁਆਫੀ ਦਾ 15 ਅਪ੍ਰੈਲ ਤੱਕ ਆਪਣਾ ਹਾਊਸ ਟੈਕਸ/ਪ੍ਰਾਪਰਟੀ ਟੈਕਸ ਜਮਾਂ ਕਰਵਾ ਕੇ ਵੱਧ ਤੋ ਵੱਧ ਲਾਭ ਉਠਾਉਣ। ਉਨਾਂ ਦੱਸਿਆ ਕਿ ਇਸ ਸਬੰਧੀ ਕੋਈ ਜ਼ਰੂਰੀ ਜਾਣਕਾਰੀ ਲੈਣ ਲਈ ਕਿਸੇ ਵੀ ਦਫ਼ਤਰੀ ਕੰਮ ਕਾਜ ਵਾਲੇ ਦਿਨ ਨਗਰ ਨਿਗਮ ਮੋਗਾ ਦੇ ਕਮਰਾ ਨੰਬਰ 3 ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

Related posts

Leave a Comment