ਕਾਂਗਰਸੀਆਂ ਨੇ ਕੇਂਦਰ ਸਰਕਾਰ ਵਿਰੁੱਧ ਧਰਨਾ ਲਾ ਕੇ ਕੀਤੀ ਨਾਅਰੇਬਾਜੀ

ਕਾਂਗਰਸੀਆਂ ਨੇ ਕੇਂਦਰ ਸਰਕਾਰ ਵਿਰੁੱਧ ਧਰਨਾ ਲਾ ਕੇ ਕੀਤੀ ਨਾਅਰੇਬਾਜੀ

ਮਾਮਲਾ ਨੋਟ ਬੰਦੀ ਦੇ ਦੋ ਸਾਲ ਬੀਤਣ ਉਪਰੰਤ ਵੀ ਸਾਰੇ ਵਰਗਾਂ ਦੇ ਠੱਪ ਪਏ ਕੰਮਾਂ ਦਾ
ਕਾਂਗਰਸੀਆਂ ਨੇ ਕੇਂਦਰ ਸਰਕਾਰ ਵਿਰੁੱਧ ਧਰਨਾ ਲਾ ਕੇ ਕੀਤੀ ਨਾਅਰੇਬਾਜੀ
ਮੋਗਾ, (ਗੁਰਜੰਟ ਸਿੰਘ)-ਦੋ ਸਾਲ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਪੁਰਾਣੇ ਨੋਟਾਂ ਨੂੰ ਖਤਮ ਕਰਕੇ ਨਵੀਂ ਕਰੰਸੀ ਲਾਗੂ ਕਰਨ ਉਪਰੰਤ ਸਮੁੱਚੇ ਦੇਸ਼ ਭਰ ਦੇ ਹਰ ਵਰਗ ਦੇ ਠੱਪ ਪਏ ਕੰਮਾਂ ਦੀ ਗਤੀ ਦੁਆਰਾ ਪਟੜ ਤੇ ਨਾ ਆਉਣ ਦੇ ਚੱਲਦੇ ਜਿੱਥੇ ਸਾਰੇ ਦੇਸ਼ ਦੇ ਲੋਕਾਂ ਦਾ ਕੇਂਦਰ ਸਰਕਾਰ ਵਿਰੁੱਧ ਗੁੱਸਾ ਸਾਫ ਦਿਖਾਈ ਦੇ ਰਿਹਾ ਹੈ ਉਥੇ ਹੀ ਅੱਜ ਕਾਂਗਰਸ ਪਾਰਟੀ ਦੇ ਸੱਦੇ ਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਰਨਲ ਸਿੰਘ ਬਾਬੂ ਦੀ ਅਗਵਾਈ ਵਿਚ ਕਾਂਗਰਸੀਆਂ ਨੇ ਮੋਗਾ ਦੇ ਮੁੱਖ ਚੌਂਕ ਵਿਚ ਰੋਸ ਧਰਨਾ ਲਾ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਮੋਦੀ ਸਰਕਾਰ ਵਲੋਂ ਨੋਟਬੰਦੀ ਦੇ ਲਈ ਲਏ ਗਏ ਫੈਸਲੇ ਨੂੰ ਗਲਤ ਕਰਾਰ ਦਿੱਤਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਕਾਂਗਰਸ ਦੇ ਪ੍ਰਧਾਨ ਕਰਨਲ ਬਾਬੂ ਸਿੰਘ, ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ, ਇੰਟਕ ਜ਼ਿਲਾ ਪ੍ਰਧਾਨ ਐਡਵੋਕੇਟ ਵਿਜੈ ਧੀਰ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਵਿਨੋਦ ਬਾਂਸਲ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਸਾਬਕਾ ਜ਼ਿਲਾ ਪ੍ਰਧਾਨ ਬੀਬੀ ਜਗਦਰਸ਼ਨ ਕੌਰ, ਪ੍ਰਿੰਸੀਪਲ ਪੂਰਨ ਸਿੰਘ, ਜ਼ਿਲਾ ਪ੍ਰੀਸ਼ਦ ਮੈਂਬਰ ਇੰਦਰਜੀਤ ਸਿੰਘ ਤਲਵੰਡ ਭੰਗੇਰੀਆ ਆਦਿ ਨੇ ਕਿਹਾ ਕਿ ਨੋਟਬੰਦੀ ਦੇ ਫੈਸਲੇ ਉਪਰੰਤ ਸਮੁੱਚੇ ਦੇਸ਼ ਦੇ ਲੋਕਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ ਅਤੇ ਹਾਲਤ ਇੰਨੀ ਤਰਸਯੋਗ ਹੈ ਕਿ ਇਸ ਫੈਸਲੇ ਨਾਲ ਦੇਸ਼ ਦਾ ਸਮੁੱਚਾ ਢਾਂਚਾ ਹੀ ਡਾਂਵਾਡੋਲ ਹੋ ਗਿਆ ਹੈ। ਉਨਾਂ ਐਲਾਨ ਕੀਤਾ ਕਿ ਦੇਸ ਨਿਵਾਸੀ ਆਉਂਦੀਆਂ ਚੋਣਾ ਵਿਚ ਮੋਦੀ ਸਰਕਾਰ ਨੂੰ ਜੜ ਤੋਂ ਉਖਾੜ ਕੇ ਕਾਂਗਰਸ ਦੀ ਸਥਾਪਨਾ ਕਰਨਗੇ ਤਾਂ ਕਿ ਦੁਆਰਾ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਲਿਜਾਇਆ ਜਾ ਸਕੇ। ਇਸ ਮੌਕੇ ਸਟੇਜ ਸੰਚਾਲਨ ਉਪਿੰਦਰ ਗਿੱਲ ਨੇ ਕੀਤਾ। ਇਸ ਮੌਕੇ ਸਾਬਕਾ ਮੰਤਰੀ ਅਤੇ ਵਿਧਾਇਕ ਦਰਸ਼ਨ ਸਿੰਘ ਬਰਾੜ, ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਢੋਸ, ਜ਼ਿਲਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਤਖਤੂਪੁਰਾ, ਡਾ. ਪਵਨ ਥਾਪਰ, ਜਸਵੀਰ ਸਿੰਘ ਬਰਾੜ ਖੋਟੇ, ਸਰਪੰਚ ਗੁਰਿੰਦਰ ਸਿੰਘ ਗੱਗੂ ਦਾਤਾ, ਲੋਕ ਸਭਾ ਪ੍ਰਧਾਨ ਪਰਮਿੰਦਰ ਡਿੰਪਲ, ਜਸਵਿੰਦਰ ਸਿੰਘ ਕੁੱਸਾ, ਟਰੱਕ ਯੂਨੀਅਨ ਅਜੀਤਵਾਲ ਦੇ ਪ੍ਰਧਾਨ ਹਰਨੇਕ ਸਿੰਘ ਰਾਮੂਵਾਲਾ, ਪ੍ਰਧਾਨ ਰਮਨ ਮੱਕੜ, ਇੰਦਰਜੀਤ ਸਿੰਘ ਬੀੜ ਚੜਿੱਕ, ਰਾਮਪਾਲ ਧਵਨ, ਜਸਵਿੰਦਰ ਸਿੰਘ ਕਾਕਾ ਬਲਖੰਡੀ ਆਦਿ ਹਾਜਰ ਸਨ।

Related posts

Leave a Comment