ਝੋਨੇ ਦੀ ਖਰੀਦ ਤੇ ਮਾਲ ਚੁੱਕਣ ਨੂੰ ਲੈ ਕੇ ਆੜਤੀਆਂ ਵੱਲੋਂ ਦਾਣਾ ਮੰਡੀ ਅੱਗੇ ਧਰਨਾ

ਝੋਨੇ ਦੀ ਖਰੀਦ ਤੇ ਮਾਲ ਚੁੱਕਣ ਨੂੰ ਲੈ ਕੇ ਆੜਤੀਆਂ ਵੱਲੋਂ ਦਾਣਾ ਮੰਡੀ ਅੱਗੇ ਧਰਨਾ

ਝੋਨੇ ਦੀ ਖਰੀਦ ਤੇ ਮਾਲ ਚੁੱਕਣ ਨੂੰ ਲੈ ਕੇ ਆੜਤੀਆਂ ਵੱਲੋਂ ਦਾਣਾ ਮੰਡੀ ਅੱਗੇ ਧਰਨਾ
ਮਸਲਾ ਹੱਲ ਨਾ ਹੋਣ ਤੇ  ਮੇਨ ਚੌਂਕ ਜਾਮ ਕਰਨ ਦੀ ਚਿਤਾਵਨੀ
ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾÂਂੀ ਸਮੇਂ ਸੂਬੇ ਵਿਚ ਪਾਣੀ ਦਾ ਪੱਧਰ ਨੀਵਾਂ ਹੋਣ ਦੇ ਡਰੋਂ ਕਿਸਾਨਾਂ ਨੂੰ ਸੁਚੇਤ ਕਰਦਿਆ ਜਿੱਥੇ ਝੋਨੇ ਦੀ ਲਵਾਈ ਦਾ ਸਮਾਂ ਉਸ ਸਮੇਂ 20 ਜੂਨ ਨਿਸਚਿਤ ਕੀਤਾ ਸੀ । ਪਰੰਤੂ ਸੂਬੇ ਦੇ ਕਿਸਾਨਾਂ ਨੇ ਤਾਂ ਪੰਜਾਬ ਸਰਕਾਰ ਦਾ ਹੁਕਮ ਮੰਨ ਕੇ ਝੋਨੇ ਦੀ ਲਵਾਈ ਸਮੇਂ ਸਿਰ ਕੀਤੀ ਪਰੰਤੂ ਹੁਣ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ੍ਰੀਦ ਸਮੇਂ 17 ਮਾਊਂਚਰ ਫ਼ੀਸਦੀ ਤੈਅ ਕੀਤਾ ਹੈ। ਪਰੰਤੂ ਮੌਸ਼ਮ ਦੇ ਬਦਲਦਿਆ ਹੁਣ ਇਨ੍ਹਾਂ ਦਿਨਾਂ ਵਿਚ ਝੌਨੇ ਵਿਚ ਵੱਧ ਨਮੀ ਹੋਣ ਕਾਰਨ ਮਾਊੇਂਚਰ 22 ਫ਼ੀਸਦੀ ਤੋਂ ਉਪਰ ਆ ਰਿਹਾ ਹੈ। ਜਿਸ ਕਾਰਨ ਹੁਣ ਦਾਣਾ ਮੰਡੀਆਂ ਵਿੱਚ ਝੋਨੇ ਦੀ ਖਰੀਦ ਸਮੇਂ ਦਿੱਕਤ ਆ ਰਹੀ ਹੈ। ਇਨਾਂ੍ਹ ਸਬਦਾਂ ਦਾ ਪ੍ਰਗਟਾਵਾਂ ਅੱਜ ਆੜਤੀਆ ਐਸੋਸੀਏਸ਼ਨ ਦੇ ਆਗੂਆਂ ਪ੍ਰਧਾਨ ਪਰਮਜੀਤ ਸਿੰਘ ਨੰਗਲ,ਡਾ. ਸੁਰਜੀਤ ਸਿੰਘ ਨੰਗਲ, ਪ੍ਰਧਾਨ ਜਗਦੀਪ ਸਿੰਘ ਗਟਰਾ , ਪ੍ਰਧਾਨ ਇੰਦਰਜੀਤ ਗਰਗ , ਚੈਅਰਮੈਨ ਗੁਰਪ੍ਰੀਤ ਸਿੰਘ ਬਰਾੜ, ਜਥੇਦਾਰ ਪ੍ਰੀਤਮ ਸਿੰਘ ਕੁੱਸਾ, ਪ੍ਰਧਾਨ ਹਰਨੇਕ ਸਿੰਘ ਬਰਾੜ, ਰਾਜਵੀਰ ਸਿੰਘ ਗਾਜੀਆਣਾ ਅਤੇ ਦਾਣਾ ਮੰਡੀ ਦੇ ਮਜਦੂਰਾਂ ਵੱਲੋਂ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸਨ ਖਿਲਾਫ ਮੰਡੀ ਨਿਹਾਲ ਸਿੰਘ ਵਾਲਾ ਦੀ ਮੁੱਖ ਦਾਣਾ ਮੰਡੀ ਦੇ ਗੇਟ ਅੱਗੇ ਵਿਸ਼ਾਲ ਧਰਨਾ ਦੇਣ ਸਮੇਂ ਕੀਤਾ। ਉਕਤ ਆਗੂਆਂ ਨੇ ਕਿਹਾ ਕਿ ਅਜੇ ਇਨ੍ਹਾਂ ਦਿਨਾਂ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਘੱਟ ਸਮੇਂ ਵਿਚ ਪੱਕਣ ਵਾਲੀਆ ਝੋਨੇ ਦੀਆਂ ਕਿਸ਼ਮਾਂ ਦੀ ਹੀ ਆਮਦ ਮੰਡੀਆਂ ਵਿਚ ਜੋਰਾਂ ਤੇ ਹੋਈ ਹੈ। ਪਰੰਤੂ ਆਉਣ ਵਾਲੇ ਦਿਨਾਂ ਵਿਚ ਪੂਸ਼ਾ 44 ਅਤੇ ਪੂਸ਼ਾ ਡੋਗਰ ਦੀਆਂ ਕਿਸ਼ਮਾਂ ਵੀ ਬਿਲਕੁਲ ਤਿਆਰ ਹੋ ਚੁੱਕੀਆਂ ਹਨ। ਜਿਸ ਕਰਕੇ ਮੰਡੀਆਂ ਵਿਚ ਝੋਨੇ ਦੇ ਅੰਬਾਰ ਲੱਗਣ ਸੁਰੂ ਹੋ ਜਾਣੇ ਹਨ। ਜੇਕਰ ਸਰਕਾਰ ਵੱਲੋਂ ਖਰੀਦੇ ਗਏ ਝੋਨੇ ਨੂੰ ਜਲਦੀ ਨਾ ਚੁੱਕਿਆ ਤਾਂ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਲੱਗ ਜਾਣਗੇ ਅਤੇ ਸਮੇਂ ਸਿਰ ਪਹਿਲਾਂ ਆਏ ਹੋਏ ਝੋਨੇ ਨੂੰ ਨਾ ਖ੍ਰੀਦਿਆ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਲਈ ਝੋਨੇ ਦੀ ਸਰਕਾਰੀ ਖ੍ਰੀਦ ਇੱਕ ਬਹੁਤ ਵੱਡੀ ਮੁਸ਼ੀਬਤ ਬਣ ਕੇ ਸਾਹਮਣੇ ਆਵੇਗੀ ਅਤੇ ਮੰਡੀਆਂ ਵਿਚ ਕਿਸਾਨ ਵਰਗ , ਆੜਤੀਆਂ ਅਤੇ ਲੇਵਰ ਵਿਚ ਟਕਰਾਅ ਦੇ ਆਸ਼ਾਰ ਵੀ ਬਣ ਸਕਦੇ ਹਨ । ਇਸ ਮੌਕੇ ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਜਿੱਥੇ ਕਿਸਾਨ ਖੱਜਲ ਖੁਆਰ ਹੋ ਰਿਹਾ ਹੈ। ਉੱੱਥੇ ਨਾਲ ਹੀ ਆੜਤੀ ਵਰਗ ਅਤੇ ਲੇਵਰ ਨੂੰ ਵੀ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿਸਾਨਾਂ ਦੀ ਖੱਜਲ ਖੁਆਰੀ ਰੋਕਣ ਲਈ ਝੋਨੇ ਦਾ ਮਾਊਂਚਰ 20 ਫ਼ੀਸਦੀ ਤੈਅ ਕੀਤਾ ਜਾਵੇ ਤਾਂ ਜੋ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਉਕਤ ਆਗੂਆਂ ਨੇ ਜਿਲ੍ਹਾ ਪ੍ਰਸਾਸਨ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਆੜਤੀਆਂ ਦੀਆਂ ਮੰਗਾ ਨੂੰ ਪ੍ਰਸਾਸਨ ਨੇ ਜਲਦੀ ਨਾ ਮੰਨਿਆ ਤਾਂ ਅੱਜ 30 ਅਕਤੂਬਰ ਨੂੰ ਸਹਿਰ ਦੇ ਮੇਨ ਚੌਂਕ ਵਿੱਚ ਜਾਮ ਲਗਾਇਆ ਜਾਵੇਗਾ ਜਿਸ ਦੀ ਜਿੰਮੇਵਾਰੀ ਜਿਲ੍ਹਾ ਪ੍ਰਸਾਸਨ ਦੀ ਹੋਵੇਗੀ। ਧਰਨੇ ਵਿੱਚ ਪੁੱਜੇ ਨਾਇਬ ਤਹਿਸੀਲਦਾਰ ਧਰਮਿੰਦਰ ਕੁਮਾਰ ਨੇ ਆੜਤੀਆਂ ,ਮਜਦੂਰਾਂ ਅਤੇ ਕਿਸਾਨਾ ਨੂੰ ਭਰੋਸਾ ਦਿਵਾਇਆ ਕਿ ਤੁਹਾਡੀਆਂ ਮੰਗਾਂ ਨੂੰ ਹਰ ਹੀਲੇ ਨੇਪਰੇ ਚਾੜਿਆ ਜਾਵੇਗਾ ਅਤੇ ਝੋਨੇ ਦੀ ਖਰੀਦ ਦੌਰਾਨ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਨਿਰਮਲ ਸਿੰਘ ਬਰਾੜ ਨਿੰਮਾ, ਨਾਇਬ ਸਿੰਘ ਰਣਸੀਂਹ, ਆੜਤੀਆ ਛਿੰਦਰਪਾਲ ਰੌਂਤਾ, ਬੱਬਲਜੈਨ, ਸੋਨੀ ਗਰਚਾ, ਸੁਰੇਸ ਅਰੋੜਾ,ਚੌਧਰੀ ਸੀਰਾ ਭੱਟੀ, ਚੌਧਰੀ ਸੋਨੀ ਭੱਟੀ ਬਿਲਾਸਪੁਰ ਆਦਿ ਹਾਜਰ ਸਨ।

Related posts

Leave a Comment