ਝੋਨੇ ਦੀ ਖ੍ਰੀਦ ਨੂੰ ਲੈ ਕੇ ਕਿਸਾਨ ਯੂਨੀਅਨ ਉਗਰਾਹਾਂ ਨੇ ਰਾਸਟਰੀ ਮਾਰਗ ਤੇ ਜਾਮ ਲਗਾਇਆ

ਝੋਨੇ ਦੀ ਖ੍ਰੀਦ ਨੂੰ ਲੈ ਕੇ ਕਿਸਾਨ ਯੂਨੀਅਨ ਉਗਰਾਹਾਂ ਨੇ ਰਾਸਟਰੀ ਮਾਰਗ ਤੇ ਜਾਮ ਲਗਾਇਆ

ਝੋਨੇ ਦੀ ਖ੍ਰੀਦ ਨੂੰ ਲੈ ਕੇ ਕਿਸਾਨ ਯੂਨੀਅਨ ਉਗਰਾਹਾਂ ਨੇ ਰਾਸਟਰੀ ਮਾਰਗ ਤੇ ਜਾਮ ਲਗਾਇਆ

ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)- ਪਿੰਡ ਬਿਲਾਸਪੁਰ ਵਿਖੇ ਕਿਸਾਨਾਂ ਦਾ ਉਸ ਵੇਲੇ ਪੰਜਾਬ ਸਰਕਾਰ ਖਿਲਾਫ ਉਸ ਵੇਲੇ ਰੋਸ ਜਾਗਿਆ ਜਦ ਹਲਕੇ ਦੇ ਕਸਬਾ ਬਿਲਾਸਪੁਰ ਦੀ ਦਾਣਾ ਮੰਡੀ ਨੇੜੇ ਮੋਗਾ ਬਰਨਾਲਾ ਰਾਸਟਰੀ ਮਾਰਗ ਤੇ ਪਿੰਡ ਮਾਛੀਕੇ ਅਤੇ ਬਿਲਾਸਪੁਰ ਦੇ ਕਿਸਾਨਾ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਚਰਨ ਰਾਮਾਂ ਅਤੇ ਸੀਨੀਅਰ ਕਿਸਾਨ ਆਗੂ ਸੁਦਾਗਰ ਸਿੰਘ ਖਾਈ ਦੀ ਆਗਵਾਈ ਹੇਠ ਜਾਮ ਲਗਾ ਦਿੱਤਾ। ਇਸ ਮੌਕੇ ਕਿਸਾਨਾ ਵੱਲੋਂ ਪੰਜਾਬ ਸਰਕਾਰ ਖਿਲਾਫ ਤਿੱਖੀ ਨਾਅਰੇਬਾਜੀ ਕੀਤੀ ਗਈ ਅਤੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸਨ ਨੇ ਹਲਕੇ ਦੀਆਂ ਦਾਣਾ ਮੰਡੀਆਂ ਵਿੱਚ ਝੋਨੇ ਦੀ ਤੁਰੰਤ ਖ੍ਰੀਦ ਸੁਰੂ ਨਾਂ ਕਰਵਾਈ ਤਾਂ ਕਿਸਾਨਾ ਦੇ ਰੋਹ ਅੱਗੇ ਪੰਜਾਬ ਸਰਕਾਰ ਲਈ ਵੱਡੀ ਮੁਸੀਬਤ ਹੋਵੇਗੀ। ਇਸ ਮੌਕੇ ਉਕਤ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪਹਿਲਾ ਝੋਨੇ ਦੀ ਬਿਜਾਈ ਲੇਟ ਕਰਕੇ ਅਤੇ ਹੁਣ ਝੋਨੇ ਵਿੱਚ 17 ਫੀਸਦੀ ਨਮੀ ਦੀ ਸਰਤ ਰੱਖਕੇ ਸਰਕਾਰ ਝੋਨੇ ਦੀ ਖ੍ਰੀਦ ਤੋਂ ਭੱਜਣਾ ਚਾਹੁੰਦੀ ਹੈ । ਉਨ੍ਹਾਂ ਕਿਹਾ ਕਿ ਪਹਿਲਾ ਖ੍ਰੀਦ ਏਜੰਸੀਆਂ ਦੇ ਅਧਿਕਾਰੀ ਨਮੀਂ ਦੀ ਵੱਧ ਮਾਤਰਾ ਦੱਸ ਕੇ ਖ੍ਰੀਦ ਤੋਂ ਨੱਕ ਬੁੱਲ ਮਾਰਦੇ ਹਨ ਅਤੇ ਬਾਅਦ ਵਿੱਚ ਝੋਨੇ ਦੀ ਖ੍ਰੀਦ ਤੋਂ ਬਾਅਦ ਵੀ ਸੈਲਰਾਂ ਵਾਲੇ ਸੈਲਰ ਵਿੱਚ ਗਏ ਝੋਨੇ ਦੀ ਨਮੀਂ ਚੈੱਕ ਕਰਕੇ ਵੱਧ ਨਮੀਂ ਦਾ ਬਹਾਨਾਂ ਬਣਾ ਕੇ ਸੈਲਰਾਂ ਵਿੱਚ ਝੋਨਾਂ ਲਗਾਉਣ ਤੋਂ ਆਨਾਂਕਾਨੀ ਕਰਦੇ ਹਨ। ਜੋ ਕਿ ਕਿਸਾਨਾਂ ਨਾਲ ਕਿਸਾਨਾਂ ਨਾਲ ਸਰੇਆਮ ਧੱਕਾ ਹੈ। ਇਸ ਮੌਕੇ ਉਨ੍ਹਾਂ ਜਿਲ੍ਹਾ ਪ੍ਰਸਾਸਨ ਤੋਂ ਮੰਗ ਕੀਤੀ ਕਿ 17 ਮਾਊਂਚਰ ਦੀ ਸਰਤ ਖਤਮ ਕਰਕੇ 20 ਮਾਊਚਰ ਕੀਤਾ ਜਾਵੇ ਅਤੇ ਇੱਕ ਵਾਰ ਖ੍ਰੀਦ ਕੀਤੇ ਝੋਨੇ ਦੀ ਬਾਅਦ ਵਿੱਚ ਦੁਬਾਰਾਂ ਸੈਲਰ ਵਿੱਚ ਲਿਜਾਣ ਸਮੇਂ ਨਮੀ ਨਾ ਚੈੱਕ ਕੀਤੀ ਜਾਵੇ।

Related posts

Leave a Comment