ਪੀ.ਡਬਲਯੂ.ਡੀ (ਬਿਜਲੀ) ਆਊਟ ਸੋਰਸਿੰਗ ਮੁਲਾਯਮ ਯੂਨੀਅਨ ਦੀ ਮੀਟਿੰਗ ਹੋਈ

ਪੀ.ਡਬਲਯੂ.ਡੀ (ਬਿਜਲੀ) ਆਊਟ ਸੋਰਸਿੰਗ ਮੁਲਾਯਮ ਯੂਨੀਅਨ ਦੀ ਮੀਟਿੰਗ ਹੋਈ
ਭਲਕੇ ਧਰਨਾ ਦੇਣ ਲਈ ਮਜਬੂਰ ਹੋਵਾਂਗੇ- ਜਸਪ੍ਰੀਤ ਗਗਨ
ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ) ਪੀ.ਡਬਲਯੂ.ਡੀ. (ਬਿਜਲੀ) ਪੰਜਾਬ ਲੋਕ ਨਿਰਮਾਣ ਵਿਭਾਗ, ਭਵਨ ਤੇ ਮਾਰਗ ਸਾਖਾ ਦੇ ਆਊਟਸੋਰਸਿੰਗ ਕਰਮਚਾਰੀਆਂ ਨੂੰ ਪਿਛਲੇ ਕਰੀਬ 4 ਮਹੀਨਿਆ ਤੋ ਤਨਖਾਹ ਨਹੀਂ ਮਿਲ ਰਹੀ । ਜਿਸ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਆਗੂ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਤਨਖਾਹਾਂ ਨਾ ਮਿਲਣ ਕਾਰਨ ਮੁਲਾਜਮਾਂ ਦੇ ਘਰਾਂ ਦੀ ਆਰਥਿਕ ਸਥਿਤੀ ਬੜ੍ਹੀ ਨਾਜੁਕ ਹੋ ਚੁੱਕੀ ਹੈ । ਸਾਡੇ ਮਹਿਕਮੇ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਸਾਡੀ ਆਰਥਿਕ ਸਥਿਤੀ ਦਾ ਜਰ੍ਹਾ ਵੀ ਖਿਆਲ ਨਹੀਂ ਆ ਰਿਹਾ।ਉਹਨਾ ਕਿਹਾ ਕਿ ਇਸ ਗੱਲ ਦਾ ਬੜ੍ਹਾ ਅਫਸੋਸ ਹੈ ਕਿ ਸਾਨੂੰ ਇਹ ਗੱਲਾ ਕਹਿਣੀਆਂ ਪੈ ਰਹੀਆਂ ਹਨ।ਇੱਥੋਂ ਤੱਕ ਕਿ ਬੱਚਿਆਂ ਦੀ ਫੀਸਾਂ ਪੈਂਡਿੰਗ ਨੇ ਸਕੂਲਾਂ ਦੇ ਪ੍ਰਿੰਸੀਪਲ ਬੱਚਿਆ ਦੇ ਨਾਮ ਕੱਟਣ ਤੱਕ ਤਿਆਰ ਖੜ੍ਹੇ ਹਨ ਅਤੇ ਇਸ ਤੋਂ ਇਲਾਵਾ ਹੋਰ ਬਾਕੀ ਦੁਕਾਨਦਾਰਾਂ ਦੇ ਪੈਸੇ ਵੀ ਦੇਣੇ ਹਨ ਜੋ ਕਿ ਘਰ ਦਾ ਸਮਾਨ ਦੇਣ ਤੋਂ ਵੀ ਇਨਕਾਰ ਕਰ ਰਹੇ ਹਨ।ਆਖੀਰ ਵਿੱਚ ਉਕਤ ਆਗੂ ਨੇ ਕਿਹਾ ਕਿ ਜਦੋਂ ਤੱਕ ਇਹਨਾ ਆਊਟਸੋਰਸਿੰਗ ਕਰਮਚਾਰੀਆਂ ਦੀ ਤਨਖਾਹ ਡਰਾਅ ਨਹੀਂ ਹੁੰਦੀ ਤਾਂ ਅਸੀਂ ਮਜਬੂਰ ਹੋ ਕੇ ਭਲਕੇ 31ਅਕਤੂਬਰ ਨੂੰ ਧਰਨਾ ਦੇਣ ਲਈ ਮਜਬੂਰ ਹੋਵਾਂਗੇ। ਜੇਕਰ ਫਿਰ ਵੀ ਤਨਖਾਹ ਡਰਾਅ ਨਾ ਹੋਈ ਤਾਂ ਇਸ ਧਰਨੇ ਤੋਂ ਬਾਅਦ 5ਨਵੰਬਰ ਨੂੰ ਫਿਰ ਦੁਬਾਰਾ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਜਸਪ੍ਰੀਤ ਸਿੰਘ (ਗਗਨ), ਸੁਖਵਿੰਦਰ ਸਿੰਘ ਮਧੇਕੇ,ਵਿਸ਼ਾਲ ਸਿੰਘ, ਗੁਰਮੁੱਖ ਸਿੰਘ, ਜਗਤਾਰ ਸਿੰਘ ਆਦਿ ਯੂਨੀਅਨ ਦੇ ਵਰਕਰ ਹਾਜਰ ਸਨ।

Related posts

Leave a Comment