ਖੋਖਾ ਸੰਚਾਲਕਾਂ ਦਾ ਵਫਦ ਐਡਵੋਕੇਟ ਧੀਰ ਦੀ ਅਗਵਾਈ ‘ਚ ਮੇਅਰ ਨੂੰ ਮਿਲਿਆ

ਖੋਖਾ ਸੰਚਾਲਕਾਂ ਦਾ ਵਫਦ ਐਡਵੋਕੇਟ ਧੀਰ ਦੀ ਅਗਵਾਈ 'ਚ ਮੇਅਰ ਨੂੰ ਮਿਲਿਆ

ਖੋਖਾ ਸੰਚਾਲਕਾਂ ਦਾ ਵਫਦ ਐਡਵੋਕੇਟ ਧੀਰ ਦੀ ਅਗਵਾਈ ‘ਚ ਮੇਅਰ ਨੂੰ ਮਿਲਿਆ

ਮੋਗਾ, (ਗੁਰਜੰਟ ਸਿੰਘ)-ਕਈ ਮਹੀਨੇ ਪਹਿਲਾਂ ਜੋ ਖੋਖਾ ਸੰਚਾਲਕਾਂ ਵਾਲਿਆਂ ਨੂੰ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਤਹਿਤ ਬਲਡੋਜਰ ਚਲਾ ਕੇ ਹਟਾਂ ਦਿੱਤਾ ਗਿਆ ਸੀ, ਉਨਾਂ ਖੋਖਿਆਂ ਵਾਲਿਆਂ ਦੇ ਪੁਨਰਵਾਸ ਦੀ ਮੰਗ ਨੂੰ ਲੈ ਕੇ ਅੱਜ ਜ਼ਿਲਾ ਇੰਟਕ ਪ੍ਰਧਾਨ ਵਿਜੈ ਧੀਰ ਦੀ ਅਗਵਾਈ ਵਿਚ ਇਕ ਵਿਸ਼ਾਲ ਪ੍ਰਤੀਨਿਧੀ ਮੰਡਲ ਨਗਰ ਨਿਗਮ ਮੋਗਾ ਦੇ ਮੇਅਰ ਅਕਸ਼ਿਤ ਜੈਨ ਨੂੰ ਮਿਲਿਆ। ਮੇਅਰ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇੰਨਾਂ ਖੋਖਾ ਸੰਚਾਲਕਾਂ ਨੂੰ 8*10 ਫੁੱਟ ਜਗ੍ਹਾ ਅਲਾਟ ਕਰਨ ਦੇ ਲਈ ਨਗਰ ਨਿਗਮ ਮੋਗਾ ਨੇ ਸਰਬਸੰਮਤੀ ਨਾਲ ਚਾਰ ਵਾਰ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਮਨਜੂਰੀ ਦੇ ਲਈ ਭੇਜਿਆ ਜਾ ਚੁੱਕਿਆ ਹੈ। ਸਰਕਾਰ ਦੀ ਮਨਜੂਰੀ ਦੀ ਉਡੀਕ ਹੈ। ਮੇਅਰ ਜੈਨ ਨੇ ਇੰਟਕ ਪ੍ਰਧਾਨ ਵਿਜੈ ਧੀਰ ਨੂੰ ਤਾਹਨਾ ਮਾਰਦਿਆਂ ਕਿਹਾ ਕਿ ਨਗਰ ਨਿਗਮ ਨੇ ਆਪਣੇ ਪੱਧਰ ਤੇ ਬਣਦੀ ਕਾਰਵਾਈ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਹੁਣ ਗੇਂਦ ਸਰਕਾਰ ਦੇ ਪਾਲੇ ਵਿਚ ਹੈ, ਤੁਹਾਡੀ ਸਰਕਾਰ ਹੈ, ਤੁਸੀਂ ਆਪਣੀ ਸਰਕਾਰ ਤੋਂ ਮਨਜੂਰੀ ਦਆ ਦਿਉ, ਫਿਰ ਵੀ ਸਰਕਾਰ ਤੋਂ ਮਨਜੂਰੀ ਲੈਣ ਦੇ ਲਈ ਨਗਰ ਨਿਗਮ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਵੇਗੀ। ਧੀਰ ਨੇ ਦੱਸਿਆਕਿ ਇੰਨਾਂ ਖੋਖਾ ਸੰਚਾਲਕਾਂ ‘ਚ ਉਸ ਸਮੇਂ ਹੜਕੰਪ ਮਚ ਗਿਆ, ਜਦ ਉਨਾਂ ਨੂੰ ਕਿਹਾ ਗਿਆ ਕਿ ਉਨਾਂ ਨੂੰ 8*10 ਦੀ ਬਜਾਏ, 4*6 ਫੁੱਟ ਜਗ੍ਹਾ ਦੇਣੀ ਹੈ। ਅੱਜ ਦੇ ਪ੍ਰਤੀਨਿਧੀ ਮੰਡਲ ਵਿਚ ਹੋਰਾਂ ਦੇ ਇਲਾਵਾ ਇੰਟਕ ਦੇ ਜਰਨਲ ਸਕੱਤਰ ਦਵਿੰਦਰ ਸਿੰਘ ਜੋੜਾ, ਮਿਉਂਸੀਪਲ ਇੰਪਲਾਈਜ਼ ਫੈਡਰੇਸ਼ਨ ਸਾਬਕਾ ਮਦਨ ਲਾਲ, ਪ੍ਰਦੇਸ਼ ਕਾਂਗਰਸ ਸਕੱਤਰ ਅਸ਼ੋਕ ਕਾਲੀਆ, ਪ੍ਰਦੇਸ਼ ਯੂਕ ਇੰਟਕ ਸਕੱਤਰ ਪ੍ਰਵੀਨ ਸ਼ਰਮਾ, ਯੂਥ ਇੰਟਕ ਜ਼ਿਲਾ ਉਪ ਪ੍ਰਧਾਨ ਨੰਦ ਲਾਲ ਸਾਹਨੀ, ਜ਼ਿਲਾ ਇੰਟਕ ਸਲਾਹਕਾਰ ਅਨਿਲ ਜਾਦਾ, ਸੁਭਾਸ਼ ਗੁਲਾਟੀ, ਸਾਬਕਾ ਨਗਰ ਕੌਂਸਲਰ ਕ੍ਰਿਸ਼ਨ ਸੂਦ, ਅਸਵਨੀ ਗੋਇਲ, ਕੇਵਲ ਕ੍ਰਿਸ਼ਨ ਬਾਂਸਲ, ਟਰੱਕ ਡਰਾਈਵਰ ਕੰਡਕਟਰ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਸਿੰਘ ਬਿੱਲੂ, ਨੈਸਲੇ ਠੇਕੇਦਾਰ ਲੈਬਰ ਯੂਨੀਅਨ ਦੇ ਪ੍ਰਧਾਨ ਨਰਿੰਦਰ ਸਿੰਘ ਤੋਂ ਇਲਾਵਾ ਹੋਰ ਸ਼ਹਿਰ ਦੀਆਂ ਜਥੇਬੰਦੀਆਂ ਦੇ ਆਗੂ ਅਤੇ ਖੋਖਾ ਸੰਚਾਲਕ ਹਾਜਰ ਸਨ।

Related posts

Leave a Comment