ਪੇਂਡੂ ਮਜ਼ਦੂਰ ਯੂਨੀਅਨ ਨੇ ਐਸ ਡੀ ਐਮ ਨੂੰ ਦਿੱਤਾ ਮੰਗ ਪੱਤਰ

ਪੇਂਡੂ ਮਜ਼ਦੂਰ ਯੂਨੀਅਨ ਨੇ ਐਸ ਡੀ ਐਮ ਨੂੰ ਦਿੱਤਾ ਮੰਗ ਪੱਤਰ

ਪੇਂਡੂ ਮਜ਼ਦੂਰ ਯੂਨੀਅਨ ਨੇ ਐਸ ਡੀ ਐਮ ਨੂੰ ਦਿੱਤਾ ਮੰਗ ਪੱਤਰ
ਮੋਗਾ (ਗੁਰਜੰਟ ਸਿੰਘ):ਪੇਂਡੂ ਮਜਦੂਰ ਯੂਨੀਅਨ ਵਲੋਂ ਅੱਜ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਮ ਐਸ ਡੀ ਐਮ ਅਤੇ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਜ਼ਿਲਾ ਸਕੱਤਰ ਮੰਗਾ ਸਿੰਘ ਵੈਰੋਕੇ, ਨਿਰਮਲ ਸਿੰਘ, ਜ਼ਿਲਾ ਪ੍ਰਧਾਨ ਬਲਦੇਵ ਸਿੰਘ, ਮਨਜੀਤ ਸਿੰਘ ਨੇ ਕਿਹਾ ਕਿ ਚੋਣ ਦੌਰਾਨ ਲੋਕਾਂ ਤੋਂ ਵੋਟਾਂ ਲੈਣ ਦੇ ਲਈ ਘਰ ਘਰ ਸਰਕਾਰ ਨੌਕਰੀ, ਕਰਜਾ ਮੁਆਫੀ, ਰਿਹਾਇਸ਼ੀ ਪਲਾਟ ਅਤੇ ਮਕਾਨ ਨਿਰਮਾਣ ਦੇ ਲਈ ਗ੍ਰਾਂਟ ਦੇਣ ਵਰਗੇ ਵਾਅਦੇ ਸਰਕਾਰ ਨੇ ਕੀਤੇ ਸਨ, ਪਰ ਇੰਨਾਂ ਨੂੰ ਅੱਜ ਤੱਕ ਅਮਲ ਵਿਚ ਲਿਆਂਦਾ ਗਿਆ, ਬਲਕਿ ਉਲਟਾ ਪੇਂਡੂ ਮਜਦੂਰ ਵਲੋਂ ਸੰਘਰਸ਼ ਕਰਕੇ ਐਸ.ਸੀ.ਬੀ.ਸੀ ਪ੍ਰੀਵਾਰਾਂ ਦੇ ਲਈ ਮੁਆਫ ਕਰਵਾਏ ਘਰੇਲੂ ਬਿਜਲੀ ਬਿੱਲ ਦੀ 400 ਯੂਨਿਟ ਦੀ ਸੁਵਿਧਾ ਨੂੰ ਸਰਕਾਰ ਨੇ ਖੋਅ ਲਿਆ ਹੈ ਜਿਸ ਕਾਰਨ ਪੰਜਾਬ ਭਰ ਦੇ ਮਜ਼ਦੂਰਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਐਸ.ਸੀ/ਬੀ.ਸੀ ਪ੍ਰੀਵਾਰਾਂ ਦੇ ਲਈ ਮੁਆਫ ਘਰੇਲੂ ਬਿਜਲੀ ਬਿੱਲ ਦੀ ਸਹੂਲਤ ਖੋਹਣ ਦੇ ਲਈ ਲਗਾਈਆਂ ਸ਼ਰਤਾਂ ਵਾਪਸ ਲੈ ਕੇ ਬਿਨ੍ਹਾਂ ਸ਼ਰਤ ਸਮੁੱਚੇ ਘਰੇਲੂ ਬਿਜਲੀ ਬਿੱਲ ਮੁਆਫ ਕੀਤੇ ਜਾਣ, ਘਰੇਲੂ ਬਿਜਲੀ ਬਿੱਲ ਅਦਾ ਨਾ ਕਰਨ ਸਕਣ ਵਾਲੇ ਮਜ਼ਦੂਰਾਂ ਦੇ ਕੱਟੇ ਮੀਟਰਾਂ ਜਲਦੀ ਜੋੜੇ ਜਾਣ, ਮਜ਼ਦੂਰਾ ਨੂੰ ਪੰਜ ਪੰਜ ਮਰਲੇ ਦੇ ਰਿਹਾਇਸ਼ੀ ਪਲਾਟ ਦਿੱਤੇ ਜਾਣ, ਮਕਾਨ ਨਿਰਮਾਣ ਦੇ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ, ਮਜਦੂਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ।

Related posts

Leave a Comment