ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਲਾ ਕੇ ਕੀਤੀ ਨਾਅਰੇਬਾਜੀ

ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਲਾ ਕੇ ਕੀਤੀ ਨਾਅਰੇਬਾਜੀ1

ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਲਾ ਕੇ ਕੀਤੀ ਨਾਅਰੇਬਾਜੀ

ਕਿਰਤੀ ਕਿਸਾਨ ਯੂਨੀਅਨ ਨੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਲਗਾਇਆ ਪਰਾਲੀ ਦਾ ਢੇਰ
ਮੋਗਾ, (ਗੁਰਜੰਟ ਸਿੰਘ) ਕਿਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਆਦੇਸ਼ ਦੇ ਖਿਲਾਫ ਡਿਪਟੀ ਕਮਿਸ਼ਨਰ ਦਫਤਰ ਦੇ ਮੂਹਰੇ ਪਰਾਲੀ ਦਾ ਢੇਰ ਦਾ ਲਾ ਕੇ ਰੋਸ ਧਰਨਾ ਲਗਾਇਆ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ। ਨਾਅਰੇਬਾਜੀ ਕਰਦਿਆਂ ਕਿਸਾਨਾਂ ਨੇ ਮੰਗ ਕੀਤੀ ਕਿ ਸੁਸਾਇਟੀ ‘ਚ ਔਜਾਰ ਸਸਤੇ ਰੇਟਾਂ ਤੇ ਮੁਹੱਈਅ ਕਰਵਾਏ ਜਾਣ। ਜ਼ਿਲਾ ਪ੍ਰਧਾਨ ਛਿੰਦਰ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਰਕਾਰ ਵਲੋਂ ਪਰਾਲੀ ਨੂੰ ਸਾੜਨ ਤੋਂ ਰੋਕਿਆ ਜਾ ਰਿਹਾ ਹੈ, ਪਰ ਨਾ ਤਾਂ ਔਜਾਰ ਪਰਾਲੀ ਨੂੰ ਖਤਮ ਕਰਨ ਦੇ ਲਈ ਮੁਹੱਈਆ ਕਰਵਾ ਰਹੀ ਹੈ ‘ਤੇ ਨਾ ਹੀ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾ ਰਿਹਾ ਹੈ। ਪਰਾਲੀ ਨੂੰ ਨਸਟ ਕਰਨ ਦੇ ਲਈ ਛੇ ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਆ ਰਿਹਾ ਹੈ ਅਤੇ ਸਰਕਾਰ ਨੇ ਇਕ ਹਜਾਰ ਰੁਪਏ ਵੀ ਕਿਸਾਨਾਂ ਨੂੰ ਮੁਆਵਜਾ ਨਹੀਂ ਦਿੱਤਾ। ਇਸ ਮੌਕੇ ਜ਼ਿਲਾ ਸਕੱਤਰ ਬੂਟਾ ਸਿੰਘ ਤਖਾਣਵੱਧ, ਪ੍ਰਗਟ ਸਿੰਘ ਸਾਫੂਵਾਲਾ, ਬਲਕਰਨ ਸਿੰਘ ਵੈਰੋਕੇ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪਰਾਲੀ ਦਾ ਮੁੱਖ ਕਾਰਨ ਝੋਨਾ ਹੈ, ਜਿਸ ਦੇ ਬਦਲ ਤਹਿਤ ਹੋਰ ਫਸਲਾਂ ਦੀ ਸਰਕਾਰੀ ਖਰੀਦ ਜ਼ਰੂਰੀ ਹੋਣੀ ਚਾਹੀਦੀ ਹੈ ਅਤੇ ਉਨਾਂ ਨੂੰ ਫਸਲਾਂ ਦਾ ਸਮਰਥਨ ਮੁੱਲ ਨਿਸ਼ਚਿਤ ਕੀਤਾ ਜਾਵੇ। ਉਨਾਂ ਕਿਹਾ ਕਿ ਇੰਨਕਲਾਬ ਦੇ ਤਹਿਤ ਲਾਗੂ ਕੀਤਾ ਸਾਮਰਾਜੀ ਮਾਡਲ ਖਤਮ ਕਰਕੇ ਫਸਲੀ ਵਿਭਿੰਨਤਾ ਦੇ ਤਹਿਤ ਕੁਦਰਤੀ ਖੇਤੀ ਨੂੰ ਪਹਿਲ ਦਿੱਤੀ ਜਾਵੇ। ਇਸ ਮੌਕੇ ਬਿੰਦਰ ਸਿੰਘ, ਸਾਰਜ ਸਿੰਘ, ਸਾਰਜ ਸਿੰਘ ਪੰਡੋਰੀ, ਅਜੀਤ ਸਿੰਘ ਢੁੱਡੀਕੇ ਅਤੇ ਚਮਕੌਰ ਸਿੰਘ ਨੇ ਕਿਹਾ ਕਿ 1 ਜੂਨ ਅਤੇ 17 ਪ੍ਰਤੀਸ਼ਤ ਨਮੀ ਦੀ ਜਗ੍ਹਾ 22 ਪ੍ਰਤੀਸ਼ਤ ਨਮੀ ਵਾਲੇ ਝੋਨੇ ਦੀ ਖਰੀਦ ਜ਼ਰੂਰ ਕੀਤੀ ਜਾਵੇ। ਇਸ ਮੌਕੇ ਮੋਹਨ ਸਿੰਘ ਡਾਲਾ, ਚਮਕੌਰ ਸਿੰਘ ਰੋਡੇ, ਛਿੰਦਰਪਾਲ ਸਿੰਘ ਰੋਡੇ, ਅਨਮੋਲ ਸਿੰਘ, ਪੱਪੂ ਸਿੰਘ, ਨਛੱਤਰ ਸਿੰਘ ਸਮਾਲਸਰ ਆਦਿ ਹਾਜਰ ਸਨ।

Related posts

Leave a Comment