ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਰੋਸ ਧਰਨਾ ਲਾ ਕੇ ਕੀਤੀ ਨਾਅਰੇਬਾਜੀ

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਰੋਸ ਧਰਨਾ ਲਾ ਕੇ ਕੀਤੀ ਨਾਅਰੇਬਾਜੀ

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਰੋਸ ਧਰਨਾ ਲਾ ਕੇ ਕੀਤੀ ਨਾਅਰੇਬਾਜੀ
ਮੋਗਾ, 10 ਅਕਤੂਬਰ (ਗੁਰਜੰਟ ਸਿੰਘ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਜ਼ਿਲਾ ਕਮੇਟੀ ਮੋਗਾ ਵਲੋਂ ਦਲਿਤਾਂ ਦੇ ਬਿਜਲੀ ਬਿੱਲਾਂ ਦੀ ਅਸਿੱਧੇ ਤੌਰ ਤੇ ਸਬਸਿਡੀ ਖਤਮ ਕਰਨ ਵਿਰੁੱਧ ਐਕਸ਼ੀਅਨ ਦਫਤਰ ਬਿਜਲੀ ਬੋਰਡ ਮੋਗਾ ਦੇ ਮੂਹਰੇ ਧਰਨਾ ਲਾ ਕੇ ਨਾਅਰੇਬਾਜੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਹੀਰਾ ਸਿੰਘ, ਰਵੈਤ ਸੰਘ, ਤੇਜ ਸਿੰਘ ਨਾਹਲ ਖੋਟੇ, ਨਛੱਤਰ ਸਿੰਘ ਪ੍ਰੇਮੀ, ਕਿਸਾਨ ਨੇਤਾ ਟਹਿਲ ਸਿੰਘ ਆਦਿ ਨੇ ਕਿਹਾ ਕਿ ਕਿਸਾਨਾਂ ਦੀਆਂ ਮੋਟਰਾਂ ਦੇ ਬਿਜਲੀ ਬਿੱਲਾਂ ਦੀ ਮੁਆਫੀ ਦੀ ਤਰਜ ਤੇ ਬੀਤੀ ਅਕਾਲੀ ਭਾਜਪਾ ਸਰਕਾਰ ਵਲੋਂ ਦਲਿਤਾਂ ਦੀਆਂ ਵੋਟਾਂ ਨੂੰ ਵੋਟ ਬਕਸ਼ਿਆਂ ‘ਚ ਬੰਦ ਕਰਨ ਦੇ ਲਈ ਅਤੇ 25 ਸਾਲ ਸ਼ਾਸ਼ਨ ਕਰਨ ਦੇ ਸੁਪਨੇ ਪੂਰੇ ਕਰਨ ਦੀ ਲਾਲਸਾ ਦੇ ਤਹਿਤ ਦਲਿਤਾਂ ਦੇ ਘਰੇਲੂ ਬਿਜਲੀ ਬਿੱਲਾਂ ਦੀ 200 ਯੂਨਿਟ ਪ੍ਰਤੀ ਯੂਨਿਟ ਮਹੀਨਾ ਸਬਸਿਡੀ ਦਿੱਤੀ ਸੀ, ਓਧਰ ਘਰ ਘਰ ਨੌਕਰੀ, ਕਰਜਾ ਖਤਮ ਕਰਨ, ਸਮਾਰਟ ਫੋਨ ਵੰਡਣ ਅਤੇ ਬਿਜਲੀ ਸਬਸਿਡੀ ਚਾਲੂ ਰੱਖਣ ਵਰਗੇ ਵਾਅਦੇ ਕਰਕੇ ਸੱਤਾ ਤੇ ਕਾਬਿਜ ਹੋਈ ਕਾਂਗਰਸ ਦੀ ਕੈਪਟਨ ਸਰਕਾਰ ਵੀ ਵਾਅਦਾ ਖਿਲਾਫੀ ਤੇ ਉਤਰ ਆਈ ਹੈ ਜਿੱਥੇ ਦਲਿਤ ਲੋਕਾਂ ਦੀ ਘਰੇਲੂ ਬਿਜਲੀ ਦੀ ਸਬਸਿਡੀ ਚੋਰ ਦਰਵਾਜੇ ਰਾਹੀਂ ਖਤਮ ਕੀਤੀ ਜਾ ਰਹੀ ਹੈ, ਉਥੇ 10-10 ਮਰਲੇ ਦੇ ਪਲਾਟ ਦੇਣੇ, ਨੌਕਰੀਆਂ ਦੇਣਾ, ਨਸ਼ਾ ਖਤਮ ਕਰਨ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਤੋਂ ਵੀ ਸਕਰਾਰ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜੋ ਦਲਿਤ ਉਪਭੋਗਤਾ ਦੋ ਮਹੀਨੇ ਦੀ 400 ਯੂਨਿਟ ਤੋਂ ਜ਼ਿਆਦਾ ਬਿਜਲੀ ਪਾ੍ਰਪਤ ਕਰਦੇ ਸਨ, ਵਿਭਾਗ ਉਨਾਂ ਤੋਂ ਬਿੱਲ ਲੈ ਲੈਂਦਾ ਸੀ, ਪਰ ਹੁਣ ਵਿਭਾਗ ਨੇ ਕੰਪਿਊਟਰਾਂ ਨੂੰ ਕਮਾਂਡ ਦੇ ਦਿੱਤੀ ਹੈ ਕਿ ਸਬਸਿਡੀ ਲੈਣ ਵਾਲੇ ਜਿੰਨਾਂ ਦਲਿਤ ਉਪਭੋਗਤਾਵਾਂ ਦੀ ਸਲਾਨਾਂ 3 ਹਜ਼ਾਰ ਯੂਨਿਟ ਤੋਂ ਜ਼ਿਆਦਾ ਖਪਤ ਹੁੰਦੀ ਹੈ ਉਨਾਂ ਦੀ ਬਿਜਲੀ ਸਬਸਿਡੀ ਕੱਟ ਦਿੱਤੀ ਜਾਵੇ। ਇਸ ਤਰਾਂ ਕਰਨ ਨਾਲ ਕਰੀਬ 95 ਪ੍ਰਤੀਸ਼ਤ ਦਲਿਤਾਂ ਦੀ ਬਿਜਲੀ ਮੁਆਫੀ ਕੱਟੀ ਗਈ ਹੈ। ਗਰੀਬ ਦਿਹਾੜੀਦਾਰ ਮਜ਼ਦੂਰਾਂ ਦੇ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਆ ਗਏ। ਇਸ ਤਰਾਂ ਚੋਰ ਦਰਵਾਜੇ ਰਾਹੀਂ ਕਾਂਗਰਸ ਨੇ ਦਲਿਤਾਂ ਦੀ ਬਿਜਲੀ ਮੁਆਫੀ ਕੱਟ ਦਿੱਤੀ ਹੈ। ਇਹ ਮਜ਼ਦੂਰਾਂ ਨਾਲ ਸਰਾਸਰ ਧੱਕਾ ਹੈ। ਇੰਨਾਂ ਧੱਕੇਸਾਹੀਆਂ ਦੇ ਖਿਲਾਫ ਲੜਾਈ ਤੇਜ ਰੱਖੀ ਜਾਵੇਗੀ। ਇਸ ਮੌਕੇ ਪ੍ਰਦੇਸ਼ ਨੇਤਾ ਬਲਵੰਤ ਮੱਖਣ, ਬਹਾਲ ਸਿੰਘ ਜਲਾਲਾਬਾਦ, ਇਕਬਾਲ ਸਿੰਘ ਲੈਕਚਰਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਮੋਟਰਾਂ ਦੇ ਬਿੱਲ ਮੁਆਫੀ ਦੇ ਲਈ ਲੋਡ ਸ਼ਰਤ ਨਹੀਂ, ਇਸ ਤਰਾਂ ਮਜ਼ਦੂਰਾਂ ਦੀ ਲੋਡ ਸ਼ਰਤ ਵੀ ਖਤਮ ਕੀਤੀ ਜਾਵੇ।

Related posts

Leave a Comment