ਸਾਂਝਾ ਅਧਿਆਪਕ ਮੋਰਚਾ ਨੇ ਭਾਗੀਕੇ ਵਿਖੇ ਕੀਤਾ ਰੋਸ ਮਾਰਚ

ਸਾਂਝਾ ਅਧਿਆਪਕ ਮੋਰਚਾ ਨੇ ਭਾਗੀਕੇ ਵਿਖੇ ਕੀਤਾ ਰੋਸ ਮਾਰਚ

ਸਾਂਝਾ ਅਧਿਆਪਕ ਮੋਰਚਾ ਨੇ ਭਾਗੀਕੇ ਵਿਖੇ ਕੀਤਾ ਰੋਸ ਮਾਰਚ
ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜੀ
ਹਲਕਾ ਇੰਚਾਰਜ ਰਾਜਵਿੰਦਰ ਕੌਰ ਭਾਗੀਕੇ ਮੰਗ ਪੱਤਰ ਲੈਣ ਤੋਂ ਕੀਤਾ ਇੰਨਕਾਰ
ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਹੇਠ ਸਾਂਝਾਂ ਅਧਿਆਪਕ ਮੋਰਚਾ ਬਲਾਕ ਨਿਹਾਲ ਸਿੰਘ ਵਾਲਾ ਵਲੋਂ ਪਿੰਡ ਭਾਗੀਕੇ ਵਿਖੇ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਦਿਆਂ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ। ਪਰ ਜਦੋਂ ਉਹਨਾਂ ਨੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਰਾਜਵਿੰਦਰ ਕੌਰ ਭਾਗੀਕੇ ਨੂੰ ਮੰਗ ਪੱਤਰ ਦੇਣਾ ਚਾਹਿਆ ਤਾਂ ਬੀਬੀ ਨੇ ਮੰਗ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ। ਸਾਂਝਾਂ ਅਧਿਆਪਕ ਮੋਰਚਾ ਦੇ ਆਗੂਆਂ ਸਰਬਜੀਤ ਦੌਧਰ,ਅਮਨਦੀਪ ਮਾਛੀਕੇ ਨੇ ਅਧਿਆਪਕ ਸਾਥੀਆਂ ਤੇ ਭਰਾਤਰੀ ਜਥੇਬੰਦੀ ਦੇ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਰੈਗੁਲਰ ਕਰਨ ਦੇ ਨਾਅ ‘ਤੇ ਭਾਰੀ ਤਨਖਾਹ ਕਟੌਤੀ ਵਿਰੁੱਧ ਪਟਿਆਲਾ ਵਿਖੇ ਮਰਨ ਵਰਤ ‘ਤੇ ਬੈਠੇ ਅਧਿਆਪਕ ਆਗੂਆਂ ਦੀ ਮੁਅਤਲੀ ਦੀ ਸਖਤ ਸ਼ਬਦਾ ‘ਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਅਲੋਚਨਾਂ ਕਰਦਿਆਂ ਕਿਹਾ ਕਿ ਲੋਕ ਏਕਤਾ ਬਗੈਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਠੱਲ ਨਹੀਂ ਪਾਈ ਜਾ ਸਕਦੀ। ਉਹਨਾਂ ਕਿਹਾ ਕਿ ਕਰਮਚਾਰੀਆ ਦੀ ਮੁਅਤਲੀ ਲੜਨ ਵਾਲੇ ਲੋਕਾਂ ਦੀ ਛਾਤੀ ‘ਤੇ ਤਮਗੇ ਹੁੰਦੇ ਹਨ। ਪੰਜਾਬ ਖੇਤ ਮਜਦੂਰ ਸਭਾ ਦੇ ਦਰਸ਼ਨ ਸਿੰਘ ਹਿੰੰਮਤਪੁਰਾ,ਭਾਰਤੀ ਕਿਸਾਨ ਯੂਨੀਅਨ ਦੇ ਬੂਟਾ ਸਿੰਘ ਭਾਗੀਕੇ ਅਤੇ ਨੌਜਵਾਨ ਭਾਰਤ ਸਭਾ ਦੇ ਗੁਰਮੁਖ ਹਿੰਮਤਪੁਰਾ,ਸੁਖਮੰਦਰ ਨਿਹਾਲ ਸਿੰਘ ਵਾਲਾ,ਸੁਲੱਖਣ ਸੈਦੋਕੇ ਆਦਿ ਬੁਲਾਰਿਆਂ ਨੇ ਅਧਿਆਪਕ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਅਧਿਆਪਕਾਂ ਨਾਲ ਧੱਕੇ ਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ। ਇਸ ਸਮੇਂ ਸ਼ਿੰਗਾਰਾ ਸਿੰਘ ਸੈਦੋਕੇ,ਗੁਰਮੇਲ ਬੌਡੇ,ਗੁਰਮੀਤ ਝੌਰੜਾਂ,ਰੂਪ ਕਿਰਨ,ਰਾਜਵਿੰਦਰ ਕੌਰ,ਮਨਦੀਪ ਕੌਰ ,ਜਸਵਿੰਦਰ ਸਿੰਘ ਧੂੜਕੋਟ, ਪਰਮਿੰਦਰ ਸਿੰਘ ਖਾਈ,ਹੈਪੀ ਹਿੰਮਤਪੁਰਾ ,ਚਰਨਜੀਤ ਬਿਲਾਸਪੁਰ ਸਮੇਤ ਅਧਿਆਪਕ ਤੇ ਜਥੇਬੰਦਕ ਨੁਮਾਇੰਦੇ ਮੌਜੂਦ ਸਨ। ਉਹਨਾਂ ਪੰਜਾਬ ਸਰਕਾਰ ਸਿਖਿਆ ਮੰਤਰੀ ਤੇ ਸਿਖਿਆ ਸਕੱਤਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੱਢਿਆ। ਜਦੋਂ ਪ੍ਰੋਗਰਾਮ ਅਨੁਸਾਰ ਅਧਿਆਪਕ ਆਗੂਆਂ ਨੇ ਸਾਬਕਾ ਵਿਧਾਇਕਾ ਅਤੇ ਕਾਂਗਰਸ ਦੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਭਾਗੀਕੇ ਨੂੰ ਮੰਗ ਪੱਤਰ ਦੇਣਾ ਚਾਹਿਆ ਤਾਂ ਉਹਨਾਂ ਰੋਸ ਕਰਨ ਤੋਂ ਰੋਕਦਿਆਂ ਮੰਗ ਪੱਤਰ ਲੈਣਤੋਂ ਇਨਕਾਰ ਕਰ ਦਿੱਤਾ ਤਾਂ ਰੋਸ ਵਿੱਚ ਆਏ ਮੁਜਾਹਰਾਕਾਰੀਆਂ ਨੇ ਬੀਬੀ ਦੀ ਰਹਾਇਸ਼ ਸਾਹਮਣੇ ਸੜਕ ‘ਤੇ ਸਰਕਾਰ ਦਾ ਪੁਤਲਾ ਫ਼ੂਕ ਕੇ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਹਲਕਾ ਇੰਚਾਰਜ ਰਾਜਵਿੰਦਰ ਕੌਰ ਭਾਗੀਕੇ ਨੇ ਕਿਹਾ ਕਿ ਮੈਂ ਸਰਕਾਰ ਦੀ ਨੁਮਾਇੰਦਾ ਜਾਂ ਵਿਧਾਇਕ ਹੀ ਨਹੀਂ ਹਾਂ।

Related posts

Leave a Comment