ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਦੇ ਆਗੂਆਂ ਦੀਆਂ ਮੁਅੱਤਲੀਆ ਤੋਂ ਭੜਕੇ ਅਧਿਆਪਕ, ਕੀਤਾ ਵਿਧਾਇਕ ਮੋਗਾ ਨੂੰ ਖੂਨ ਭੇਂਟ

ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਦੇ ਆਗੂਆਂ ਦੀਆਂ ਮੁਅੱਤਲੀਆ ਤੋਂ ਭੜਕੇ ਅਧਿਆਪਕ, ਕੀਤਾ ਵਿਧਾਇਕ ਮੋਗਾ ਨੂੰ ਖੂਨ ਭੇਂਟ

ਐੱਸ.ਐੱਸ.ਏ/ਰਮਸਾ ਅਧਿਆਪਕ ਯੂਨੀਅਨ ਦੇ ਆਗੂਆਂ ਦੀਆਂ ਮੁਅੱਤਲੀਆ ਤੋਂ ਭੜਕੇ ਅਧਿਆਪਕ, ਕੀਤਾ ਵਿਧਾਇਕ ਮੋਗਾ ਨੂੰ ਖੂਨ ਭੇਂਟ
ਪੂਰੀਆਂ ਤਨਖਾਹਾਂ ਤੇ ਰੈਗੂਲਰ ਹੋਣ ਤੱਕ ਪੱਕਾ ਮੋਰਚਾ/ਮਰਨ ਵਰਤ ਰਹੇਗਾ ਜਾਰੀ : ਬਾਜੇਕੇ
ਮੋਗਾ, (ਗੁਰਜੰਟ ਸਿੰਘ)-3 ਅਕਤੂਬਰ ਨੂੰ ਪੰਜਾਬ ਕੈਬਨਿਟ ਦੁਆਰਾ ਐੱਸ.ਐੱਸ.ਏ/ਰਮਸਾ ਅਧਿਆਪਕਾਂ ਦੀਆਂ ਮੋਜੂਦਾ ਤਨਖਾਹਾਂ ਤੇ 65% ਤੋ 75% ਤੱਕ ਕਟੌਟੀ ਕਰਨ ਦੇ ਗੈਰ ਸੰਵਿਧਾਂਨਕ ਫੈਸਲੇ ਦੇ ਖਿਲਾਫ ਅਤੇ ਪੂਰੀਆਂ ਤਨਖਾਹਾਂ ਤੇ ਸੇਵਾਵਾਂ ਸਿੱਖਿਆਂ ਵਿਭਾਗ ਵਿੱਚ ਰੈਗੂਲਰ ਕਰਵਾਉਣ ਲਈ 7 ਅਕਤੂਬਰ ਤੋ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਪਟਿਆਲੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਸਾਹਮਣੇ ਸ਼ੁਰੂ ਕੀਤੇ ਪੱਕੇ ਮੋਰਚੇ ਅਤੇ ਮਰਨ ਵਰਤ ਦੇ ਚੱਲ ਰਹੇ ਜਬਰਦਸਤ ਸੰਘਰਸ਼ ਤੋ ਬੁਖਲਾਹਟ ਵਿੱਚ ਆਈ ਪੰਜਾਬ ਸਰਕਾਰ ਨੇ ਪੰਜ ਐੱਸ.ਐੱਸ.ਏ/ਰਮਸਾ ਅਧਿਆਪਕ ਆਗੂਆਂ ਨੂੰ ਮੁਅੱਤਲ ਕਰਨ ਦੇ ਆਰਡਰ ਜਾਰੀ ਕਰ ਦਿੱਤੇ ਹਨ।ਅਧਿਆਪਕ ਆਗੂਆਂਦੀਆਂ ਸਸਪੈਂਸ਼ਨਾ ਤੋ ਭੜਕ ਅਧਿਆਪਕਾਂ ਨੇ ਸੂਬਾਈ ਫੈਸਲੇ ਅਨੁਸਾਰ ਜ਼ਿਲ੍ਹਾ ਹੈੱਡਕੁਆਟਰ ਤੇ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆ ਖੁਨ ਦੀਆਂ ਬੋਤਲਾ ਭੇਂਟ ਕਰਕੇ ਮੁਅੱਤਲੀ ਆਦੇਸ਼ਾ ਦੀਆਂ ਕਾਪੀਆਂ ਫੂਕੀਆਂ। ਇਸ ਮੌਕੇ ਬੋਲਦਿਆ ਸਾਂਝਾ ਅਧਿਆਪਕ ਮੋਰਚੇ ਦੇ ਆਗੂਆਂ ਦਿਗਵਿਜੇਪਾਲ ਸ਼ਰਮਾ,ਕੇਵਲ ਸਿੰਘ, ,ਕੋ-ਕਨਵੀਨਰ ਜੱਜਪਾਲ ਬਾਜੇਕੇ,ਅਮਰਦੀਪ ਸਿੰਘ,ਗੁਰਮੀਤ ਸਿੰਘ ਨੇ ਕਿਹਾ ਕਰਕੇ ਸਰਕਾਰ ਲਗਾਤਾਰ ਅਧਿਆਪਕਾਂ ਨਾਲ ਜਬਰ ਅਤੇ ਧੱਕੇਸ਼ਾਹੀ ਕਰ ਰਹੀ ਹੈ ਜਿਸ ਤਹਿਤ ਪਹਿਲਾ ਧੱਕਾ ਅਧਿਆਪਕਾਂ ਦੀਆਂ ਤਨਖਾਹਾਂ ਤੇ ਕੱਟ ਲਾ ਕੇ ਕੀਤਾ ਹੈ, ਉੱਥੇ ਹੀ ਸ਼ਾਤਮਈ ਆਪਣਾ ਹੱਕ ਮੰਗ ਰਹੇ ਅਧਿਆਪਕਾ ਨੂੰ ਮੁਅੱਤਲ ਕਰ ਕੇ ਸਰਕਾਰ ਆਪਣਾ ਲੋਕ ਵਿਰੋਧੀ ਚਹਿਰਾ ਨੰਗਾ ਕਰ ਰਹੀ ਹੈ।ਪਰ ਪੰਜਾਬ ਦੇ ਜੁਝਾਰੂ ਲੋਕ ਇਸ ਧੱਕੇ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਸਰਕਾਰ ਦੇ ਫੈਸਲੇ ਦਾ ਡੱਟਵਾ ਵਿਰੋਧ ਕਰਨਗੇ। ਇਸ ਮੌਕੇ ਬੋਲਦਿਆ ਭਰਾਤਰੀ ਜਥੇਬੰਧੀਆ ਦੇ ਆਗੂਆਂ ਬੀ.ਐੱਡ ਅਧਿਆਪਕ ਫਰੰਟ ਤੋ ਪ੍ਰਗਟਜੀਤ ਕਿਸ਼ਨਪੁਰਾ, ਗੁਰਮੀਤ ਸਿੰਘ ਢੋਲੇਵਾਲਾ ,ਈ.ਟੀ.ਟੀ ਯੂਨੀਅਨ ਤੋ ਮਨਮੀਤ ਸਿੰਘ,ਮਾਸਟਰ ਕਾਡਰ ਯੂਨੀਅਨ ਤੋ ਬਲਜ਼ਿੰਦਰ ਸਿੰਘ ਧਾਲੀਵਾਲ,ਜਸਵੀਰ ਸਿੰਘ ਸਿੱਧੂ,ਸਿੱਖਿਆਂ ਪ੍ਰੋਵਾਈਡਰ ਯੂਨੀਅਨ ਤੋ ਜਸਵੀਰ ਸਿੰਘ ਨੇ ਕਿਹਾ ਕਿ ਸਰਕਾਰ ਅਧਿਆਪਕ ਮੁਅੱਤਲ ਕਰਕੇ ਸਾਡੇ ਸਿਦਕ ਨੂੰ ਪਰਖ ਰਹੀ ਹੈ,ਪਰ ਪੰਜਾਬ ਦੇ ਲੋਕ ਸਿਦਕ ਦੇ ਪੱਕੇ ਹਨ ਅਤੇ ਉਹ ਸਰਕਾਰ ਦੇ ਇਸ ਜ਼ੁਲਮ ਅੱਗੇ ਝਕਿਣਣ ਵਾਲੇ ਨਹੀਂ ਸਗੋਂ ਹੋਰ ਦੂਣ-ਸਵਾਏ ਹੋ ਕੇ ਆਪਣੇ ਹੱਕਾਂ ਲਈ ਲੜਾਈ ਜਾਰੀ ਰੱਖਣਗੇ ਭਾਵੇਂ ਸਰਕਾਰ ਸਾਨੂੰ ਜੇਲਾਂ ਵਿੱਚ ਡੱਕ ਦੇਵੇ।ਉਹਨਾਂ ਕਿਹਾ ਕਿ ਪਟਿਆਲਾ ਵਿਖੇ ਚੱਲ ਰਹੇ ਪੱਕੇ ਮੋਰਚੇ/ਮਰਨ ਵਰਤ ਵਿੱਚ ਮੋਗਾ ਜ਼ਿਲ੍ਹਾ ਦੇ ਅਧਿਆਪਕ ਆਪਣੀ ਸ਼ਮੂਲਿਅਤ ਜੱਥਿਆ ਦੇ ਰੂਪ ਵਿੱਚ ਕਰਦੇ ਰਹਿਣਗੇ ਅਤੇ ਹੱਕੀ ਦੀ ਪੂਰਤੀ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਤਰਸੇਮ ਸਿੰਘ ਅਧਿਆਪਕ ਦਲ ਸੁਖਜ਼ਿੰਦਰ ਸਿੰਘ,ਨਵਦੀਪ ਬਾਜਵਾ,ਬਲਜੀਤ ਰਾਏ,ਗਰੁਵਿੰਦਰ ਮਹਿਲ,ਸੁਖਜ਼ਿੰਦਰ ਜੋਸਨ,ਪ੍ਰਿਤਪਾਲ ਸਿੰਘ,ਮੈਡਮ ਨੀਲਮ,ਸੋਨੀਆ,ਸਿਮਰਨ,ਸੋਨੀਆ ਕਾਲੀਆ ਵਾਲਾ ਆਦਿ ਹਾਜ਼ਰ ਸਨ।

Related posts

Leave a Comment