ਗੌਰਮਿੰਟ ਪੈਨਸ਼ਨਜ਼ ਐਸੋਸੀਏਸ਼ਨ ਵਲੋਂ 10 ਅਕਤੂਬਰ ਨੂੰ ਰੋਸ ਮਾਰਚ

ਗੌਰਮਿੰਟ ਪੈਨਸ਼ਨਜ਼ ਐਸੋਸੀਏਸ਼ਨ ਵਲੋਂ 10 ਅਕਤੂਬਰ ਨੂੰ ਰੋਸ ਮਾਰਚ
ਮੋਗਾ, (ਗੁਰਜੰਟ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਜ਼ ਐਸੋਸੀਏਸ਼ਨ ਸਬ ਡਵੀਜ਼ਨ ਮੋਗਾ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਜੁਆਇੰਟ ਫਰੰਟ ਪੰਜਾਬ ਦੇ ਆਦੇਸ਼ ਮੁਤਾਬਕ ਆਪਣੀਆਂ ਜਾਇਜ਼ ਮੰਗਾਂ, ਜਿਵੇਂ 22 ਮਹੀਨਿਆਂ ਦਾ ਡੀ.ਏ ਦਾ ਬਕਾਇਆ, ਡੀ.ਏ ਦੀਆਂ ਚਾਰ ਕਿਸਤਾਂ ਜਨਵਰੀ 17, ਜੁਲਾਈ 17, ਜਨਵਰੀ 18, ਜੁਲਾਈ 18, ਛੇਵਾਂ ਪੇ ਕਮਿਸ਼ਨ ਲਾਗੂ ਕਰਨਾ, ਮੈਡੀਕਲ ਭੱਤਾ 2000/ਰੁਪਏ ਪ੍ਰਤੀ ਮਹੀਨਾ ਕਰਨਾ, ਰੀਬਰਸਮੈਂਟ ਦੇ ਲਟਕਦੇ ਕੇਸਾਂ ਦਾ ਨਿਪਟਾਰਾ ਕਰਨਾ, 1-1-2006 ਤੋਂ ਪਹਿਲਾਂ ਅਤੇ ਬਾਅਦ ਵਾਲੇ ਪੈਨਸਨਰਾਂ ਦੀ ਪੈਰਿਟੀ ਦੂਰ ਕਰਨਾ ਆਦਿ ਮਨਵਾਉਣ ਲਈ ਕੁੰਭਕਰਨੀ ਨੀਂਦ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਲਈ ਪੰਜਾਬ ਦੇ ਸਾਰੇ ਜ਼ਿਲਾ ਹੈਡਕੁਆਰਟਰਾਂ ਤੇ 10 ਅਕਤੂਬਰ ਨੂੰ ਮੋਗਾ ਸ਼ਹਿਰ ਅਤੇ ਵੱਖ ਵੱਖ ਪਿੰਡਾਂ ਵਿਚ ਤਰਸੇਮ ਕੁਮਾਰ, ਗੁਰਦੀਪ ਸਿੰਘ ਦੌਧਰ, ਗਿਆਨ ਸਿੰਘ, ਆਤਮਾ ਸਿੰਘ ਚੜਿੱਕ, ਪ੍ਰੀਤਮ ਸਿੰਘ, ਬਲੌਰ ਸਿੰਘ, ਤੇਜਾ ਸਿੰਘ ਘੱਲ ਕਲਾਂ, ਬਚਿੱਤਰ ਸਿੰਘ ਮਟਵਾਣੀ ਆਦਿ ਦੀਆਂ ਟੀਮਾਂ ਬਣਾਈਆਂ ਗਈਆਂ ਸਨ ਦੀ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ ਜਾ ਰਿਹਾ, ਜਿਸ ਵਿਚ ਪੈਨਸਨਰ 10 ਅਕਤੂਬਰ ਨੂੰ ਨੇਚਰ ਪਾਰਕ ਮੋਗਾ ਵਿਖੇ ਸਵੇਰੇ 11 ਵਜੇ ਬੜੇ ਉਤਸ਼ਾਹ ਨਾਲ ਪੁੱਜ ਰਹੇ ਹਨ।

Related posts

Leave a Comment