ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਜਥੇਬੰਦੀ ਨੇ ਰੋਸ ਮਾਰਚ ਕੱਢ ਕੇ ਕੀਤੀ ਨਾਅਰੇਬਾਜੀ

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਜਥੇਬੰਦੀ ਨੇ ਰੋਸ ਮਾਰਚ ਕੱਢ ਕੇ ਕੀਤੀ ਨਾਅਰੇਬਾਜੀ

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਜਥੇਬੰਦੀ ਨੇ ਰੋਸ ਮਾਰਚ ਕੱਢ ਕੇ ਕੀਤੀ ਨਾਅਰੇਬਾਜੀ
ਮੋਗਾ, (ਗੁਰਜੰਟ ਸਿੰਘ)-1972 ‘ਚ ਮੋਗਾ ਸ਼ਹਿਰ ਦੇ ਰੀਗਲ ਸਿਨੇਮਾ ਦੀ ਧੱਕੇਸ਼ਾਹੀਆਂ ਦੇ ਖਿਲਾਫ ਅਵਾਜ਼ ਬੁਲੰਦ ਕਰਦੀ ਸਰਕਾਰੀ ਸਰਪ੍ਰਸਤੀ ਹਾਸਲ ਪੁਲਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਸ਼ਹਾਦਤ ਨੂੰ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਵਿਚ ਯਾਦ ਕੀਤਾ ਗਿਆ। ਅੱਜ ਫੈਡਰੇਸ਼ਨ ਵਲੋਂ ਸ਼ਹਿਰ ‘ਚ ਰੋਸ ਮਾਰਚ ਕੱਢ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ। ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਦੇਸ਼ ਪ੍ਰਧਾਨ ਚਰਨਜੀਤ ਸਿੰਘ ਛਾਂਗਾਰਾਏ ਨੇ ਕਿਹਾ ਕਿ ਮੋਗਾ ਵਿਦਿਆਰਥੀ ਸੰਘਰਸ਼ ਸਾਨੂੰ ਆਪਣੇ ਹੱਕਾਂ ਦੇ ਲਈ ਜੂਝਣ ਦੇ ਲਈ ਪ੍ਰੇਰਨਾ ਦਿੰਦਾ ਹੈ। ਅੱਜ ਸਰਕਾਰਾਂ ਵਲੋਂ ਵਿਦਿਆਰਥੀਆਂ ਤੇ ਹੋ ਰਹੇ ਹਮਲਿਆਂ ਦੇ ਖਿਲਾਫ ਸਾਂਝੇ ਸੰਘਰਸ਼ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ 46 ਸਾਲ ਪਹਿਲਾਂ ਹੋਈ ਘਟਨਾ ਇਸ ਕਾਂਡ ਦੇ ਗਵਾਹ ਅਤੇ ਇਸ ਉਪਰੰਤ ਚੱਲੇ ਸੰਘਰਸ਼ ਦੇ ਅਗਵਾਈ ਕਰਨ ਵਾਲੇ ਸਾਬਕਾ ਵਿਦਿਆਰਥੀ ਨੇਤਾ ਜਗਰੂਪ ਸਿੰਘ ਨੇ ਇਸ ਸਮੁੱਚੇ ਘਟਨਾਕ੍ਰਮ ਨੂੰ ਅੱਜ ਦੇ ਸਮਾਗਮ ਵਿਚ ਸ਼ਾਮਲ ਸਾਥੀਆਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਜਿੱਥੇ ਅਸੀਂ 1972 ‘ਚ ਬਹੇ ਖੂਨ ਨੂੰ ਪ੍ਰਣਾਮ ਕਰਦੇ ਹਾਂ ਉਥੇ ਸਿੱਖਿਆ ਅਤੇ ਰੁਜ਼ਗਾਰ ਦੇ ਲਈ ਸਾਂਝੀਆਂ ਚੁਣੌਤੀਆਂ, ਦੇਸ਼ ਦੇ ਚਿੰਤਾਜਨਕ ਹਾਲਾਤਾਂ ਦੀ ਤਬਦੀਲੀ ਦੇ ਵਿਰੁੱਧ ਸਾਂਝੀ ਲੜਾਈ ਦੇ ਲਈ ਇਕਜੁੱਟਤਾ ਸਮੇਂ ਦੀ ਜ਼ਰੂਰਤ ਹੈ। ਇਸ ਮੌਕੇ ਨੌਜਵਾਨ ਸਭਾ ਦੇ ਸਾਬਕਾ ਸਕੱਤਰ ਕੁਲਦੀਪ ਭੋਲਾ, ਸਟੂਡੈਂਟਸ ਫੈਡਰੇਸ਼ਨ ਦੇ ਸੁਖਦੇਵ ਸਿੰਘ ਧਰਮੂਵਾਲਾ, ਜਸਪ੍ਰੀਤ ਬੱਧਨੀ, ਸੁਖਜਿੰਦਰ ਮਹੇਸ਼ਰੀ, ਰਿਕਸ਼ਾ ਪੂਲਰ ਯੂਨੀਅਨ ਦੇ ਜਸਪਾਲ ਘਾਰੂ, ਨੌਜਵਾਨ ਸਭਾ ਦੇ ਗੁਰਦਿੱਤ ਦੀਨਾ, ਇੰਦਰਜੀਤ ਸਿੰਘ ਦੀਨਾ, ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੇ ਗੁਰਜੰਟ ਕੋਕਰੀ, ਮਨਰੇਗਾ ਯੂਨੀਅਨ ਦੇ ਜਗਸੀਰ ਸਿੰਘ ਤੋਂ ਇਲਾਵਾ ਵੱਖ ਵੱਖ ਯੂਨੀਅਨਾਂ ਦੇ ਆਗੂ ਤੇ ਵਰਕਰ ਸ਼ਾਮਲ ਹੋਏ।

Related posts

Leave a Comment