ਮਾਮਲਾ ਐੱਸ. ਐੱਸ. ਏ/ਰਮਸਾ ਅਧਿਆਪਕਾਂ ਦੀਆਂ ਲਟਕਦੀਆਂ ਮੰਗਾਂ ਦਾ

ਮਾਮਲਾ ਐੱਸ. ਐੱਸ. ਏ/ਰਮਸਾ ਅਧਿਆਪਕਾਂ ਦੀਆਂ ਲਟਕਦੀਆਂ ਮੰਗਾਂ ਦਾ

ਮਾਮਲਾ ਐੱਸ. ਐੱਸ. ਏ/ਰਮਸਾ ਅਧਿਆਪਕਾਂ ਦੀਆਂ ਲਟਕਦੀਆਂ ਮੰਗਾਂ ਦਾ
ਸ਼ਹਿਰ ‘ਚ ਰੋਸ ਮਾਰਚ ਕੱਢਕੇ ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
ਮੋਗਾ, (ਗੁਰਜੰਟ ਸਿੰਘ)-ਬਿਨਾਂ ਕਿਸੇ ਸਰਕਾਰੀ ਸਹੂਲਤਾਂ ਤੋਂ ਸਿਰਫ਼ ਉਕਾ-ਪੁੱਕਾ ਤਨਖਾਹ ਤੇ ਠੇਕੇ ਤੇ ਕੰਮ ਕਰਦੇ ਐੱਸ.ਐੱਸ. ਏ/ਰਮਸਾ ਅਧਿਆਪਕਾਂ ਨੂੰ ਸਰਕਾਰ ਹੁਣ ਵਿਭਾਗ ਵਿਚ ਰੈਗੂਲਰ ਕਰਨ ਦੀ ਆੜ ਚ’ ਤਨਖਾਹ ਤੇ ਵੀ ਵੱਡਾ ਡਾਕਾ ਮਾਰਨ ਦੀ ਨਾਪਾਕ ਕੋਸ਼ਿਸ਼ ਕਰ ਰਹੀ ਹੈ, ਜਿਸ ਖਿਲਾਫ਼ ਅੱਜ ਮੋਗਾ ਦੇ ਨੇਚਰ ਪਾਰਕ ‘ਚ ਗੁਰਪ੍ਰੀਤ ਅਮੀਵਾਲ ਤੇ ਜੱਜਪਾਲ ਬਾਜੇ ਕੇ ਦੀ ਅਗਵਾਈ ਹੇਠ ਮੋਗਾ ਜ਼ਿਲੇ ਦੇ ਐਸ.ਐਸ.ਏ ਰਮਸਾ ਅਧਿਆਪਕਾਂ ਨੇ ਇਕੱਠੇ ਹੋ ਕੇ ਮੋਗਾ ਦੇ ਬਜ਼ਾਰ ‘ਚ ਪੰਜਾਬ ਸਰਕਾਰ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਨਵਦੀਪ ਬਾਜਵਾ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਉਹ ਆਪਣੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਸਿੱਖਿਆ ਵਿਭਾਗ ਦੇ ਲੇਖੇ ਲਾ ਚੁੱਕੇ ਹਨ, ਪਰ ਹੁਣ ਸਰਕਾਰ ਉਨ੍ਹਾਂ ਨੂੰ ਰੈਗੂਲਰ ਕਰਨ ਦੀ ਆੜ ‘ਚ ਤਨਖਾਹਾਂ ਤੇ 75% ਦੀ ਕਟੌਤੀ ਕਰਕੇ ਤਿੰਨ ਸਾਲ ਲਈ ਮੁੱਢਲੀ ਤਨਖਾਹ ਤੇ ਕਰਨ ਦੇ ਚੱਕਰ ‘ਚ ਰਹਿੰਦਾ ਖੂਨ ਵੀ ਨਿਚੋੜਨਾਂ ਚਹੁੰਦੀ ਹੈ।ਉਨ੍ਹਾਂ ਕਿਹਾ ਕਿ ਉਹ ਸਰਕਾਰ ਤੋਂ ਆਪਣਾ ਬਣਦਾ ਹੱੱ ਮੰਗਦੇ ਹਨ, ਭੀਖ ਨਹੀਂ, ਪਰ ਸਰਕਾਰ ਵਲੋਂ ਜਿੱਥੇ ਉਨ੍ਹਾਂ ਦੇ ਹੱਕਾਂ ਤੇ ਵੱਡਾ ਡਾਕਾ ਮਾਰਿਆਂ ਜਾ ਰਿਹਾ ਹੈ, ਉੱਥੇ 5 ਮਹੀਨਿਆਂ ਬਾਅਦ ਵੀ ਤਨਖਾਹਾਂ ਨਾ ਦੇ ਕੇ ਅਧਿਆਪਕਾਂ ਨੂੰ ਭੁਖੇ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।ਜੱਜਪਾਲ ਬਾਜੇ ਕੇ ਨੇ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਹਰ ਆਮ ਨਾਗਰਿਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੱਖ -ਵੱਖ ਰੋਜਮਰਾ ਜਿੰਦਗੀ ਦੀਆਂ ਜਰੂਰੀ ਚੀਜ਼ਾਂ ਦੀ ਵਰਤੋਂ ਕਰਦੇ ਹੋਏ ਜਿਥੇ ਸਰਕਾਰ ਦਾ ਅਸਿੱਧੇ ਰੂਪ ਵਿਚ ਟੈਕਸਾਂ ਦੇ ਨਾਲ ਖਜ਼ਾਨਾ ਭਰ ਰਹੇ ਹਨ, ਉੱਥੇ ਮੁਲਾਜ਼ਮ ਵਰਗ ਸਿੱਧੇ ਰੂਪ ਵਿਚ ਟੈਕਸ ਦੀਆਂ ਵੱਡੀਆਂ ਰਕਮਾਂ ਦੇ ਰਹੇ ਹਨ, ਪਰ ਪੰਜਾਬ ਸਰਕਾਰ ਠੇਕੇ ਤੇ ਕੰਮ ਕਰਦੇ ਅਧਿਆਪਕਾਂ ਨੂੰ ਸਹੂਲਤਾਂ ਦੇਣ ਦੀ ਬਜਾਇ ਉਨ੍ਹਾਂ ਨੂੰ ਮਿਲਦੀ ਉੱਕਾ-ਪੁੱਕਾ ਤਨਖਾਹ ਦੇਣ ਤੋਂ ਵੀ ਭੱਜ ਰਹੀ ਹੈ ਤੇ ਖਜ਼ਾਨਾ ਖਾਲ਼ੀ ਹੋਣ ਦਾ ਰਾਗ ਅਲਾਪ ਕਰਕੇ ਅਧਿਆਪਕਾਂ ਦੀਆਂ ਤਨਖਾਹਾਂ ਖੋਹ ਰਹੀ ਹੈ, ਜਦਕਿ ਸਰਕਾਰ ਆਪਣੇ ਵਿਧਾਇਕਾਂ, ਵਜ਼ੀਰਾਂ ਨੂੰ ਨਿੱਤ ਨਵੀਆਂ ਸਹੂਲਤਾਂ, ਭੱਤੇ ਦੇ ਕੇ ਖਜ਼ਾਨਾ ਲੁਟਾ ਰਹੀ ਹੈ।ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਤਨਖਾਹਾਂ ਤੇ ਕਿਸੇ ਕਿਸਮ ਦੀ ਜਰਾ ਜਿੰਨੀ ਵੀ ਕਟੌਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਰਕਾਰ ਦਾ ਹਰ ਚੁਰਾਹੇ ਵਿਚ ਵਿਰੋਧ ਕਰਨਗੇ ਤੇ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿਚ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂੰ ਕਰਵਾਉਣਗੇ।ਅੰਤ ਵਿਚ ਆਗੂਆਂ ਨੇ ਸਰਕਾਰ ਤੋਂ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਨ, ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਤੇ ਅਧਿਆਪਕਾਂ ਤੇ ਪਾਏ ਝੂਠੇ ਪੁਲਿਸ ਕੇਸ ਰੱਦ ਕਰਨ ਦੀ ਮੰਗ ਕੀਤੀ।ਇਸ ਮੌਕੇ ਐੱਸ.ਐੱਸ. ਏ/ਰਮਸਾ ਅਧਿਆਪਕ ਵੱਡੀ ਗਿਣਤੀ ਵਿਚ ਹਾਜਰ ਸਨ।

Related posts

Leave a Comment