ਮੰਗਾਂ ਨੂੰ ਲੈ ਕੇ ਆਂਗਣਵਾੜੀ ਅਤੇ ਹੈਲਪਰਜ ਯੂਨੀਅਨ ਨੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਮੰਗਾਂ ਨੂੰ ਲੈ ਕੇ ਆਂਗਣਵਾੜੀ ਅਤੇ ਹੈਲਪਰਜ ਯੂਨੀਅਨ ਨੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਮੰਗਾਂ ਨੂੰ ਲੈ ਕੇ ਆਂਗਣਵਾੜੀ ਅਤੇ ਹੈਲਪਰਜ ਯੂਨੀਅਨ ਨੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ
ਮੋਗਾ, (ਗੁਰਜੰਟ ਸਿੰਘ)-ਆਲ ਇੰਡੀਆ ਆਂਗਣਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ ਪੰਜਾਬ ਏਟਕ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਲਾਕ ਦੁੱਨੇਕੇ-2 ‘ਚ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਜਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਪ੍ਰਦੇਸ਼ ਨੇਤਾ ਗੁਰਚਰਨ ਕੌਰ ਮੋਗਾ ਅਤੇ ਜ਼ਿਲਾ ਪ੍ਰਧਾਨ ਛਿੰਦਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਆਈ.ਸੀ.ਡੀ.ਐਸ ਸਕੀਮ ਨੂੰ ਪ੍ਰਾਈਵੇਟ ਸੈਕਟਰ ਦੇ ਹੱਥਾਂ ‘ਚ ਦੇ ਕੇ ਖਤਮ ਕਰਨ ਦੀ ਯੋਜਨਾ ਬਣਾ ਚੁੱਕੀ ਹੈ। ਪ੍ਰੀ ਨਰਸਰੀ ਕਲਾਸਾਂ ਦੇ ਬੱਚੇ ਪ੍ਰਾਇਮਰੀ ਸਕੂਲਾਂ ‘ਚ ਭੇਜ ਦਿੱਤੇ ਅਤੇ ਆਂਗਣਵਾੜੀ ‘ਚ ਬੱਚਿਆਂ ਦੀ ਗਿਣਤੀ ਘੱਟ ਰਹਿ ਗਈ। ਜੇਕਰ ਸਰਕਾਰ ਪ੍ਰੀ ਨਰਸਰੀ ਕਲਾਸਾਂ ਪ੍ਰਾਇਮਰੀ ਸਕੂਲਾਂ ‘ਚ ਸ਼ੁਰੂ ਕਰਨਾ ਚਾਹੁੰਦੀ ਹੈ ਤਾਂ ਆਂਗਣਵਾੜੀ ਵਰਕਰ, ਹੈਲਪਰ ਦਾ ਕੀ ਪ੍ਰਬੰਧ ਕੀਤਾ। ਪ੍ਰਾਇਮਰੀ ਸਕੂਲਾਂ ‘ਚ ਆਂਗਣਵਾੜੀ ਸੈਂਟਰਾਂ ਦੇ ਲਈ ਯੋਗ ਬਿਲਡਿੰਗ ਬਣਾਈ ਜਾਵੇ, ਪ੍ਰੀ ਨਰਸਰੀ ਕਲਾਸਾਂ ਆਂਗਣਵਾੜੀ ਵਰਕਰ, ਹੈਲਪਰ ਨੂੰ ਦੇਖ ਕੇ ਮੁਲਾਜਮ ਕਰਾਰ ਦਿੱਤਾ ਜਾਵੇ, ਆਂਗਣਵਾੜੀ ਸੈਂਟਰਾਂ ‘ਚ ਲੰਮੇ ਸਮੇਂ ਤੋਂ ਰਾਸਨ ਖਤਮ ਹੋ ਚੁੱਕਾ ਹੈ, ਭੇਜਿਆ ਜਾਵੇ, ਆਂਗਣਵਾੜੀ ਵਰਕਰ ਨੂੰ ਮਿਨੀਅਮਵੇਜ 24 ਹਜ਼ਾਰ ਅਤੇ ਹੈਲਪਰ 18 ਹਜ਼ਾਰ ਰੁਪਏ ਦਿੱਤਾ ਜਾਵੇ ਅਤੇ ਮੁਲਾਜਮ ਐਲਾਨੇ ਜਾਣ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਉਨਾਂ ਦੀਆਂ ਮੰਗਾਂ ਵੱਲ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ। ਇਸ ਮੌਕੇ ਪੂਨਮ ਸ਼ਰਮਾ, ਛਿੰਦਰ ਕੌਰ, ਸੁਖਜੀਤ ਕੌਰ, ਬੇਅੰਤ ਕੌਰ, ਸੁਖਜਿੰਦਰ ਕੌਰ ਦੁੱਨੇਕੇ, ਸਵਰਨਜੀਤ ਕੌਰ, ਛਿੰਦਰਪਾਲ ਕੌਰ, ਖੋਸਾ ਪਾਂਡੋ, ਬਲਵਿੰਦਰ ਕੌਰ, ਨੀਲਮ ਰਾਣੀ ਰੱਤੀਆਂ। ਪ੍ਰੀਤਮ ਕੌਰ ਆਦਿ ਹਾਜਰ ਸਨ।

Related posts

Leave a Comment