ਆੜ੍ਹਤੀ ਐਸੋਸੀਏਸ਼ਨ ਮੋਗਾ ਵਲੋਂ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਵਜਾਇਆ

to ਆੜ੍ਹਤੀ ਐਸੋਸੀਏਸ਼ਨ ਮੋਗਾ ਵਲੋਂ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਵਜਾਇਆ

ਆੜ੍ਹਤੀ ਐਸੋਸੀਏਸ਼ਨ ਮੋਗਾ ਵਲੋਂ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਵਜਾਇਆ
27 ਨੂੰ ਮੰਡੀ ਬੰਦ ਰੱਖ ਕੇ ਕਤਾ ਜਾਵੇਗਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
ਮੋਗਾ, (ਗੁਰਜੰਟ ਸਿੰਘ)-ਅੱਜ ਆੜ੍ਹਤੀ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਦਾਣਾ ਮੰਡੀ ਮੋਗਾ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਭਜੀਤ ਸਿੰਘ ਕਾਲਾ ਦੀ ਅਗਵਾਈ ਵਿਚ ਹੋਈ। ਮੀਟਿੰਗ ਦੌਰਾਨ ਹਾਜਰ ਸਮੂਹ ਆੜ੍ਹਤੀਆਂ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਸੰਬੋਧਨ ਕਰਦੇ ਹੋਏ ਪ੍ਰਭਜੀਤ ਸਿੰਘ ਕਾਲਾ ਅਤੇ ਸਕੱਤਰ ਦੀਪਕ ਤਾਇਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਲੋਂ ਬੀਤੇ ਦਿਨ ਆੜ੍ਹਤੀਆ ਦੇ ਖਿਲਾਫ ਲਾਗੂ ਕੀਤੀ ਕਾਲੀ ਨੀਤੀਆਂ ਦੇ ਕਾਰਨ ਸਮੂਹ ਆੜ੍ਹਤੀਆ ਵਰਗ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸਰਕਾਰ ਵਲੋਂ ਆੜ੍ਹਤੀ ਵਰਗ ਦੇ ਖਿਲਾਫ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਨੂੰ ਕਿਸੇ ਕੀਮਤ ਤੇ ਬਰਦਾਸਤ ਨਹੀਂ ਕੀਤਾ ਜਾਵੇਗਾ। ਦੀਪਕ ਤਾਇਲ ਨੇ ਦੱਸਿਆ ਕਿ ਸਰਕਾਰ ਵਲੋਂ ਆੜ੍ਹਤੀਆਂ ਨੂੰ ਮਨੀ ਲੈਂਡਿੰਗ ਐਕਟ ਦਾ ਲਾਇਸੈਂਸ ਲੈਣ ਅਤੇ ਕਿਸਾਨਾਂ ਨੂੰ ਕਰਜਾ ਦੇਣ ਦੀ ਸੀਮਾ ਨਿਰਧਾਰਿਤ ਕੀਤੇ ਜਾਣ ਨੂੰ ਲੈ ਕੇ ਲਏ ਫੈਸਲਿਆਂ ਦਾ ਆੜ੍ਹਤੀ ਐੋਸੋਸੀਏਸ਼ਨ ਜਮ ਕੇ ਵਿਰੋਧ ਕਰਦੀ ਹੈ। ਉਨਾਂ ਦੱਸਿਆ ਕਿ ਪੰਜਾਬ ਐਸੋਸੀਏਸਨ ਦੇ ਸੱਦੇ ਤੇ ਪ੍ਰਦੇਸ਼ ਪ੍ਰਧਾਨ ਵਿਜੈ ਕਾਲੜਾ ਅਤੇ ਹਰਵਿੰਦਰ ਸਿੰਘ ਚੀਮਾ ਦੇ ਆਦੇਸ਼ਾਂ ਤੇ 27 ਅਗਸਤ ਨੂੰ ਜਿੱਥੇ ਮੋਗਾ ਮੰਡੀ ਰੱਖ ਕੇ ਸਰਕਾਰ ਦੇ ਖਿਲਾਫ ਧਰਨਾਂ ਲਾ ਕੇ ਰੋਸ ਪ੍ਰਦਰਸਨ ਕੀਤੇ ਜਾਵੇਗਾ, ਉਥੇ 28 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ‘ਚ ਸਰਕਾਰ ਦੇ ਖਿਲਾਫ ਆੜ੍ਹਤੀਆ ਵਲੋਂ ਰੱਖੇ ਸੰਘਰਸ਼ ‘ਚ ਮੋਗਾ ਤੋਂ ਵੀ ਆੜ੍ਹਤੀ ਜੋਰਾਂ ਸੋਰਾਂ ਦੇ ਨਾਲ ਸ਼ਿਰਕਤ ਕਰਨਗੇ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਉਪ ਪ੍ਰਧਾਨ ਪ੍ਰਭਜੀਤ ਸਿੰਘ ਕਾਲਾ, ਅਸ਼ੋਕ ਬਾਂਸਲ, ਸਕੱਤਰ ਦੀਪਕ ਤਾਇਲ, ਸਮੀਰ ਜੈਨ, ਕੈਸ਼ੀਅਰ ਰਾਮ ਨਿਵਾਸ ਗਰਗ, ਦਿਨੇਸ਼ ਕੁਮਾਰ, ਵਿਨੋਦ ਕੁਮਾਰ, ਸ਼ਿਵ ਕੁਮਾਰ ਗਰਗ, ਨਿਤਿਨ ਕੁਮਾਰ, ਪਵਨ ਬਾਂਸਲ ਪ੍ਰਵੀਨ ਗਰਗ, ਪ੍ਰਦੀਪ ਕੁਮਾਰ, ਸਤਨਾਮ ਸਿੰਘ ਆਦਿ ਹਾਜਰ ਸਨ।

Related posts

Leave a Comment