ਇੰਟਕ ਸਬੰਧਤ ਰੇਹੜੀ ਵਰਕਰਜ਼ ਪੱਕੀ ਜਗ੍ਹਾ ਦੀ ਅਲਾਟਮੈਂਟ ਦੀ ਮੰਗ ਨੂੰ ਲੈ ਕੇ ਮਾਨਯੋਗ ਹਾਈਕੋਰਟ ਦੀ ਸ਼ਰਣ ਵਿੱਚ ਪੁੱਜੇ

ਇੰਟਕ ਸਬੰਧਤ ਰੇਹੜੀ ਵਰਕਰਜ਼ ਪੱਕੀ ਜਗ੍ਹਾ ਦੀ ਅਲਾਟਮੈਂਟ ਦੀ ਮੰਗ ਨੂੰ ਲੈ ਕੇ ਮਾਨਯੋਗ ਹਾਈਕੋਰਟ ਦੀ ਸ਼ਰਣ ਵਿੱਚ ਪੁੱਜੇ

ਇੰਟਕ ਸਬੰਧਤ ਰੇਹੜੀ ਵਰਕਰਜ਼ ਪੱਕੀ ਜਗ੍ਹਾ ਦੀ ਅਲਾਟਮੈਂਟ ਦੀ ਮੰਗ ਨੂੰ ਲੈ ਕੇ ਮਾਨਯੋਗ ਹਾਈਕੋਰਟ ਦੀ ਸ਼ਰਣ ਵਿੱਚ ਪੁੱਜੇ
ਹਰਕਤ ‘ਚ ਆਈ ਨਗਰ ਨਿਗਮ
ਮੋਗਾ, (ਗੁਰਜੰਟ ਸਿੰਘ)-ਇੰਟਕ ਨਾਲ ਸਬੰਧਤ ਰੇਹੜੀ ਵਰਕਰਾਂ ਨੇ ਨਗਰ ਨਿਗਮ ਵੱਲੋਂ ਉਨ੍ਹਾਂ ਨੂੰ ਸਟਰੀਟ ਵੈਂਡਿਗ ਕਾਨੂੰਨ ਤਹਿਤ ਵੈਂਡਿਗ ਸਰਟੀਫਿਕੇਟ ਜਾਰੀ ਕਰਨ ਅਤੇ ਰੇਹੜੀ ਮਾਰਕੀਟ (ਵੈਂਡਿਗ ਜੋਨਜ਼) ਸਥਾਪਤ ਕਰਨ ਅਤੇ ਉਨ੍ਹਾਂ ਨੂੰ ਸਥਾਈ ਜਗ੍ਹਾ ਅਲਾਟ ਕਰਣ ਦੀ ਮੰਗ ਨੂੰ ਲੈ ਕੇ ਇੱਕ ਸਿਵਲ ਰਿੱਟ ਪਟੀਸ਼ਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇਸ ਨਾਲ ਮਈ ਦੇ ਮਹੀਨੇ ‘ਚ ਦਾਇਰ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਪੱਤਰਕਾਰਾਂ ਨੂੰ ਦਿੰਦਿਆਂ ਿਇੰਟਕ ਪ੍ਰਧਾਨ ਵਿਜੈ ਧੀਰ ਐਡਵੋਕੇਟ ਨੇ ਦੱਸਿਆ ਕਿ ਮਾਨਯੋਗ ਜਸਟਿਸ ਮਹੇਸ਼ ਗਰੋਵਰ ਅਤੇ ਮਾਨਯੋਗ ਜਸਟਿਸ ਰਾਜਵੀਰ ਸੇਹਰਾਵਤ ਅਧਾਰਤ ਡਵਲ ਬੈਚ ਨੇ ਇੱਕ ਯਾਚਕਾ ਸੁਣਾਈ ਲਈ ਮਨਜੂਰ ਕਰਦਿਆਂ ਨਗਰ ਨਿਗਮ ਨੂੰ 25 ਸਤੰਬਰ ਨੂੰ ਪੇਸ਼ ਹੋਣ ਲਈ ”ਨੋਟਿਸ ਆਫ ਮੋਸ਼ਨ” ਜਾਰੀ ਕਰ ਦਿੱਤਾ ਹੈ। ਧੀਰ ਨੇ ਦੱਸਿਆ ਕਿ ਸਟਰੀਟ ਵੈਂਡਰਜ ਐਕਟ 2014 ਰੇਹੜੀਆਂ ਲਾ ਕੇ ਸਮਾਨ ਵੇਚਣ ਵਾਲੇ ਰੇਹੜੀ ਵਾਲਿਆਂ ਦੇ ਰੋਜਗਾਰ ਦੀ ਹਿਫਾਜਤ ਕਰਨ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਰੇਹੜੀ ਵਾਲਿਆਂ ਦੀ ਰੇਹੜੀ ਤੇ ਸਮਾਨ ਵੇਚਣ ਦੀ ਗਤੀਵਿਧੀਆਂ ਨੂੰ ਨਿਯਮਤ ਕਰਨ ਲਈ ਬਣਾਇਆ ਗਿਆ ਹੈ। ਧੀਰ ਨੇ ਦੱਸਿਆ ਕਿ ਇਸ ਕਾਨੂੰਨ ਤਹਿਤ ਨਗਰ ਨਿਗਮ ਦੀ ਇਹ ਕਾਨੂੰਨੀ ਡਿਊਟੀ ਹੈ ਕਿ ਰੇਹੜੀ ਵਾਲਿਆਂ ਨੂੰ ”ਵੈਂਡਿਗ ਜੋਨਜ਼”(ਰੇਹੜੀ ਮਾਰਕੀਟ) ਵਿੱਚ ਜਗ੍ਹਾ ਅਲਾਟ ਕਰੇ। ਧੀਰ ਨੇ ਅੱਗੇ ਦੱਸਿਆ ਕਿ ਕਾਨੂੰਨ ਵਿੱਚ ਇਹ ਕਿਹਾ ਗਿਆ ਹੈ ਕਿ ਜਿਨ੍ਹੀ ਦੇਰ ਤੱਕ ਸਰਵੈ ਵਿੱਚ ਸਨਾਖਤ ਕੀਤੇ ਰੇਹੜੀ ਵਾਲਿਆਂ ਨੂੰ ਵੈਂਡਿਗ ਸਰਟੀਫਿਕੇਟ ਜਾਰੀ ਨਹੀਂ ਕੀਤੇ ਜਾਂਦੇ ਉਨ੍ਹੀ ਦੇਰ ਤੱਕ ਸਰਵੈ ਵਿੱਚ ਸ਼ਾਮਲ ਰੇਹੜੀ ਵਾਲਿਆਂ ਉਨ੍ਹਾਂ ਦੀ ਮੌਜੂਦਾ ਜਗ੍ਹਾ ਤੋਂ ਹਟਾਇਆ ਨਹੀਂ ਜਾ ਸਕਦਾ ਹੈ। ਧੀਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਨਗਰ ਨਿਗਮ ਮੋਗਾ ਦੀ ਟਾਉਣ ਵੈਂਡਿਗ ਕਮੇਟੀ ਨੇ ਉਕਤ ਕਾਨੂੰਨ ਤਹਿਤ ਮੌਜੂਦਾ ਰੇਹੜੀ ਵਾਲਿਆਂ ਦਾ ਸਰਵੇ ਦਿੱਲੀ ਦੀ ਕਿਰਨ ਸਾਫਟਵੇਅਰ ਸਲਿਊਸ਼ਨਜ਼ ਕੰਪਨੀ ਤੋਂ ਸਰਵੈ ਕਰਵਾਇਆ ਹੈ, ਜਿਸ ਤਹਿਤ 2234 ਮੌਜੂਦਾ ਰੇਹੜੀ ਵੈਂਡਰਜ਼ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ। ਧੀਰ ਨੇ ਕਿਹਾ ਕਿ ਇਸ ਦੇ ਬਾਵਜੂਦ ਇਨ੍ਹਾਂ ਸ਼ਨਾਖਤ ਕੀਤੇ ਗਏ 2234 ਰੇਹੜੀ ਵੈਂਡਰਜ਼ ਨੂੰ ਅੱਜ ਤੱਕ ਨਾਂ ਤਾਂ ਕਾਨੂੰਨ ਤਹਿਤ ਵੈਂਡਿਗ ਸਰਟੀਫਿਕੇਟ ਜਾਰੀ ਕੀਤੇ ਗਏ ਹਨ ਅਤੇ ਨਾ ਹੀ ਉਨ੍ਹਾਂ ਨੂੰ ਵੈਂਡਿਗ ਜੋਨਜ਼ ਸਥਾਪਤ ਕਰਕੇ ਜਗ੍ਹਾ ਅਲਾਟ ਕੀਤੀ ਗਈ ਹੈ। ਜਦਕਿ ਉਕਤ ਕਾਨੂੰਨ ਦੀ ਉਲਘਣਾ ਕਰਦਿਆਂ ਨਗਰ ਨਿਗਮ ਕਈ ਵਾਰ ਇਨ੍ਹਾਂ ਰੇਹੜੀ ਵਾਲਿਆਂ ਨੂੰ ਉਨ੍ਹਾਂ ਦੀ ਮੌਜੂਦਾ ਜਗ੍ਹਾ ਤੋਂ ਹਟਾ ਚੁੱਕੀ ਹੈ। ਧੀਰ ਨੇ ਇਸ ਮੌਕੇ ਕਿਹਾ ਕਿ ਨਗਰ ਨਿਗਮ ਦੇ ਉਕਤ ਸਟਰੀਟ ਵੈਂਡਰਜ਼ ਕਾਨੂੰਨ ਤਹਿਤ ਆਪਣੀ ਡਿਊਟੀ ਨਿਭਾਉਣ ਤੋਂ ਅਸਫਲ ਰਹਿਣ ਤੇ ਹੀ ਕੁੱਝ ਰੇਹੜੀ ਵਾਲਿਆਂ ਨੇ ਅੱਕ ਕੇ ਨਿਆਪਾਲਿਕਾ ਦੀ ਸ਼ਰਣ ਲਈ ਹੈ। ਧੀਰ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ‘ਚ ਉਕਤ ਯਾਚਕਾ ਦਾਇਰ ਕਰਣ ਉਪਰੰਤ ਨਗਰ ਨਿਗਮ ਹਰਕਤ ਵਿੱਚ ਆਈ ਅਤੇ ਪਹਿਲੀਵਾਰ ਰੇਹੜੀ ਵਾਲਿਆਂ ਨੂੰ ਪੱਕੀ ਜਗ੍ਹਾ ਅਲਾਟ ਕਰਣ ਦੀ ਇੱਛਾ ਨਗਰ ਨਿਗਮ ਨੇ ਜਾਹਰ ਕੀਤੀ ਹੈ।

Related posts

Leave a Comment