ਪੰਜਾਬ ਦੇ ਪਾਣੀਆ ਨੂੰ ਗੰਦਲਾ ਕਰਨ ਨੂੰ ਲੈ ਕਿ ਸਾਹਕੋਟ ਜਿਮਨੀ ਚੋਣ ਵਿਰੋਧ ਕਰਨ ਜਾ  ਰਹੇ ਸਾਬਕਾ ਗੈਂਗਸਟਾਰ ਲੱਖਾ ਸਧਾਣਾ ਨੂੰ ਮੋਗਾ ਪੁਲਿਸ ਨੇ ਕੀਤਾ ਗ੍ਰਿਫਤਾਰ

ਸਾਬਕਾ ਗੈਂਗਸਟਾਰ ਲੱਖਾ ਸਧਾਣਾ ਨੂੰ ਮੋਗਾ ਪੁਲਿਸ ਨੇ ਕੀਤਾ ਗ੍ਰਿਫਤਾਰ

ਪੰਜਾਬ ਦੇ ਪਾਣੀਆ ਨੂੰ ਗੰਦਲਾ ਕਰਨ ਨੂੰ ਲੈ ਕਿ ਸਾਹਕੋਟ ਜਿਮਨੀ ਚੋਣ ਵਿਰੋਧ ਕਰਨ ਜਾ  ਰਹੇ ਸਾਬਕਾ ਗੈਂਗਸਟਾਰ ਲੱਖਾ ਸਧਾਣਾ ਨੂੰ ਮੋਗਾ ਪੁਲਿਸ ਨੇ ਕੀਤਾ ਗ੍ਰਿਫਤਾਰ

ਮੋਗਾ 24 ਮਈ (ਨਵਦੀਪ ਮਹੇਸਰੀ): ਬੀਤੇ ਦਿਨੀਂ ਬਿਆਸ ਦਰਿਆ ਵਿੱਚ ਚੱਡਾ ਸੂੰਗਰ ਮਿੱਲਜ ਦੇ ਘੁਲੇ ਜਹਿਰਲੇ ਕੈਮੀਕਲ ਨੂੰ ਲੈ ਕੇ ਚੱਡਾ ਮਿਲਜ ਖਿਲਾਫ ਕੋਈ ਕਾਰਵਾਈ ਨਾ ਹੋਣ ਨੂੰ ਲੈ ਕਿ ਇਹ ਮਸਲਾ ਪੰਜਾਬ ਸਰਕਾਰ ਦੇ ਗਲੇ ਹੱਡੀ ਬਣਿਆ ਹੋਇਆ ਹੈ ਤੇ ਦਜੇ ਪਾਸੇ ਪੰਜਾਬ ਦੇ ਪਾਣੀ ਨੂੰ ਗੰਧਲਾ ਕਰਨ ਦੇ ਮਸਲੇ ਨੂੰ ਹਲਕਾ ਪੂਰਾ ਦੇ ਪਿੰਡ ਸਧਾਣਾ ਦੇ ਨੌਜਾਵਾਨ ਲੱਖਾ ਸਧਾਣਾ ਨੇ ਪੰਜਾਬ ਵਿੱਚ ਹੋ ਰਹੇ ਗੰਧਲਾ ਪਾਣੀ ਨੂੰ ਬਚਾਉੁਣ ਲਈ ਚੱਡਾ ਮਿੱਲਜ ਦੇ ਖਿਲਾਫ ਸਖਤ ਕਰਵਾਈ ਨਾ ਕਰਨ ਨੂੰ ਲੈ ਸਘ੍ਰੰਸ਼ ਸ਼ੁਰੂ ਕੀਤਾ ਹੋਇਆ ਹੈ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆ ਲੱਖਾ ਸਧਾਣਾ ਅੱਜ ਸਾਹਕੋਟ ਜਿਮਨੀ ਚੋਣ ਵਿੱਚ ਪੰਜਾਬ ਦੇ ਮੰਤਰੀਆਂ ਨੂੰ ਗੰਦਲਾ ਦਰਿਆਈ ਪਾਣੀ ਭੇਟ ਕਰਕੇ ਵਿਰੋਧ ਕਰਨ ਜਾ ਰਿਹਾ ਸੀ । ਜਿਥੇ ਮੋਗਾ ਪੁਹੰਚਣ ਤੇ ਸਾਬਕਾ ਗੈਸਟਾਰ ਲ਼ੱਖਾ ਸਧਾਣਾ, ਬਾਬਾ ਹਰਦੀਪ ਸਿੰਘ ਅਤੇ ਉਹਨਾਂ ਦੇ ਸੈਕੜੇ ਸਾਥੀਆਂ ਨੂੰ ਮੋਗਾ ਪੁਲਿਸ ਨੇ ਬੁਘੀਪੁਰਾ ਚੌਂਕ ਦੇ ਕੋਲ ਰੋਕ ਕੇ ਉਸ ਨੂੰ ‘ਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਥਾਣਾ ਮੈਹਿਣਾ (ਮੋਗਾ) ਵਿੱਚ ਕੀਤਾ ਨਜਰ ਬੰਦ ਕਰ ਦਿੱਤਾ । ਲੱਖੇ ਦੀ ਗ੍ਰਿਫਤਾਰੀ ਮੌਕੇ ਐਸ.ਐਸ.ਪੀ. ਮੋਗਾ, ਐਸ ਪੀ ਐਸ, ਤੋ ਇਲਾਵਾ ਜਿਲੇ ਮੋਗੇ ਦੀ ਪੁਲਿਸ ਵੱਡੀ ਮਾਤਰਾ ਵਿੱਚ ਤਾਇਨਾਤ ਸੀ । ਲੱਖਾ ਸਧਾਣਾ ਨੇ ਗ੍ਰਿਫਤਾਰ ਹੋਣ ਸਮੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਦੀ ਵੱਡੀ ਨਲਾਇਕੀ ਕਾਰਨ ਪੰਜਾਬ ਬਿਆਸ ਦਰਿਆ ਦੇ ਪਾਣੀ ਨੂੰ ਗੰਧਲ਼ਾਂ ਕਰਨ ਵਾਲੇ ਚੱਡਾ ਸੂੰਗਰ ਮਿੱਲਜ ਦੇ ਮਾਲਕ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਉਨ•ਾਂ ਕਿਹਾ ਕਿ ਮੈ ਪੰਜਾਬ ਸਰਕਾਰ ਨੂੰ ਪੁੱਛਣਾ ਚਹਾਉਂਦਾ ਹਾ ਕਿ ਚੱਡਾ ਗਰੁੱਪ ਕੋਲ ਕੀ ਅਧਿਕਾਰ ਹੈ ਕਿ ਉਹ ਪੰਜਾਬ ਦੇ ਪਾਣੀ ਨੂੰ ਗੰਧਲਾ ਕਰੇ ? ਇਸ ਮੌਕੇ ਲੱਖਾ ਸਧਾਣਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਰਦਿਆ ਕਿਹਾ ਕਿ ਸਤਲੁੱਜ ਅਤੇ ਬਿਆਸ ਦਰਿਆ ਦਾ ਪਾਣੀ ਮਾਲਵੇ ਦੇ ਜਿਆਦਾਤਰ ਜ਼ਿਲਿ•ਆਂ ਅਤੇ ਰਾਜਸਥਾਨ ਦੇ ਲੋਕਾਂ ਵੱਲੋਂ ਪੀਣ ਲਈ, ਪਸ਼ੂਆਂ ਦੇ ਲਈ ਅਤੇ ਖੇਤੀਬਾੜੀ ਦੇ ਲਈ ਵਰਤਿਆ ਜਾ ਰਿਹਾ ਹੈ ਅਤੇ ਇਹ ਪਾਣੀ ਮਾਲਵਾ ਖੇਤਰ ਵਿੱਚ ਕੈਂਸਰ ਅਤੇ ਕਾਲਾ ਪੀਲੀਆ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਉਨ•ਾਂ ਦੱਸਿਆ ਕਿ ਤਾਜੇ ਅੰਕੜਿਆਂ ਦੇ ਅਨੁਸਾਰ ਕੈਂਸਰ ਦੀ ਬਿਮਾਰੀ ਪਸ਼ੂਆਂ ਵਿੱਚ ਵੀ ਫੈਲਣੀ ਸ਼ੁਰੂ ਹੋ ਗਈ ਹੈ। ਇਹ ਪਾਣੀ ਜਲਜੀਵਾਂ ਨੂੰ ਵੱਡੀ ਪੱਧਰ ਤੇ ਖਤਮ ਕਰ ਰਿਹਾ ਹੈ ਅਤੇ ਜੀਮਨ ਦੀ ਉਪਜਾਊ ਸ਼ਕਤੀ ਨੂੰ ਵੀ ਖਤਮ ਕਰ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਲੋਕਾਂ ਅੰਦਰ ਡਰ ਅਤੇ ਭੈਅ ਦਾ ਮਹੌਲ ਪੈਦਾ ਹੋਇਆ ਹੈ। ਗ੍ਰਿਫਤਾਰੀ ਤੋਂ ਬਾਅਦ ਲੱਖਾ ਸਧਾਣਾ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਖਿਲਾਫ ਜੰਮਕੇ ਨਾਰੇਬਾਜੀ ਕੀਤੀ ।

Related posts

Leave a Comment