ਆਸਿਫਾ ਨੂੰ ਇਨਸਾਫ ਦਿਵਾਉਣ ਲਈ ਵੱਖ-ਵੱਖ ਜੱਥੇਬੰਦੀਆਂ ਨੇ ਮੋਮਬੱਤੀ ਮਾਰਚ ਕੱਢਿਆ

ਆਸਿਫਾ ਨੂੰ ਇਨਸਾਫ ਦਿਵਾਉਣ ਲਈ ਵੱਖ-ਵੱਖ ਜੱਥੇਬੰਦੀਆਂ ਨੇ ਮੋਮਬੱਤੀ ਮਾਰਚ ਕੱਢਿਆ

ਮੋਗਾ,  (ਪਵਨ ਗਰਗ) : ਜੰਮੂ ਦੇ ਕਠੂਆ ‘ਚ 8 ਸਾਲਾ ਦੀ ਮਾਸੂਮ ਬੱਚੀ ਆਸਿਫਾ ਦੇ ਨਾਲ ਸਮੂਹਿਕ ਬਲਾਤਕਾਰ ਦੇ ਵਿਰੋਧ ਵਿਚ ਦੋਸ਼ੀਆਂ ਨੂੰ ਸਖਤ ਤੋਂ ਸਖਤ ਸ਼ਜਾਵਾਂ ਦਿਵਾਉਣ ਦੇ ਸਬੰਧ ਵਿਚ ਬਹੁਜਮਨ ਕ੍ਰਾਂਤੀ ਮੋਰਚਾ ਵੱਲੋਂ ਮੋਗਾ ਦੀਆਂ ਸਿੱਖ ਧਾਰਮਿਕ, ਮੁਸਲਿਮ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸ਼ਹਿਰੀ ਇਕਾਈ ਅਤੇ ਸਮਾਜਿਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਮੋਮਬੱਤੀਆਂ ਜਗਾ ਕੇ ਮਾਰਚ ਕੱਢਿਆ। ਇਸ ਮੌਕੇ ਜਗਮੋਹਣ ਸਿੰਘ, ਧਰਮਿੰਦਰ ਸਿੰਘ, ਬਲਰਾਜ ਸਿੰਘ ਖਾਲਸਾ, ਮਨਜੀਤ ਸਿੰਘ, ਅਬਦੁਲ ਰਹਿਮਾਨ ਅਤੇ ਮੁਹੰਮਦ ਆਲਮ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਕ ਪਾਸੇ ਭਾਜਪਾ ਸਰਕਾਰ ਬੇਟੀ ਬਚਾਓ, ਬੇਟੀ ਪੜਾਓ ਵਰਗੇ ਨਾਅਰੇ ਲਗਾ ਰਹੀ ਹੈ, ਪਰ ਦੂਜੇ ਪਾਸੇ ਉਸ ਪਾਰਟੀ ਦੇ ਹਮਾਇਤੀ ਮਾਸੂਮ ਬੱਚੀਆਂ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾ ਰਹੇ ਹਨ, ਜੋ ਕਿ ਇਨਸਾਨੀਅਤ ਤੇ ਇਕ ਕਲੰਕ ਹਨ। ਇਸ ਲਈ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਮਾਸੂਮ ਬੱਚੀ ਦੇ ਕਾਤਲਾਂ ਨੂੰ ਸਖਤ ਤੋਂ ਸ਼ਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਆਉਣ ਵਾਲੇ ਸਮੇਂ ਵਿਚ ਕਿਸੇ ਔਰਤ ਅਤੇ ਆਸਿਫਾ ਵਰਗੀ ਮਾਸੂਮ ਬੱਚੀ ਨਾਲ ਇਸ ਤਰਾਂ ਦੀ ਘਟਨਾ ਨਾ ਵਾਪਰੇ।

Related posts

Leave a Comment