ਮਿਲੇਨੀਅਮ ਵਰਲਡ ਸਕੂਲ ਵਿਚ ਕੱਢਿਆ ਕੈਂਡਲ ਮਾਰਚ

ਮਿਲੇਨੀਅਮ ਵਰਲਡ ਸਕੂਲ ਵਿਚ ਕੱਢਿਆ ਕੈਂਡਲ ਮਾਰਚ

ਮੋਗਾ, (ਜਗਮੋਹਨ ਸ਼ਰਮਾ) : ਮੋਗਾ-ਕੋਟਕਪੂਰਾ ਰੋਡ ਤੇ ਸਥਿਤ ਮਿਲੇਨਿਅਮ ਵਰਲਡ ਸਕੂਲ ਵਿਚ ਸਮਾਜ ਵਿਚ ਔਰਤਾਂ ਤੇ ਬੱਚਿਆ ਤੇ ਅਤਿਆਚਾਰ ਰੋਕਣ ਅਤੇ ਜੰਮੂ-ਕਸ਼ਮੀਰ ਦੇ ਕਠੂਆ ਦੀ ਨਬਾਲਗ ਬੱਚੀ ਨਾਲ ਬਲਾਤਕਾਰ ਦੇ ਕਾਤਲਾਂ ਨੂੰ ਸਜਾ ਦਿਲਾਉਣ ਅਤੇ ਬਲਾਤਕਾਰ ਨੂੰ ਬੰਦ ਕਰਵਾਉਣ ਲਈ ਫਾਂਸੀ ਦੀ ਸਜਾ ਦੀ ਮੰਗ ਕਰਦੇ ਹੋਏ ਕੈਂਡਲ ਮਾਰਚ ਕੱਢ ਕੇ ਬੱਚੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸਵੇਰ ਦੀ ਪ੍ਰਾਰਥਮਾ ਸਭਾ ਨੂੰ ਸੰਬੋਧਨ ਕਰਦਿਆ ਸਕੂਲ ਡਾਇਰੈਕਟਰ ਵਾਸੂ ਸ਼ਰਮਾ ਤੇ ਚੇਅਰਪਰਸਨ ਮੈਡਮ ਸੀਮਾ ਸ਼ਰਮਾ ਨੇ ਕਿਹਾ ਕਿ ਬੇਟੀਆ ਤੇ ਔਰਤਾਂ ਨਾਲ ਬਲਾਤਕਾਰ ਦੀਆ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀ, ਬਲਕਿ ਵਾਧਾ ਹੋ ਰਿਹਾ ਹੈ। ਜਿਸ ਕਾਰਨ ਦੇਸ਼ ਨੂੰ ਸ਼ਰਮਸ਼ਾਰ ਹੋਣਾ ਪੈਂਦਾ ਹੈ। ਉਨਾਂ ਕਿਹਾ ਕਿ ਦੇਸ਼ ਦੇ ਸੂਬਿਆਂ ਵਿੱਚ ਸਖਤ ਕਾਨੂੰਨ ਦੀ ਘਾਟ ਕਾਰਨ ਅਤਿਆਚਾਰੀ ਬਚ ਨਿਕਲਦੇ ਹਨ ਅਤੇ ਇਨਾਂ ਦੇ ਹੌਂਸਲੇ ਬੁਲੰਦ ਹੋ ਕੇ ਰਹਿ ਗਏ ਹਨ। ਉਨਾਂ ਕਿਹਾ ਕਿ ਜਦ ਤਕ ਔਰਤ ਜਾਤੀ ਦੇ ਨਾਲ ਅਤਿਆਚਾਰ ਕਰਨ ਵਾਲਿਆਂ ਖਿਲਾਫ ਫਾਂਸੀ ਦੀ ਸਜਾ ਦਾ ਕਾਨੂੰਨ ਨਹੀਂ ਬਣ ਜਾਂਦਾ ਹੈ, ਤਦ ਤਕ ਅਜਿਹੀ ਘਟਨਾਵਾਂ ਨੂੰ ਰੋਕਣਾ ਮੁਸ਼ਕਲ ਹੈ। ਉਨਾਂ ਕੇਂਦਰ ਤੇ ਸੂਬੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਔਰਤਾਂ ਦੀ ਹਿਫਾਜਤ ਲਈ ਜਲਦ ਤੋਂ ਜਲਦ ਫਾਂਸੀ ਦੀ ਸਜਾ ਦਾ ਕਾਨੂੰਨ ਬਣਾ ਕੇ ਲਾਗੂ ਕਰਨ।

Related posts

Leave a Comment