ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮੋਦੀ ਸਰਕਾਰ ਤੋਂ ਭਾਰੀ ਖਤਰਾ: ਡਾ. ਹਰਜੋਤ

ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮੋਦੀ ਸਰਕਾਰ ਤੋਂ ਭਾਰੀ ਖਤਰਾ: ਡਾ. ਹਰਜੋਤ

ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮੋਦੀ ਸਰਕਾਰ ਤੋਂ ਭਾਰੀ ਖਤਰਾ: ਡਾ. ਹਰਜੋਤ

-ਡਾ. ਹਰਜੋਤ ਨੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਭਾਂਡਾ ਭੰਨਿਆਂ

-ਦੇਸ਼ ਨੂੰ ਬਚਾਉਣ ਲਈ ਕੇਂਦਰ ਵਿੱਚ ਕਾਂਗਰਸ ਸਰਕਾਰ ਲਿਆਉਣ ਦੀ ਕੀਤੀ ਅਪੀਲ

ਮੋਗਾ, 15 ਜੂਨ (ਗੁਰਜੰਟ ਸਿੰਘ/ਜਗਮੋਹਨ ਸ਼ਰਮਾ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਤੇਲ ਕੀਮਤਾਂ ਦੇ ਲਗਾਤਾਰ ਵਾਧੇ ਖਿਲਾਫ਼ ਹੱਲਾ ਬੋਲ ਰੋਸ ਧਰਨਿਆਂ ਰਾਹੀ ਜਨ ਜਨ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਰੋਸ ਧਰਨਿਆਂ ਦੀ ਲੜੀ ਦੇ ਦੂਸਰੇ ਦਿਨ ਪਿੰਡ ਚੜਿੱਕ, ਚੜਿੱਕ ਕੋਠੇ ਪੱਤੀ, ਮੰਡੀਰਾਂ ਵਾਲਾ ਨਵਾਂ ਅਤੇ ਮੰਡੀਰਾਂ ਵਾਲਾ ਪੁਰਾਣਾ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਡਾ. ਹਰਜੋਤ ਕਮਲ ਨੇ ਮੋਦੀ ਸਰਕਾਰ ਦੀਆਂ ਤੇਲ ਕੀਮਤਾਂ ਦੇ ਵਾਧੇ, ਮਹਿੰਗਾਈ ਅਤੇ ਲੋਕ ਵਿਰੋਧੀ ਨੀਤੀਆਂ ਦਾ ਭਾਂਡਾ ਭੰਨਿਆਂ। ਡਾ. ਹਰਜੋਤ ਨੇ ਕਿਹਾ ਕਿ ਜੋ ਮੋਦੀ ਸਰਕਾਰ ਨੇ ਦੇਸ਼ ਵਿੱਚ ਫਿਰਕੂਵਾਦ ਨੂੰ ਪੈਦਾ ਕੀਤਾ ਹੈ ਅਤੇ ਦੇਸ਼ ਵਿੱਚ ਹਿੰਦੂ, ਮੁਸਲਿਮ ਅਤੇ ਸਿੱਖਾਂ ਵਿੱਚ ਆਪਸੀ ਫੁੱਟ ਪੈਦਾ ਕਰਨ ਦੀ ਕੋਸ਼ਿਸ਼ ਮੋਦੀ ਸਰਕਾਰ ਵੱਲੋਂ ਲਗਾਤਾਰ ਕੀਤਾ ਜਾ ਰਹੀ ਹੈ, ਜਿਸ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਡਾ. ਹਰਜੋਤ ਨੇ ਕਿਹਾ ਕਿ ਦੇਸ਼ ਇੱਕ ਵਾਰ ਪਹਿਲਾਂ ਵੀ 1947 ਵਰਗਾ ਸੰਤਾਪ ਭੋਗ ਚੁੱਕਿਆ ਹੈ ਅਤੇ ਜੇਕਰ ਮੋਦੀ ਸਰਕਾਰ ਨੇ ਆਪਣੀਆਂ ਨੀਤੀਆਂ ਨੂੰ ਨਾ ਬਦਲਿਆ ਤਾਂ ਇੱਕ ਵਾਰ ਫਿਰ 1947 ਵਰਗਾ ਸੰਤਾਪ ਦੇਸ਼ ਨੂੰ ਭੋਗਣਾ ਪਵੇਗਾ, ਜਿਸ ਤੋਂ ਦੇਸ਼ ਨੂੰ ਬਚਾਉਣ ਲਈ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਲਿਆਉਣੀ ਪਵੇਗੀ, ਕਿਉਂਕਿ ਸਿਰਫ਼ ਕਾਂਗਰਸ ਹੀ ਅਜਿਹੀ ਪਾਰਟੀ ਹੈ ਜਿਸਨੇ ਲੋਕਤੰਤਰ ਨੂੰ ਮਜ਼ਬੂਤ ਕੀਤਾ ਹੈ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਿਆ ਹੈ। ਇਸ ਦੌਰਾਨ ਸੰਬੋਧਨ ਕਰਦੇ ਹੋਏ ਗੁਰਪ੍ਰੀਤਮ ਸਿੰਘ ਚੀਮਾ, ਰਾਮਪਾਲ ਧਵਨ, ਦਵਿੰਦਰ ਸਿੰਘ ਰਣੀਆਂ, ਗੁਰਪਾਲ ਸਿੰਘ, ਜਗਸੀਰ ਸੀਰਾ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਤੇਲ ਦੀਆਂ ਵਧ ਰਹੀਆਂ ਕੀਮਤਾਂ ਅਤੇ ਮਹਿੰਗਾਈ ਨੂੰ ਕੰਟਰੋਲ ਕਰਨ ਵਿੱਚ ਨਾਕਾਮ ਸਾਬਿਤ ਹੋ ਰਹੀ ਹੈ, ਜਿਸ ਨਾਲ ਕਿਸਾਨ, ਮਜ਼ਦੂਰ, ਵਪਾਰੀ ਅਤੇ ਆਮ ਲੋਕਾਂ ਨੂੰ ਭਾਰੀ ਨੁਕਾਸਨ ਹੋ ਰਿਹਾ ਹੈ ਪਰ ਮੋਦੀ ਸਰਕਾਰ ਕੁੰਭਕਰਨੀ ਨੀਂਦ ਸੌਂ ਰਹੀ ਹੈ। ਇਸ ਮੌਕੇ ਤੇ ਗੁਰਮੇਲ ਸਿੰਘ ਪ੍ਰਧਾਨ ਬਲਾਕ ਮੋਗਾ-1, ਪਿੰਡ ਚੜਿੱਕ ਦੇ ਰੋਸ ਧਰਨੇ ਵਿੱਚ ਗਰਦੌਰ ਸਿੰਘ, ਗੁਰਤੇਜ ਸਿੰਘ, ਜਸਵੰਤ ਸਿੰਘ ਸੰਧੂ, ਇਕਬਾਲ ਸਿੰਘ, ਸੁਰਜੀਤ ਸਿੰਘ ਭੁੱਲਰ, ਲੱਕੀ ਵਾੜਾ, ਛਿੰਦਾ ਨੰਬਰਦਾਰ, ਨਵਤੇਜ ਸਿੰਘ ਤੇਜੀ, ਕੇਵਲ ਸਿੰਘ ਨੰਬਰਦਾਰ, ਗੁਰਜੰਟ ਸਿੰਘ ਜੰਟਾ, ਬਲਜੀਤ ਸਿੰਘ, ਲਾਲ ਸਿੰਘ ਆਦਿ ਹਾਜ਼ਰ ਸਨ, ਚੜਿੱਕ ਕੋਠੇ ਪੱਤੀ ਵਿਖੇ ਗੁਰਦੇਵ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਮੈਂਬਰ, ਕਰਮਜੀਤ ਸਿੰਘ ਸੈਕਟਰੀ, ਦਰਸ਼ਨ ਲਾਲ ਸ਼ਰਮਾ, ਅਜਮੇਰ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ, ਬੰਤਾ ਸਿੰਘ, ਮੇਜਰ ਸਿੰਘ ਖੋਸਾ, ਮੰਡੀਰਾਂ ਵਾਲਾ ਪੁਰਾਣਾ ਵਿਖੇ ਸਾਬਕਾ ਸਰਪੰਚ ਮੱਖਣ ਸਿੰਘ, ਜਗਸੀਰ ਸਿੰਘ ਪੰਚ, ਲਛਮਣ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ, ਸਾਧੂ ਸਿੰਘ, ਦਰਸ਼ਨ ਸਿੰਘ ਮਿਸਤਰੀ, ਮਲਕੀਤ ਸਿੰਘ ਅਤੇ ਮੰਡੀਰਾਂ ਨਵਾਂ ਵਿਖੇ ਸੁਖਦੇਵ ਸਿੰਘ ਸਰਪੰਚ, ਬਲਦੇਵ ਸਿੰਘ, ਗੁਰਸੇਵਕ ਮੈਂਬਰ ਆਦਿ ਹਾਜ਼ਰ ਸਨ।

Related posts

Leave a Comment