ਪੰਜਾਬ ਦੇ ਲੋਕਾਂ ਲਈ ਇਕੋ-ਇਕ ਆਸ ਦੀ ਕਿਰਨ ਲੋਕ ਇਨਸਾਫ ਪਾਰਟੀ : ਪ੍ਰਧਾਨ ਜਗਮੋਹਣ ਸਿੰਘ

ਪੰਜਾਬ ਦੇ ਲੋਕਾਂ ਲਈ ਇਕੋ-ਇਕ ਆਸ ਦੀ ਕਿਰਨ ਲੋਕ ਇਨਸਾਫ ਪਾਰਟੀ : ਪ੍ਰਧਾਨ ਜਗਮੋਹਣ ਸਿੰਘ

ਬਾਘਾਪੁਰਾਣਾ, (ਪਵਨ ਗਰਗ, ਰਜਿੰਦਰ ਸਿੰਘ ਕੋਟਲਾ) : ਪੰਜਾਬ ਵਾਸੀ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਰਵਾਇਤੀ ਪਾਰਟੀਆਂ ਨੂੰ ਅਜ਼ਮਾ ਕੇ ਦੇਖ ਚੁੱਕੇ ਹਨ ਅਤੇ ਇਨਾਂ ਦੋਹਾਂ ਪਾਰਟੀਆਂ ਦਾ ਏਜੰਡਾ ਅਤੇ ਮਨੋਰਥ ਵੀ ਇਕ ਹੈ, ਇਸ ਲਈ ਹੁਣ ਪੰਜਾਬ ਦੇ ਲੋਕਾਂ ਲਈ ਇਕੋ-ਇਕ ਆਸ ਦੀ ਕਿਰਨ ਲੋਕ ਇਨਸਾਫ ਪਾਰਟੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਜਿਲਾ ਮੋਗਾ ਦੇ ਪ੍ਰਧਾਨ ਜਗਮੋਹਣ ਸਿੰਘ ਸਮਾਧ ਭਾਈ ਨੇ ਪਿੰਡ ਧੂੜਕੋਟ ਵਿਖੇ ‘ਆਪ’ ਛੱਡ ਕੇ ਲੋਕ ਇਨਸਾਫ ਪਾਰਟੀ ਵਿਚ ਸ਼ਾਮਲ ਹੋਏ ਆਗੂ ਬਲਜੀਤ ਸਿੰਘ ਧੂੜਕੋਟ ਨੂੰ ਨਿਯੁਕਤੀ ਪੱਤਰ ਦੇਣ ਸਮੇਂ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਵਾਸੀਆਂ ਨੂੰ ਲੁੱਟਣ ਕੁੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ। ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹਰ ਵਰਗ ਦੁਖੀ ਹੈ ਤੇ ਲੋਕ ਸੜਕਾਂ ਤੇ ਨਿਕਲੇ ਹੋਏ ਹਨ। ਉਨਾਂ ਕਿਹਾ ਕਿ ਪੰਜਾਬ ਦੇ ਭਲੇ ਲਈ ਸੂਬਾ ਵਾਸੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਸੋਚ ਨਾਲ ਜੁੜ ਰਹੇ ਹਨ ਅਤੇ ਉਹ ਦਿਨ ਦੂਰ ਨਹੀਂ, ਜਦੋਂ ਸੂਬੇ ਵਿਚ ਲੋਕ ਇਨਸਾਫ ਪਾਰਟੀ ਦਾ ਰਾਜ ਹੋਵੇਗਾ।

Related posts

Leave a Comment