ਕਾਂਗਰਸ ਸਰਕਾਰ ਵੱਲੋਂ ਪਛੜੇ ਸਮਾਜ ਦੇ ਲੋਕਾਂ ਦੇ ਪੰਜਾਹ ਹਜ਼ਾਰ ਤੱਕ ਦੇ ਮੁਆਫ ਕੀਤੇ ਕਰਜ਼ਿਆਂ ਦਾ ਚੀਮਾਂ ਵੱਲੋਂ ਸਵਾਗਤ

ਕਾਂਗਰਸ ਸਰਕਾਰ ਵੱਲੋਂ ਪਛੜੇ ਸਮਾਜ ਦੇ ਲੋਕਾਂ ਦੇ ਪੰਜਾਹ ਹਜ਼ਾਰ ਤੱਕ ਦੇ ਮੁਆਫ ਕੀਤੇ ਕਰਜ਼ਿਆਂ ਦਾ ਚੀਮਾਂ ਵੱਲੋਂ ਸਵਾਗਤ

ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪਛੜੇ ਸਮਾਜ ਦੇ ਲੋਕਾਂ ਦੇ ਪੰਜਾਹ ਹਜ਼ਾਰ ਰੁਪਏ ਤੱਕ ਮੁਆਫ ਕੀਤੇ ਕਰਜ਼ਿਆਂ ਦਾ ਸਵਾਗਤ ਕਰਦਿਆਂ ਪਛੜਾ ਸਮਾਜ ਸੰਗਠਨ ਦੇ ਆਗੂ ਗੁਰਪ੍ਰੀਤਮ ਸਿੰਘ ਚੀਮਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਛੜੇ ਸਮਾਜ ਦੇ ਨਾਲ ਹੋ ਰਹੇ ਵਿਤਕਿਰਿਆਂ ਵੱਲ ਵੀ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਉਨਾਂ ਕਿਹਾ ਕਿ ਪਿੰਡਾਂ ਵਿਚ ਪਛੜੇ ਸਮਾਜ ਨੂੰ ਪੰਚਾਇਤਾਂ ਵਿਚ ਪ੍ਰਤੀਨਿਧਤਾ ਦੇ ਕੇ ਹੀ ਪਛੜੇ ਲੋਕਾਂ ਦਾ ਸਨਮਾਨ ਵੱਧ ਹੋ ਸਕਦਾ ਹੈ, ਕਿਉਂਕਿ ਪਛੜੇ ਸਮਾਜ ਵਿਚ ਬਹੁ-ਗਿਣਤੀ ਲੋਕਾਂ ਪਾਸ ਕਰਜ਼ੇ ਲੈਣ ਲਈ ਅਤੇ ਗਾਰੰਟੀ ਦੇਣ ਲਈ ਪ੍ਰਾਪਰਟੀ ਜਾਂ ਕੋਈ ਜਾਇਦਾਦ ਨਹੀਂ ਹੁੰਦੀ, ਜਿਸ ਕਰਕੇ ਇਸ ਵਰਗ ਨੂੰ ਬੈਂਕਾਂ ਵੱਲੋਂ ਕਰਜ਼ੇ ਨਹੀਂ ਮਿਲਦੇ, ਇਸ ਕਰਕੇ ਪਛੜੇ ਸਮਾਜ ਦੇ ਬਹੁ-ਗਿਣਤੀ ਦੇ ਲੋਕਾਂ ਨੂੰ ਸਰਕਾਰ ਵੱਲੋਂ ਕੀਤੇ ਇਸ ਫੈਸਲੇ ਦਾ ਲਾਭ ਨਹੀਂ ਮਿਲ ਸਕਦਾ। ਉਨਾਂ ਵੱਲੋਂ ਮਾਰਕੀਟ ਵਿਚੋਂ ਵੱਧ ਵਿਆਜ਼ ਤੇ ਕਰਜ਼ੇ ਚੁੱਕੇ ਜਾਂਦੇ ਹਨ, ਜੋ ਪੰਜਾਬ ਸਰਕਾਰ ਦੇ ਮੁਆਫੀ ਵਾਲੇ ਨਿਯਮਾਂ ‘ਤੇ ਖਰੇ ਨਹੀਂ ਉਤਰਦੇ, ਜਿਸ ਕਰਕੇ ਸਰਕਾਰੀ ਦਿੱਤੀ ਰਾਹਤ ਤੋਂ ਵੀ ਵਰਗ ਵਾਂਝਾਂ ਰਹਿ ਜਾਂਦਾ ਹੈ। ਉਨਾਂ ਕਿਹਾ ਕਿ ਪਛੜੇ ਸਮਾਜ ਦੇ ਲੋਕਾਂ ਨੂੰ ਸਮਾਜਿਕ ਬਰਾਬਰੀ ਦਾ ਹਿੱਸੇਦਾਰ ਬਣਾਉਣ ਲਈ ਆਉਣ ਵਾਲੀਆਂ ਪੰਚਾਇਤਾਂ, ਬਲਾਕ ਸੰਮਤੀਆਂ, ਜਿਲਾ ਪ੍ਰੀਸ਼ਦਾਂ, ਨਗਰ ਕੌਂਸਲ ਤੇ ਨਿਗਮਾਂ ਵਿਚ ਮੰਡਲ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਪ੍ਰਤੀਨਿਧਤਾ ਦਿੱਤੀ ਜਾਵੇ ਅਤੇ ਮੁਲਾਜ਼ਮ ਭਰਤੀਆਂ ਵਿਚ ਵੀ ਸਰਕਾਰ ਵੱਲੋਂ ਕੀਤੇ ਫੈਸਲਿਆਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। ਇਸ ਸਮੇਂ ਉਨਾਂ ਨਾਲ ਸੋਹਣ ਸਿੰਘ ਸੱਗੂ ਵਾਈਸ ਚੇਅਰਮੈਨ ਕਾਂਗਰਸ ਬੀ.ਸੀ.ਸੈਲ ਪੰਜਾਬ, ਰਵਾਇਤ ਸਿੰਘ, ਗੁਰਜੰਟ ਸਿੰਘ, ਕਰਨੈਲ ਸਿੰਘ ਦੌਧਰੀਆ, ਹਿੰਮਤ ਸਿੰਘ, ਕੁਲਦੀਪ ਸਿੰਘ ਬੱਸੀਆਂ, ਗੁਰਸੇਵਕ ਸਿੰਘ, ਬਲਦੇਵ ਸਿੰਘ ਜੰਡੂ, ਕੁਲਦੀਪ ਸਿੰਘ ਗਰੀਨ ਆਦਿ ਪਛੜਾ ਸਮਾਜ ਸੰਗਠਨ ਦੇ ਮੈਂਬਰ ਵੀ ਸ਼ਾਮਲ ਸਨ।

Related posts

Leave a Comment