ਅਸ਼ੋਕ ਗਹਿਲੋਤ ਵਲੋਂ ਕਾਂਗਰਸ ਛੱਡ ਚੁੱਕੇ ਨੇਤਾਵਾਂ ਨੂੰ ਵਾਪਸ ਆ ਜਾਣ ਦਾ ਸੱਦਾ ਸਲਾਘਾਯੋਗ: ਸਾਥੀ

ਅਸ਼ੋਕ ਗਹਿਲੋਤ ਵਲੋਂ ਕਾਂਗਰਸ ਛੱਡ ਚੁੱਕੇ ਨੇਤਾਵਾਂ ਨੂੰ ਵਾਪਸ ਆ ਜਾਣ ਦਾ ਸੱਦਾ ਸਲਾਘਾਯੋਗ: ਸਾਥੀ

ਅਸ਼ੋਕ ਗਹਿਲੋਤ ਵਲੋਂ ਕਾਂਗਰਸ ਛੱਡ ਚੁੱਕੇ ਨੇਤਾਵਾਂ ਨੂੰ ਵਾਪਸ ਆ ਜਾਣ ਦਾ ਸੱਦਾ ਸਲਾਘਾਯੋਗ: ਸਾਥੀ
*ਭਾਜਪਾ ਨੂੰ ਸੱਤਾ ਵਿਚੋਂ ਲਾਂਭੇ ਕਰਨ ਲਈ ਕਾਂਗਰਸ ਦਾ ਮਜ਼ਬੂਤ ਹੋਣਾ ਜਰੂਰੀ
*ਸੰਪਰਦਾਇਕ ਤਾਕਤਾਂ ਦੇਸ਼ ਨੂੰ ਖੇਰੂੰ ਖੇਰੂੰ ਕਰਨ ਤੇ ਤੁਲੀਆਂ
ਮੋਗਾ, (ਗੁਰਜੰਟ ਸਿੰਘ)- ਭਾਜਪਾ ਅਤੇ ਸੰਪਰਦਾਇਕ ਤਾਕਤਾਂ ਨੂੰ ਸੱਤਾ ਵਿਚੋਂ ਲਾਂਭੇ ਕਰਨ ਲਈ ਕਾਂਗਰਸ ਦਾ ਮਜ਼ਬੂਤ ਹੋਣਾ ਜਰੂਰੀ ਹੈ ਅਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਤੇ ਸੈਕਟਰੀ ਜਨਰਲ ਕਾਂਗਰਸ ਅਸ਼ੋਕ ਗਹਿਲੋਤ ਵੱਲੋਂ ਕਾਂਗਰਸ ਛੱਡ ਚੁੱਕੇ ਨੇਤਾਵਾਂ ਨੂੰ ਵਾਪਸ ਆ ਜਾਣ ਦਾ ਸੱਦਾ ਦੇਣਾ ਸ਼ਲਾਘਾਯੋਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਸਾਥੀ ਵਿਜੇ ਕੁਮਾਰ ਐਡਵੋਕੇਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੰਪਰਦਾਇਕ ਤਾਕਤਾਂ ਦੇਸ਼ ਨੂੰ ਖੇਰੂੰ ਖੇਰੂੰ ਕਰਨ ਤੇ ਤੁਲੀਆਂ ਹੋਈਆਂ ਹਨ ਅਤੇ ਦੇਸ਼ ਦੇ ਲੋਕ ਨਾਜ਼ੁਕ ਸਥਿਤੀ ਵਿਚੋਂ ਗੁਜ਼ਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਵਾਗਡੋਰ ਇਕ ਅਜਿਹੇ ਗੈਰ ਜਿੰਮੇਵਾਰ ਅਤੇ ਗੈਰ ਤਜਰਬੇਕਾਰ ਹੱਥਾਂ ਵਿਚ ਹੈ ਜੋ ਤਾਨਾਸ਼ਾਹਾਂ ਵਾਂਗ ਸਰਕਾਰ ਚਲਾ ਰਹੇ ਹਨ ਜੋ ਦੇਸ਼ ਹਿੱਤ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਡਾ.ਮਨਮੋਹਨ ਸਿੰਘ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਅੱਜ ਬਿਆਨ ਦਿੱਤਾ ਹੈ ਕਿ ਸਰਕਾਰ ਵੋਟਰਾਂ ਦਾ ਭਰੋਸਾ ਗਵਾ ਚੁੱਕੀ ਹੈ ਅਤੇ ਸਰਕਾਰ ਦਾ ਹਿੰਸਕ ਘਟਨਾਵਾਂ ਤੇ ਚੁੱਪ ਰਹਿਣਾ ਨਿੰਦਣਯੋਗ ਹੈ। ਸਾਬਕਾ ਵਿਧਾਇਕ ਸਾਥੀ ਵਿਜੇ ਕੁਮਾਰ ਐਡਵੋਕੇਟ ਨੇ ਕਿਹਾ ਕਿ ਕਾਂਗਰਸ ਹੀ ਇਕ ਅਜੇਹੀ ਸੈਕੂਲਰ ਪਾਰਟੀ ਹੈ ਜੋ ਸੰਪਰਦਾਇਕ ਤਾਕਤਾਂ ਨੂੰ ਸੱਤਾ ਵਿਚੋਂ ਲਾਂਭੇ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਜੀ.ਐਸ.ਟੀ.ਅਤੇ ਨੋਟਬੰਦੀ ਲਾਗੂ ਕਰਕੇ ਦੇਸ਼ ਦਾ ਵਪਾਰ ਤਬਾਹ ਕਰ ਦਿੱਤਾ ਹੈ ਅਤੇ ਕਾਰਪੋਰੇਟ ਅਦਾਰਿਆਂ ਨੂੰ ਦੇਸ਼ ਦਾ ਸਰਮਾਇਆ ਲੁਟਾਇਆ ਜਾ ਰਿਹਾ ਹੈ।

Related posts

Leave a Comment