ਬਹੁਜਨ ਕ੍ਰਾਂਤੀ ਮੋਰਚਾ ਵੱਲੋਂ ਦੇਸ਼ ਭਰ ‘ਚ ਸ਼ੁਰੂ ਕੀਤੀ ਪਰਵਰਤਨ ਯਾਤਰਾ ਦਾ ਮੋਗਾ ਪੁਜਣ ਤੇ ਭਰਵਾਂ ਸਵਾਗਤ

ਬਹੁਜਨ ਕ੍ਰਾਂਤੀ ਮੋਰਚਾ ਵੱਲੋਂ ਦੇਸ਼ ਭਰ 'ਚ ਸ਼ੁਰੂ ਕੀਤੀ ਪਰਵਰਤਨ ਯਾਤਰਾ ਦਾ ਮੋਗਾ ਪੁਜਣ ਤੇ ਭਰਵਾਂ ਸਵਾਗਤ

ਬਹੁਜਨ ਕ੍ਰਾਂਤੀ ਮੋਰਚਾ ਵੱਲੋਂ ਦੇਸ਼ ਭਰ ‘ਚ ਸ਼ੁਰੂ ਕੀਤੀ ਪਰਵਰਤਨ ਯਾਤਰਾ ਦਾ ਮੋਗਾ ਪੁਜਣ ਤੇ ਭਰਵਾਂ ਸਵਾਗਤ
ਮੋਗਾ (ਗੁਰਜੰਟ ਸਿੰਘ):ਬਹੁਜਨ ਕ੍ਰਾਂਤੀ ਮੋਰਚੇ ਵੱਲੋਂ ਪੂਰੇ ਦੇਸ਼ ਦੇ ਘੱਟ ਗਿਣਤੀ ਲੋਕਾਂ ਨੂੰ ਇਕੱਤਰ ਕਰਨ ਦੇ ਮੰਤਵ ਨਾਲ ਪਰਵਰਤਨ ਯਾਤਰਾ ਆਰੰਭ ਕੀਤੀ ਗਈ ਹੈ। ਜਿਸ ਦਾ ਅੱਜ ਮੋਗਾ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ‘ਚ ਰਹਿਣ ਵਾਲੇ ਕੁਝ ਕਥਿਤ ਗਲਤ ਅਨਸਰ ਘੱਟ ਗਿਣਤੀ ਲੋਕਾਂ ਨੂੰ ਨੇਸਤੋ ਨਾਬੂਤ ਕਰਨ ਵਿੱਚ ਲੱਗੇ ਹੋਏ ਹਨ। ਪਰ ਹੁਣ ਪੁਰੇ ਦੇਸ਼ ਵਿੱਚ ਮੂਲ ਨਿਵਾਸੀ ਲੋਕਾਂ ਵੱਲੋ ਸਮੁੱਚੇ ਦੇਸ਼ ਵਿੱਚ ਵੱਖ ਵੱਖ ਪਾਰਟੀਆਂ ਨਾਲ ਏਕਾ ਕਰਕੇ ਦੇਸ਼ ਵਿੱਚ ਤੀਜਾ ਬਦਲ ਸਥਾਪਤ ਕਰਨ ਲਈ ਬਹੁਜਨ ਕ੍ਰਾਂਤੀ ਮੋਰਚਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰਾਜਨੀਤਿਕ ਸਾਂਝ ਨਾਲ ਪੂਰੇ ਦੇਸ਼ ‘ਚ ਪਰਵਰਤਨ ਯਾਤਰਾ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਨਰਿੰਦਰ ਕੌਰ ਪੁਰੇਵਾਲ ਪ੍ਰਧਾਨ ਬਹੁਜਨ ਮੁਕਤੀ ਪਾਰਟੀ ਪੰਜਾਬ ਵੋਮੈਨ ਸੈੱਲ, ਰਾਜੀਵ ਲਵਲੀ ਜਨਰਲ ਸੈਕਟਰੀ ਬੀ ਐੱਮ ਟੀ, ਕਰਮਚੰਦ ਚੰਡਾਲੀਆ ਸੂਬਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਬਲਰਾਜ ਸਿੰਘ ਖਾਲਸਾ, ਕੌਮੀ ਜਥੇਬੰਦਕ ਸਕੱਤਰ ਮਨਜੀਤ ਸਿੰਘ ਮੱਲ੍ਹਾ, ਮਨਜੀਤ ਸਿੰਘ ਧਾਲੀਵਾਲ, ਜਗਜੀਤ ਸਿੰਘ, ਜਗਤਾਰ ਸਿੰਘ ਮਖੂ, ਹਰਪਾਲ ਸਿੰਘ ਕੁੱਸਾ ਬਲਰਾਜ ਸਿੰਘ ਬਾਦਲ ਲਸ਼ਕਰ ਸਿੰਘ ਖੋਸਾ, ਜਸਕਰਨ ਸਿੰਘ ਪੰਜਗਰਾਈਂ, ਸਤਨਾਮ ਸਿੰਘ ਬਿਲਾਸਪੁਰ, ਅੰਗਰੇਜ਼ ਸਿੰਘ ਕਿਸ਼ਨਪੁਰਾ, ਸੁਖਮੰਦਰ ਸਿੰਘ ਖੋਸੇ, ਗੁਰਪ੍ਰੀਤ ਸਿੰਘ, ਲਾਟੀ, ਪ੍ਰੀਤਮ ਸਿੰਘ ਧਰਮੀ ਫ਼ੌਜੀ, ਦਲ ਖਾਲਸਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਖੋਸਾ, ਕ੍ਰਿਸ਼ਨ ਸਿੰਘ ਧਰਮਕੋਟ, ਦਾਰਾ ਸਿੰਘ ਧਰਮਕੋਟ, ਪਰਗਟ ਸ਼ਿੰਘ ਜੈਮਲਵਾਲਾ ਤੋਂ ਇਵਾਲਾ ਵੱਡੀ ਗਿਣਤੀ ਵਿੱਚ ਬਹੁਜਨ ਕ੍ਰਾਂਤੀ ਮੋਰਚਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਗੂ ਤੇ ਵਰਕਰ ਹਾਜਰ ਸਨ।

Related posts

Leave a Comment