ਕਾਂਗਰਸ ਦੀਆਂ ਪ੍ਰਾਪਤੀਆਂ ਸਦਕਾ ਹੋਈ ਮੋਗਾ ਜਿਮਨੀ ਚੋਣ ‘ਚ ਜਿੱਤ : ਗੁਰਸੇਵਕ ਸਿੰਘ ਚੀਮਾਂ

ਕਾਂਗਰਸ ਦੀਆਂ ਪ੍ਰਾਪਤੀਆਂ ਸਦਕਾ ਹੋਈ ਮੋਗਾ ਜਿਮਨੀ ਚੋਣ ‘ਚ ਜਿੱਤ : ਗੁਰਸੇਵਕ ਸਿੰਘ ਚੀਮਾਂ

ਸੀਨੀਅਰ ਕਾਂਗਰਸੀ ਆਗੂ ਗੁਰਸੇਵਕ ਸਿੰਘ ਚੀਮਾਂ ਨੇ ਅੱਜ ਮੋਗਾ ਵਿਖੇ ਵਾਰਡ ਨੰ. 25 ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਕੌਰ ਦੀ ਸ਼ਾਨਦਾਰ ਜਿੱਤ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਾਂਗਰਸ ਸਰਕਾਰ ਵੱਲੋਂ ਸੂਬੇ ਨੂੰ ਵਿਕਾਸ ਦੀਆਂ ਲੀਹਾਂ ‘ਤੇ ਤੋਰਨ ਤੋਂ ਸੰਤੁਸਟ ਲੋਕਾਂ ਨੇ ਇਕ ਵਾਰ ਫਿਰ ਤੋਂ ਕਾਂਗਰਸ ਵਿਚ ਭਰੋਸਾ ਪ੍ਰਗਟਾਇਆ ਹੈ। ਉਨਾਂ ਕਾਂਗਰਸ ਦੇ ਸਮੂਹ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਕਾਂਗਰਸੀਆਂ ਨੇ ਟੀਮ ਵਜੋਂ ਕੰਮ ਕਰਕੇ ਔਖੀ ਪਾਰੀ ਪਾਰ ਕੀਤੀ ਹੈ ਅਤੇ ਸਖਤ ਮੁਕਾਬਲੇ ਦੇ ਬਾਵਜੂਦ ਸ਼ਾਨਾਮੱਤੀ ਜਿੱਤ ਹਾਸਲ ਕੀਤੀ ਹੈ। ਉਨਾਂ ਮੋਗਾ ਵਾਸੀਆਂ ਖਾਸ ਕਰ ਵਾਰਡ ਨੰ. 25 ਦੇ ਵੋਟਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨਾਂ ਦੀਆਂ ਖਵਾਹਿਸ਼ਾਂ ਤੇ ਪੂਰਾ ਉਤਰਨ ਲਈ ਟੀਮ ਕਾਂਗਰਸ ਹਮੇਸ਼ਾਂ ਦ੍ਰਿੜ ਸੰਕਲਪ ਰਹੇਗੀ। ਇਸ ਮੌਕੇ ਉਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਸੀਰਾ ਲੰਢੇਕੇ, ਧੀਰਜ ਕੁਮਾਰ ਧੀਰਾ, ਸੀਨੀਅਰ ਕਾਂਗਰਸੀ ਆਗੂ ਗੁਰਪਾਲ ਸਿੰਘ ਸੰਧੂਆਂ ਵਾਲਾ, ਸੀਨੀਅਰ ਕਾਂਗਰਸੀ ਆਗੂ ਅਮਰਜੀਤ ਅੰਬੀ ਤੋਂ ਇਲਾਵਾ ਹੋਰ ਕਾਂਗਰਸੀ ਵਰਕਰ ਹਾਜਰ ਸਨ।

Related posts

Leave a Comment