ਰਾਣਾ ਗੁਰਮੀਤ ਸੋਢੀ ਦੇ ਕੈਬਨਿਟ ਮੰਤਰੀ ਬਣਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ

ਰਾਣਾ ਗੁਰਮੀਤ ਸੋਢੀ ਦੇ ਕੈਬਨਿਟ ਮੰਤਰੀ ਬਣਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ
ਰਾਣਾ ਸੋਢੀ ਦੇ ਕੈਬਨਿਟ ਮੰਤਰੀ ਬਣਨ ਨਾਲ ਮੋਗਾ ਜਿਲੇ ਨੂੰ ਵੀ ਮਿਲਿਆ ਵੱਡਾ ਮਾਣ ਸਤਿਕਾਰ : ਦਵਿੰਦਰਪਾਲ ਰਿੰਪੀ

ਮੋਗਾ, (ਜਗਮੋਹਨ ਸ਼ਰਮਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਆਪਣੀ ਵਜ਼ਾਰਤ ਵਿਚ ਵਾਧਾ ਕੀਤਾ ਹੈ, ਉਸ ਵਿਚ ਉਨਾਂ ਨੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਹੈ। ਇਸ ਗੱਲ ਦੀ ਖ਼ਬਰ ਸੁਣ ਕੇ ਉਨਾਂ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਨੇ ਉਨਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਭੇਜੀ। ਇਸ ਖ਼ਬਰ ਨਾਲ ਖਿਡਾਰੀਆਂ ਦੇ ਚਿਹਰਿਆਂ ਉਪਰ ਵੀ ਖੁਸ਼ੀ ਹੈ। ਉਨਾਂ ਦਾ ਕਹਿਣਾ ਹੈ ਕਿ ਉਹ ਰਾਣਾ ਗੁਰਮੀਤ ਸਿੰਘ ਸੋਢੀ ਦੀ ਰਹਿਨੁਮਾਈ ਵਿੱਚ ਬੜੀ ਖੁਸ਼ੀ ਨਾਲ ਦੇਸ਼ ਲਈ ਖੇਡਣਗੇ ਤੇ ਤਗਮੇ ਵੀ ਲਿਆਉਣਗੇ। ਉਨਾਂ ਕਿਹਾ ਕਿ ਰਾਣਾ ਸੋਢੀ ਦੇ ਕੈਬਨਿਟ ਮੰਤਰੀ ਬਣਨ ਨਾਲ ਮੋਗਾ ਜਿਲੇ ਨੂੰ ਵੀ ਵੱਡਾ ਮਾਣ ਸਤਿਕਾਰ ਹਾਸਲ ਹੋਇਆ ਹੈ। ਰਾਣਾ ਗੁਰਮੀਤ ਸੋਢੀ ਹਮੇਸ਼ਾਂ ਹੀ ਆਪਣੇ ਸਮਰਥਕਾਂ ਨੂੰ ਕਹਿੰਦੇ ਹਨ ਕਿ ਉਹ ਆਪਣੀ ਜਨਤਾ ਦੇ ਨਾਲ ਹਮੇਸ਼ਾਂ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ। ਇਸ ਮੌਕੇ ਸਕੂਲ ਦੇ ਪ੍ਰਧਾਨ ਕੁਲਦੀਪ ਸਿੰਘ ਸਹਿਗਲ, ਵਾਈਸ ਪ੍ਰਧਾਨ ਡਾ. ਇਕਬਾਲ ਸਿੰਘ, ਡਾ. ਗੁਰਚਰਨ ਸਿੰਘ ਅਤੇ ਪ੍ਰਮੋਦ ਗੋਇਲ ਨੇ ਸੋਢੀ ਸਾਹਿਬ ਦੇ ਕੈਬਨਿਟ ਮੰਤਰੀ ਬਣਨ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ।

Related posts

Leave a Comment