ਆਪ’ ਨੇ ਕੈਪਟਨ ਸਰਕਾਰ ‘ਤੇ ਵਿਅੰਗ ਕਸਦਿਆਂ ਨੌਜਵਾਨਾਂ ਨੂੰ ਵੰਡੇ ਡੈਮੋ ਸਮਾਰਟ ਫ਼ੋਨ

'ਆਪ' ਨੇ ਕੈਪਟਨ ਸਰਕਾਰ 'ਤੇ ਵਿਅੰਗ ਕਸਦਿਆਂ ਨੌਜਵਾਨਾਂ ਨੂੰ ਵੰਡੇ ਡੈਮੋ ਸਮਾਰਟ ਫ਼ੋਨ

ਆਪ’ ਨੇ ਕੈਪਟਨ ਸਰਕਾਰ ‘ਤੇ ਵਿਅੰਗ ਕਸਦਿਆਂ ਨੌਜਵਾਨਾਂ ਨੂੰ ਵੰਡੇ ਡੈਮੋ ਸਮਾਰਟ ਫ਼ੋਨ
ਮੋਗਾ, (ਗੁਰਜੰਟ ਸਿੰਘ)-ਜਿਥੇ ਇੱਕ ਪਾਸੇ ਪੰਜਾਬ ਦੀ ਜਨਤਾ ਵੱਲੋਂ ਖੁਸ਼ੀਆਂ ਦਾ ਤਿਉਹਾਰ ਦੀਵਾਲੀ ਆਪੋ ਆਪਣੇ ਅੰਦਾਜ ‘ਚ ਮਨਾਇਆ ਜਾ ਰਿਹਾ ਸੀ ਉੱਥੇ ਦੂਜੇ ਪਾਸੇ ਆਮ ਆਦਮੀ ਪਾਰਟੀ ਮੋਗਾ ਵੱਲੋਂ ਹਲਕਾ ਇੰਚਾਰਜ ਨਵਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਪੰਜਾਬ ਦੀ ਸੱਤਾ ਤੇ ਮੌਜੂਦ ਕੈਪਟਨ ਸਰਕਾਰ ਨੂੰ ਆਪਣੇ ਵਾਅਦੇ ਪੂਰੇ ਕਰਨ ਅਤੇ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਕੈਪਟਨ ਸਰਕਾਰ ਤੇ ਵਿਅੰਗ ਕਸਦਿਆਂ ਨੌਜਵਾਨਾਂ ਨੂੰ ਡੈਮੋ ਸਮਾਰਟ ਫੋਨ ਵੰਡਕੇ ਦੀਵਾਲੀ ਮਨਾਈ ਗਈ ਅਤੇ ਅਪੀਲ ਕੀਤੀ ਕਿ ਜੇਕਰ ਸਰਕਾਰ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਸਮੇਂ ਸਿਰ ਨਿਭਾਏਗੀ ਉਦੋਂ ਹੀ ਪੰਜਾਬ ਦੇ ਲੋਕ ਸਹੀ ਰੂਪ ‘ਚ ਦੀਵਾਲੀ ਮਨਾਉਂਗੇ। ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਨਵਦੀਪ ਸਿੰਘ ਸੰਘਾ ਨੇ ਕਿਹਾ ਕਿ ”ਪੰਜਾਬ ‘ਚ ਜਨਤਾ ਨਾਲ ਤਰਾਂ-ਤਰਾਂ ਦੇ ਵਾਅਦੇ ਕਰ ਕੇ ਸੱਤਾ ‘ਚ ਆਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਹਰ ਵਰਗ ਨਾਲ ਧੋਖਾ ਕੀਤਾ ਹੈ। ਸੱਤਾ ਹਾਸਿਲ ਕਰਨ ਲਈ ਘਰ-ਘਰ ਨੌਕਰੀ, ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣੇ, ਕਿਸਾਨਾਂ ਦੀ ਬਿਹਤਰੀ ਲਈ ਠੋਸ ਕਦਮ ਚੁੱਕਣੇ ਆਦਿ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਅੱਜ ਅਸੀਂ ਦਿਵਾਲੀ ਦੇ ਤਿਉਹਾਰ ਮੌਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਨੌਜਵਾਨਾਂ ਨੂੰ ਡਮੀ ਸਮਾਰਟ ਫੋਨ ਵੰਡ ਰਹੇ ਹਾਂ, ਸ਼ਾਇਦ ਸਾਡੀ ਇਸ ਮਜਾਕੀਆ ਮੁਹਿੰਮ ਨਾਲ ਕੈਪਟਨ ਅਮਰਿਦੰਰ ਸਿੰਘ ਸਰਕਾਰ ਜਾਗ ਜਾਵੇ।” ਕਿਹਾ ਕਿ ਮੌਜੂਦਾ ਕੈਪਟਨ ਦੀ ਕਾਂਗਰਸ ਸਰਕਾਰ ਦੇ ਹੁੰਦੇ ਹੋਏ ਅੱਜ ਪੰਜਾਬ ਦੀ ਹਾਲਤ ਇੰਨੀ ਕੁ ਮਾੜੀ ਹੋ ਗਈ ਹੈ ਕਿ ਪੰਜਾਬ ਦਾ ਹਰ ਇੱਕ ਵਰਗ ਆਪਣੇ ਹੱਕ ਲੈਣ ਲਈ ਸੜਕਾਂ ਉੱਤੇ ਉਤਰ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਭਵਿੱਖ ਕਹੇ ਜਾਣ ਵਾਲੇ ਨੌਜਵਾਨਾਂ ਨਾਲ ਵੀ ਮੌਜੂਦਾ ਸਰਕਾਰ ਨੇ ਨੌਕਰੀ ਦੇਣ ਦਾ ਝੂਠਾ ਵਾਅਦੇ ਕਰ ਕੇ ਉਨ੍ਹਾਂ ਦਾ ਭਵਿੱਖ ਹਨੇਰੇ ਵੱਲ ਨੂੰ ਧੱਕ ਦਿੱਤਾ ਹੈ। ਸੰਘਾ ਨੇ ਕਿਹਾ ਕਿ ਨੌਜਵਾਨਾਂ ਨੂੰ ਗੁੰਮਾਰਹ ਕਰਨ ਅਤੇ ਅਖ਼ਬਾਰਾਂ ਦੀ ਸੁਰੱਖਿਆ ਬਟੋਰਨ ਲਈ ‘ਨੌਕਰੀ ਮੇਲੇ’ ਲਗਾਏ ਗਏ ਜਿਸ ਦਾ ਨੌਜਵਾਨਾਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ ਅਤੇ ਕੈਪਟਨ ਨੌਕਰੀ ਦੇਣ ਦੇ ਝੂਠੇ ਅੰਕੜੇ ਪੇਸ਼ ਕਰ ਕੇ ਮੀਡੀਆ ਵਿਚ ਸਰਗਰਮ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਜਿਲ ਪ੍ਰਧਾਨ ਐਡਵੋਕੇਟ ਨਸੀਬ ਸਿੰਘ ਬਾਵਾ, ਯੂਥ ਆਗੂ ਅਮਿਤ ਪੁਰੀ, ਜਨਰਲ ਸਕੱਤਰ ਅਜੇ ਸ਼ਰਮਾ, ਯੂਥ ਆਗੂ ਅਵਤਾਰ ਬੰਟੀ, ਸੀਨੀਅਰ ਵਲੰਟੀਅਰ ਅਨਿਲ ਸ਼ਰਮਾ, ਪ੍ਰਧਾਨ ਆਈਟੀ ਵਿੰਗ ਅਮਨ ਰਖੜਾ, ਸੀਨੀਅਰ ਵਲੰਟੀਅਰ ਸੁਖਦੀਪ ਧਾਮੀ, ਸੀਨੀਅਰ ਵਲੰਟੀਅਰ ਮੈਡਮ ਊਸ਼ਾ, ਸੋਨੀਆ ਢੰਡ, ਯੂਥ ਜਵਾਇੰਟ ਸੈਕਟਰੀ ਰਾਜਾ, ਸੀਨੀਅਰ ਵਲੰਟੀਅਰ ਹੰਸਰਾਜ ਆਦਿ ਸ਼ਾਮਲ ਸਨ।

Related posts

Leave a Comment