ਬਾਬਾ ਵਿਸ਼ਵਕਰਮਾ ਦੀ ਸਮੁੱਚੇ ਜਗਤ ਵਿੱਚ ਸ਼ਿਲਪ ਕਲਾ ਲਈ ਵਡਮੁੱਲੀ ਦੇਣ-ਬਲਬੀਰ ਸਿੰਘ ਸਿੱਧੂ

ਬਾਬਾ ਵਿਸ਼ਵਕਰਮਾ ਦੀ ਸਮੁੱਚੇ ਜਗਤ ਵਿੱਚ ਸ਼ਿਲਪ ਕਲਾ ਲਈ ਵਡਮੁੱਲੀ ਦੇਣ-ਬਲਬੀਰ ਸਿੰਘ ਸਿੱਧੂ

ਬਾਬਾ ਵਿਸ਼ਵਕਰਮਾ ਦੀ ਸਮੁੱਚੇ ਜਗਤ ਵਿੱਚ ਸ਼ਿਲਪ ਕਲਾ ਲਈ ਵਡਮੁੱਲੀ ਦੇਣ-ਬਲਬੀਰ ਸਿੰਘ ਸਿੱਧੂ
ਪੰਜਾਬ ਸਰਕਾਰ ਵੱਲੋਂ ਸਨਅਤਾਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਹਨ ਠੋਸ ਉਪਰਾਲੇ
ਬਾਬਾ ਵਿਸ਼ਵਕਰਮਾ ਭਵਨ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ
ਮੋਗਾ, (ਗੁਰਜੰਟ ਸਿੰਘ)-ਪੰਜਾਬ ਦੇ ਡੇਅਰੀ ਵਿਕਾਸ, ਪਸ਼ੂ ਪਾਲਣ, ਮੱਛੀ ਪਾਲਣ ਤੇ ਕਿਰਤ ਮੰਤਰੀ ਸਂ. ਬਲਬੀਰ ਸਿੰਘ ਸਿੱਧੂ ਨੇ ਬਾਬਾ ਵਿਸ਼ਵਕਰਮਾ ਜੀ ਨੂੰ ਸ਼ਿਲਪ ਕਲਾ ਦਾ ਜਨਮ ਦਾਤਾ ਕਹਿੰਦਿਆਂ ਵਿਸ਼ਵ ਦੇ ਚਹੁੰ-ਮੁੱਖੀ ਵਿਕਾਸ ਨੂੰ ਬਾਬਾ ਜੀ ਦੀ ਅਣਮੁੱਲੀ ਦੇਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਜਾਂ ਦੇਸ਼ ਦੀ ਤਰੱਕੀ ਹੁਨਰ (ਸਕਿੱਲ) ਤੋਂ ਬਿਨਾਂ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੇ ਵਿਸ਼ਵ ਅਤੇ ਲੋਕਾਈ ਦੇ ਵਿਕਾਸ ਲਈ ਲੋੜੀਂਦੇ ਹੁਨਰ ਦੀ ਤਲਾਸ਼ ਕੀਤੀ ਅਤੇ ਇਸ ਨੂੰ ਹੋਰ ਨਿਖ਼ਾਰਨ ਅਤੇ ਪ੍ਰਚਾਰਨ ਦਾ ਸੱਦਾ ਦਿੱਤਾ। ਵਿਸ਼ਵਕਰਮਾ ਭਵਨ ਮੋਗਾ ਵਿਖੇ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਉਤਸਵ ਸਬੰਧੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੇ ਜਿੱਥੇ ਸਾਨੂੰ ਹੱਥੀਂ ਕਿਰਤ ਕਰਨ ਦਾ ਸੁਨੇਹਾ ਦਿੱਤਾ, ਉਥੇ ਸਰਬਪੱਖੀ ਵਿਕਾਸ ਲਈ ਨਵੀਂਆਂ ਤਕਨੀਕਾਂ ਅਪਨਾਉਣ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਸ਼ਵਕਰਮਾ ਜੀ ਵੱਲੋਂ ਦਰਸਾਏ ਮਾਰਗ ‘ਤੇ ਚੱਲ ਕੇ ਸੂਬੇ ਵਿੱਚ ‘ਹੁਨਰ ਵਿਕਾਸ’ (ਸਕਿੱਲ ਡਿਵੈੱਲਪਮੈਂਟ) ‘ਤੇ ਸਭ ਤੋਂ ਵਧੇਰੇ ਜੋਦੇ ਰਹੀ ਹੈ। ਉਨ੍ਹਾਂ ਸਨਅਤਕਾਰਾਂ ਨੂੰ ਇਸ ਪਵਿੱਤਰ ਦਿਹਾੜੇ ‘ਤੇ ਸੱਦਾ ਦਿੱਤਾ ਕਿ ਉਹ ਨੌਜਵਾਨਾਂ ਨੂੰ ਕਿੱਤਾਮੁੱਖੀ ਸਿਖ਼ਲਾਈ ਦੇਣ ਵਿੱਚ ਅੱਗੇ ਆਉਣ, ਇਹੋ ਵਿਸ਼ਵਕਰਮਾ ਜੀ ਨੂੰ ਸੱਚਾ ਸਤਿਕਾਰ ਹੋਵੇਗਾ। ਮੰਤਰੀ ਨੇ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਉਤਸਵ ‘ਤੇ ਵਧਾਈ ਦਿੰਦਿਆਂ ਕਿਹਾ ਕਿ ਵਿਸ਼ਵਕਰਮਾ ਜੀ ਦਾ ਜਨਮ ਦਿਨ ਮਨਾਉਣ ਦਾ ਫ਼ੈਸਲਾ ਕਿਰਤੀਆਂ ਦੇ ਸਮਾਜ ਵਿੱਚ ਪਾਏ ਯੋਗਦਾਨ ਅਤੇ ਉਨ੍ਹਾਂ ਦੀ ਭਲਾਈ ਵੱਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦਾ ਉਪਦੇਸ਼ ਦਿੱਤਾ ਸੀ ਅਤੇ ਉਨ੍ਹਾਂ ਭਾਈ ਲਾਲੋ ਦੀ ਕਿਰਤ ਦੀ ਕੋਧਰੇ ਦੀ ਰੋਟੀ ਨੂੰ ਸਲਾਹਿਆ ਤੇ ਮਲਿਕ ਭਾਗੋ ਦੇ ਪੂੜਿਆਂ ਨੂੰ ਨਕਾਰਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਸਨਅਤਾਂ ਨੂੰ ਪ੍ਰਫੁੱਲਤ ਕਰਨ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਕਿਰਤੀਆਂ ਦੀ ਭਲਾਈ ਲਈ ਕਿਰਤੀ ਭਲਾਈ ਬੋਰਡ ਤਹਿਤ ਕਿਰਤੀਆਂ ਨੂੰ ਸ਼ਗਨ ਸਕੀਮ, ਵਜ਼ੀਫਾ ਸਕੀਮ, ਮੈਡੀਕਲ ਸਹੂਲਤਾਂ, ਦਾਹ ਸੰਸਕਾਰ ਆਦਿ ਅਨੇਕਾਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਸੋਚ ਸਦਕਾ ਸੂਬੇ ਦੀ ਡਾਵਾਂ-ਡੋਲ ਹੋਈ ਆਰਥਿਕ ਦਸ਼ਾ ਮੁੜ ਵਿਕਾਸ ਦੀਆਂ ਲੀਹਾਂ ‘ਤੇ ਪਈ ਹੈ, ਜਦ ਕਿ ਸੂਬੇ ਵਿੱਚ ਲੰਬਾ ਸਮਾਂ ਰਾਜ ਕਰਨ ਵਾਲੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਰਾਜ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਬਾਬਾ ਵਿਸ਼ਵਕਰਮਾ ਜੀ ਦੇ ਭਵਨ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਅਜੋਕੀ ਪੀੜ੍ਹੀ ਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਣ ਲਈ ਆਖਿਆ। ਉਨ੍ਹਾਂ ਕਿਹਾ ਕਿ ਸਾਨੂੰ ਨੌਜਵਾਨਾਂ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਦਰਸਾਏ ਰਾਹ ਤੇ ਚੱਲਦਿਆਂ ਹੱਥੀ ਕਿਰਤ ਕਰਨ ਅਤੇ ਤਕਨੀਕੀ ਮੁਹਾਰਤ ਹਾਸਲ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੈਸਲੇ ਮੋਗਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਆਰੰਭੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਮਿਲਾਵਟੀ ਦੁੱਧ ਅਤੇ ਦੁੱਧ ਪਦਾਰਥਾਂ ਦੀ ਵਿਕਰੀ ‘ਤੇ ਕਾਫ਼ੀ ਹੱਦ ਤੱਕ ਠੱਲ੍ਹ ਪਈ ਹੈ। ਇਸ ਮੌਕੇ ਬਾਘਾਪੁਰਾਣਾ ਦੇ ਵਿਧਾਇਕ ਸ. ਦਰਸ਼ਨ ਸਿੰਘ ਬਰਾੜ ਨੇ ਕਿਹਾ ਬਾਬਾ ਵਿਸ਼ਵਕਰਮਾ ਜੀ ਦੀ ਕਿਰਤੀ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਮਹਾਨ ਦੇਣ ਹੈ। ਉਨ੍ਹਾਂ ਰਾਮਗੜ੍ਹੀਆ ਭਾਈਚਾਰੇ ਦੇ ਲੋਕਾਂ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਹਰ ਸਾਲ ਜਨਮ ਦਿਵਸ ਮਨਾਉਣ ਦੀ ਸ਼ਲਾਘਾ ਕੀਤੀ ਅਤੇ ਵਧਾਈ ਵੀ ਦਿੱਤੀ। ਇਸ ਮੌਕੇ ਵਿਧਾਇਕ ਧਰਮਕੋਟ ਸ. ਸੁਖਜੀਤ ਸਿੰਘ ਲੋਹਗੜ੍ਹ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕਰਨਲ ਬਾਬੂ ਸਿੰਘ, ਜ਼ਿਲ੍ਹਾ ਪ੍ਰਧਾਨ ਕਾਂਗਰਸ (ਸ਼ਹਿਰੀ) ਵਿਨੋਦ ਬਾਂਸਲ, ਸਾਬਕਾ ਮੰਤਰੀ ਮਾਲਤੀ ਥਾਪਰ, ਸਾਬਕਾ ਐਮ.ਐਲ.ਏ ਵਿਜੇ ਸਾਥੀ, ਡਿਪਟੀ ਕਮਿਸ਼ਨਰ ਸੰਦੀਪ ਹੰਸ, ਸੀਨੀਅਰ ਕਪਤਾਨ ਪਿਲਸ ਗੁਲਨੀਤ ਸਿੰਘ ਖੁਰਾਣਾ, ਕਾਂਗਰਸੀ ਆਗੂ ਅਪਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਰਵੀ ਗਰੇਵਾਲ, ਪਵਨ ਥਾਪਰ, ਰਾਮਪਾਲ ਧਵਨ, ਬਰਜਿੰਦਰ ਸਿੰਘ ਬਰਾੜ, ਪ੍ਰਧਾਨ ਰਾਮਗੜ੍ਹੀਆ ਵੈਲਫ਼ੇਅਰ ਸੋਸਾਇਟੀ ਗੁਰਪ੍ਰੀਤਮ ਸਿੰਘ ਚੀਮਾ, ਗੁਰਸੇਵਕ ਸਿੰਘ ਚੀਮਾ, ਬਲਦੇਵ ਸਿੰਘ ਜੰਡੂ, ਜਗਤਾਰ ਸਿੰਘ ਮਾਧੋ ਮਕੈਨੀਕਲ ਵਰਕਸ, ਕੁਲਵੰਤ ਸਿੰਘ ਰਾਮਗੜ੍ਹੀਆ, ਚਰਨਜੀਤ ਸਿੰਘ ਝੰਡੇਆਣਾ, ਸੋਹਣ ਸਿੰਘ ਸੱਗੂ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ: ਗੁਰਮੀਤ ਸਿੰਘ, ਡੇਅਰੀ ਵਿਕਾਸ ਅਫ਼ਸਰ ਨਿਰਵੈਰ ਸਿੰਘ ਬਰਾੜ, ਬੰਤ ਸਿੰਘ, ਚਮਕੌਰ ਸਿੰਘ ਝੰਡੇਆਣਾ, ਇੰਦਰਜੀਤ ਸਿੰਘ, ਗੁਰਨਾਮ ਸਿੰਘ ਲਵਲੀ, ਪ੍ਰਿਤਪਾਲ ਸਿੰਘ ਓਂਕਾਰ, ਹਾਕਮ ਸਿੰਘ ਖੋਸਾ, ਗੁਰਬਖਸ਼ ਸਿੰਘ, ਹਰਜਿੰਦਰ ਸਿੰਘ ਸੰਨੀ, ਹਰਮੇਲ ਸਿੰਘ ਡਰੋਲੀ, ਕੁਲਦੀਪ ਸਿੰਘ ਗਰੀਨ ਸਰਪ੍ਰਸਤ, ਨਰਿੰਦਰ ਸਿੰਘ, ਕਰਨੈਲ ਸਿੰਘ ਦੌਧਰੀਆ, ਮਨਜੀਤ ਸਿੰਘ ਧੰਮੂ, ਪ੍ਰੇਮ ਚੰਦ ਕੌਂਸਲਰ, ਰਾਕੇਸ਼ ਬਜ਼ਾਜ ਕਾਲਾ, ਅਸ਼ੋਕ ਕੁਮਾਰ ਧਮੀਜਾ, ਕਰਨੈਲ ਸਿੰਘ ਦੌਧਰੀਆ, ਕੀਰਤਨੀ ਪਾਈ ਪਰਮਜੀਤ ਸਿੰਘ, ਢਾਡੀ ਭਾਈ ਹਾਕਮ ਸਿੰਘ, ਬੀਬੀ ਰੁਪਿੰਦਰ ਰਿੰਪੀ ਮਾਨਸਾ, ਢਾਡੀ ਭਾਈ ਬਲਕਰਨ ਸਿੰਘ ਬਾਜ, ਤਰਸੇਮ ਸਿੰਘ ਸੱਗੂ, ਗੁਰਪ੍ਰੀਤਮ ਸਿੰਘ ਚੀਮਾਅਤੇ ਵੱਡੀ ਗਿਣਤੀ ‘ਚ ਰਾਮਗੜ੍ਹੀਆ ਭਾਈਚਾਰੇ ਅਤੇ ਹੋਰ ਲੋਕ ਹਾਜ਼ਰ ਸਨ।
3
——-

Related posts

Leave a Comment