ਪੰਜਾਬ ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਦਾ ਫਾਇਦਾ ਉਠਾਵੇ ਕਿਰਤੀ ਸਮਾਜ : ਸਿੱਧੂ

ਪੰਜਾਬ ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਦਾ ਫਾਇਦਾ ਉਠਾਵੇ ਕਿਰਤੀ ਸਮਾਜ : ਸਿੱਧੂ

ਪੰਜਾਬ ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਦਾ ਫਾਇਦਾ ਉਠਾਵੇ ਕਿਰਤੀ ਸਮਾਜ : ਸਿੱਧੂ
ਮੋਗਾ, (ਗੁਰਜੰਟ ਸਿੰਘ)-ਕਿਰਤੀ ਸਮਾਜ ਲਈ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਲਾਭਪਾਤਰੀ ਸਕੀਮਾਂ ਸ਼ੁਰੂ ਕੀਤੀਆਂ ਹਨ ਜਿਸ ਦਾ ਕਿਰਤੀ ਸਮਾਜ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹ ਅੱਜ ਸਥਾਨਕ ਵਿਸ਼ਵਕਰਮਾ ਭਵਨ ਵਿਚ ਬਾਬਾ ਵਿਸਵਕਰਮਾ ਜੀ ਦੇ ਜਨਮ ਦਿਹਾੜੇ ਦੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਵਿਕਾਸ ਲਈ ਹਮੇਸ਼ਾ ਤਤਪਰ ਰਹੇ ਹਨ ਅਤੇ ਬੇਸ਼ੱਕ ਅੱਜ ਪੰਜਾਬ ਢਾਈ ਲੱਖ ਕਰੋੜ ਦਾ ਕਰਜਾਈ ਹੈ, ਪਰ ਸੂਬੇ ਨੂੰ ਸਹੀ ਲੀਹ ਤੇ ਤੋਰਨ ਲਈ ਸਰਕਾਰ ਇੰਡਸਟਰੀ ਅਤੇ ਡੇਅਰੀ ਫਾਰਮਿੰਗ ਨੂੰ ਬੜਾਵਾ ਦੇ ਰਹੀ ਹੈ ਤਾਂ ਜੋ ਬੇਰੋਜਗਾਰੀ ਨੂੰ ਖਤਮ ਕੀਤਾ ਜਾ ਸਕੇ। ਇਸ ਮੌਕੇ ਉਨਾਂ ਦਾ ਸ੍ਰ. ਸੋਹਣ ਸਿੰਘ ਸੱਗੂ ਵਾਇਸ ਚੇਅਰਮੈਨ ਓ.ਬੀ.ਸੀ ਵਿੰਗ ਕਾਂਗਰਸ, ਵਾਇਸ ਚੇਅਰਮੈਨ ਓ.ਬੀ.ਸੀ ਜ਼ਿਲਾ ਮੋਗਾ ਤਰਸੇਮ ਸਿੰਘ ਸੱਗੂ, ਕਰਨੈਲ ਸਿੰਘ ਦੌਧਰੀਆਂ ਚੇਅਰਮੈਨ ਓ.ਬੀ. ਸੀ ਵਿੰਗ ਮੋਗਾ, ਹਿੰਮਤ ਸਿੰਘ ਸਿਟੀ ਪ੍ਰਧਾਨ ਓ.ਬੀ.ਸੀ ਕਾਂਗਰਸ ਆਦਿ ਨੇ ਉਚੇਚੇ ਤੌਰ ਤੇ ਮੋਗਾ ਪਹੁੰਚਣ ਤੇ ਸਵਾਗਤ ਕੀਤਾ।

Related posts

Leave a Comment