ਯੂਰਪ ਭੇਜਣ ਦਾ ਝਾਂਸਾਂ ਦੇਕੇ 40 ਲੱਖ ਰੁਪਏ ਦੀ ਠੱਗੀ

ਯੂਰਪ ਭੇਜਣ ਦਾ ਝਾਂਸਾਂ ਦੇਕੇ 40 ਲੱਖ ਰੁਪਏ ਦੀ ਠੱਗੀ

ਮੋਗਾ 17 ਅਗਸਤ (ਨਵਦੀਪ ਮਹੇਸਰੀ) : ਪੰਜ ਵਿਅਕਤੀਆਂ ਨੂੰ ਵਿਦੇਸ਼ ਯੂਰਪ ਭੇਜਣ ਦਾ ਝਾਂਸਾਂ ਦੇਕੇ 40 ਲੱਖ ਰੁਪਏ ਦੀ ਠੱਗੀ ਮਾਰਕੇ ਧੋਖਾਧੜੀ ਕਰਨ ਦੇ ਦੋਸ਼ ‘ਚ ਪੁਲਿਸ ਵੱਲੋਂ ਦੋਸ਼ੀ ਟਰੈਵਲ ਏਜੰਟ ਪਤੀ ਪਤਨੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਐਂਟੀਹਿਊਮਨ ਟਰੈਫਕਿੰਗ ਸੈਲ ਮੋਗਾ ਦੇ ਇੰਚਾਰਜ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਬਲਤੇਜ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਸੁਖਾਨੰਦ ਨੇ ਜ਼ਿਲ•ਾ ਪੁਲਿਸ ਮੁਖੀ ਨੂੰ ਦਿੱਤੇ ਸਿਕਾਇਤ ਪੱਤਰ ਵਿੱਚ ਕਿਹਾ ਕਿ ਐਨ.ਆਰ.ਆਈ. ਸਿੰਘ ਬ੍ਰਦਰਜ ਇਮੀਗ੍ਰੇਸਨ ਅਤੇ ਆਈਲੈਟਸ ਸੈਂਟਰ ਜੀ.ਟੀ.ਰੋਡ ਗੁਲਾਬੀ ਬਾਗ ਮੋਗਾ ਦੇ ਸੰਚਾਲਕ ਗੁਰਧੀਰ ਸਿੰਘ ਅਤੇ ਉਸ ਦੀ ਪਤਨੀ ਅਵਨੀਤ ਕੌਰ ਵਾਸੀਆਨ ਨਿਊ ਗੁਲਾਬੀ ਬਾਗ ਮੋਗਾ ਨੇ 5 ਵਿਅਕਤੀਆਂ ਨੂੰ ਵਿਦੇਸ਼ ਯੌਰਪ ਭੇਜਣ ਦਾ ਝਾਂਸਾਂ ਦੇਕੇ ਉਹਨਾਂ ਨਾਲ 40 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ ਤੇ ਉਹਨਾਂ ਦੇ ਪਾਸਪੋਰਟ ਵੀ ਵਾਪਸ ਨਹੀ ਕੀਤੇ। ਜ਼ਿਲ•ਾ ਪੁਲਿਸ ਮੁਖੀ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਐਂਟੀਹਿਊਮਨ ਟਰੈਫਕਿੰਗ ਸੈਲ ਮੋਗਾ ਪਾਸੋਂ ਕਰਵਾਉਣ ਉਪਰੰਤ ਦੋਸ਼ੀ ਟਰੈਵਲ ਏਜੰਟ ਪਤੀ ਪਤਨੀ ਖਿਲਾਫ ਥਾਣਾ ਸਿਟੀ ਮੋਗਾ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।