ਕੈਂਬਰਿਜ ਇੰਟਰਨੈਸ਼ਨਲ ਸਕੂਲ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ ਵੱਖਰੇ ਅੰਦਾਜ਼ ‘ਚ

ਕੈਂਬਰਿਜ ਇੰਟਰਨੈਸ਼ਨਲ ਸਕੂਲ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ ਵੱਖਰੇ ਅੰਦਾਜ਼ ‘ਚ

ਮੋਗਾ, (ਜਗਮੋਹਨ ਸ਼ਰਮਾ) : ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਵੱਖਰੇ ਅੰਦਾਜ਼ ਵਿਚ ਮਨਾਇਆ ਗਿਆ। ਪ੍ਰੋਗਰਾਮ ਦੀ ਸਾਰੀ ਤਿਆਰੀ ਅਧਿਆਪਕਾਂ ਵੱਲੋਂ ਕੀਤੀ ਗਈ। ਮਹਿਲਾ ਅਧਿਆਪਕਾਂ ਨੂੰ ਤਾਂ ਸਰਪਰਾਈਜ਼ ਹੀ ਦਿੱਤਾ ਗਿਆ। ਉਨ੍ਹਾਂ ਨੇ ਫੰਨ ਡਾਂਸ ਤੇ ਫੰਨ ਗੇਮਜ਼ ਦੀ ਤਿਆਰੀ ਕਰਵਾ ਕੇ ਸਾਥੀ ਅਧਿਆਪਕਾਵਾਂ ਤੋਂ ਡਾਂਸ ਕਰਵਾਇਆ ਗਿਆ। ਫੰਨ ਗੇਮਜ਼ ਵਿਚ ਮੈਥਸ ਅਧਿਆਪਕਾਂ ਨੇ ਜਿੱਤ ਪ੍ਰਾਪਤ ਕੀਤੀ। ਫੰਨ ਡਾਂਸ ਵਿਚ ਇੰਗਲਿਸ਼ ਅਧਿਆਪਕਾਵਾਂ ਪਹਿਲੇ ਸਥਾਨ ਤੇ ਰਹੀਆਂ। ਅਧਿਆਪਕਾਵਾਂ ਨੇ ਬਹੁਤ ਹੀ ਆਨੰਦ ਮਾਣਿਆ। ਪ੍ਰਿੰ: ਮੈਡਮ ਸਤਵਿੰਦਰ ਕੌਰ ਨੇ ਸਾਰੇ ਅਧਿਆਪਕਾਂ ਨੂੰ ਮਹਿਲਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਐਡਮਨਿਸਟ੍ਰੇਟਰ ਮੈਡਮ ਪਰਮਜੀਤ ਕੌਰ ਨੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਆਪਣੇ ਦੁਆਰਾ ਲਿਖੀ ਕਵਿਤਾ ਵੀ ਪੇਸ਼ ਕੀਤੀਆਂ। ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਸ਼ਖਸੀਅਤ ਅਜਿਹੀ ਬਣਾਉਣੀ ਚਾਹੀਦੀ ਹੈ ਕਿ ਪੁਰਸ਼ ਆਪਣੇ ਆਪ ਸਾਡਾ ਸਤਿਕਾਰ ਕਰਨ ਨਾ ਕਿ ਭੱਦੇ ਮਜ਼ਾਕਾਂ ਨਾਲ ਅਪਮਾਨ ਕਰਨ। ਇਸ ਮੌਕੇ ਮੈਡਮ ਸੁਮੀਤਪਾਲ ਕੌਰ ਨੇ ਵੀ ਆਪਣਾ ਡਾਂਸ ਪੇਸ਼ ਕੀਤਾ ਅਤੇ ਜੱਜ ਦੀ ਭੂਮਿਕਾ ਵੀ ਨਿਭਾਈ। ਟੈਂਡਰ ਫੀਟ ਬਲਾਕ ਦੇ ਅਧਿਆਪਕਾਂ ਨੇ ਹੌਂਸਲਾ ਅਫਜਾਈ ਇਨਾਮ ਪ੍ਰਾਪਤ ਕੀਤੇ। ਸਾਰੇ ਅਧਿਆਪਕਾਂ ਨੇ ਪ੍ਰਿੰ: ਮੈਡਮ ਦਾ ਧੰਨਵਾਦ ਕੀਤਾ।

Related posts

Leave a Comment