ਪੀਰਾਂ ਦੇ ਮੇਲੇ ‘ਤੇ ਜਸਮੀਤ ਜੈਸੀ ਨੇ ‘ਲੋਕ ਤੱਥ’ ਗਾ ਕੇ ਦਰਸ਼ਕ ਕੀਲੇ

ਪੀਰਾਂ ਦੇ ਮੇਲੇ 'ਤੇ ਜਸਮੀਤ ਜੈਸੀ ਨੇ 'ਲੋਕ ਤੱਥ' ਗਾ ਕੇ ਦਰਸ਼ਕ ਕੀਲੇ

ਪੀਰਾਂ ਦੇ ਮੇਲੇ ‘ਤੇ ਜਸਮੀਤ ਜੈਸੀ ਨੇ ‘ਲੋਕ ਤੱਥ’ ਗਾ ਕੇ ਦਰਸ਼ਕ ਕੀਲੇ

ਮੋਗਾ, (ਸਵਰਨ ਗੁਲਾਟੀ ): ਇੱਥੋਂ ਨਜ਼ਦੀਕੀ ਪਿੰਡ ਕੰਡਿਆਲ ਵਿਖੇ ਪਿੰਡ ਮਾਹਲਾ ਕਲਾਂ ਦੇ ਗਾਇਕ ਤੇ ਗੀਤਕਾਰ ਜਸਮੀਤ ਜੈਸੀ ਨੇ ਫੱਕਰ ਬਾਬਾ ਸ਼ਾਹ ਕਮਾਲ ਦੀ ਜਗ•ਾ ‘ਤੇ ਸਲਾਨਾ ਮੇਲੇ ਤੇ ‘ਲੋਕ ਤੱਥ’ ਗਾ ਕੇ ਦਰਸ਼ਕਾਂ ਵੀ ਵਾਹ-ਵਾਹ ਖੱਟੀ। ਇਸ ਤੋਂ ਇਲਾਵਾ ਪੀਰਾਂ ਦੇ ਮੇਲੇ ਵਿੱਚ  ਸ਼ੌਂਕੀ ਗਿੱਲ-ਬੀਬਾ ਕਿਰਨਦੀਪ, ਰਾਜਾ ਮਰਖਾਈ- ਬੀਬਾ ਦੀਪ ਕਿਰਨ ਆਦਿ ਵੱਖ-ਵੱਖ ਕਲਾਕਾਰਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਉਭਰ ਰਹੇ ਕਲਾਕਾਰ ਜਸਮੀਤ ਜੈਸੀ ਨੇ ‘ਮਿਤਰਾਂ ਦੇ ਨਾਲ ਧੋਖਾ ਨਹੀਂ ਕਮਾਈ ਦਾ ਅਤੇ ‘ਲੋਕ ਤੱਥ’ ਗਾ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਜਸਮੀਤ ਜੈਸੀ ਦੇ ‘ਲੋਕ ਤੱਥ’ ਜਿਸ ਵਿੱਚ ਨਸ਼ਿਆਂ ਅਤੇ ਪਲੀਤ ਹੋ ਰਹੇ ਪਾਣੀਆਂ ਦੀ ਗੱਲ ਕੀਤੀ ਗਈ ਦਰਸ਼ਕਾਂ ਵੱਲੋਂ ਖੂਬ ਸਲਾਹੇ ਗਏ, ਤੇ ਦਰਸ਼ਕ ਝੂਮਣ ਲਾ ਦਿੱਤੇ। ਸ਼ੌਂਕੀ ਗਿੱਲ-ਬੀਬਾ ਕਿਰਨਦੀਪ ਨੇ ‘ਚੜ•ਦੀ ਜਵਾਨੀ’ ਅਤੇ ਹੋਰ ਕਲਾਕਾਰਾਂ ਨੇ ਵੀ ਆਪਣੀ ਹਾਜ਼ਰੀ ਲਵਾਈ।

Related posts

Leave a Comment