‘ਆ ਤੇਰਾ ਹਾਲ ਕੀ ਬਣਾਤਾ ਮੇਰੇ ਮੋਗਿਆ’

'ਆ ਤੇਰਾ ਹਾਲ ਕੀ ਬਣਾਤਾ ਮੇਰੇ ਮੋਗਿਆ'

‘ਆ ਤੇਰਾ ਹਾਲ ਕੀ ਬਣਾਤਾ ਮੇਰੇ ਮੋਗਿਆ’

ਗਾਇਕ ਨਵੀ ਸੰਧੂ ਸਨਮਾਨਿਤ

ਮੋਗਾ (ਨਵਦੀਪ ਮਹੇਸਰੀ) : ਸੰਗੀਤ ਇੱਕ ਮਿਠਾਸ, ਖੁਸ਼ੀ ਅਤੇ ਰੂਹ ਦੀ ਖੁਰਾਕ ਹੈ । ਕਿਸੇ ਵੀ ਮਿੱਠੇ ਸੰਗੀਤ ਦੀਆਂ ਧੁਨਾਂ ਜਦ ਵੀ ਕੰਨੀਂ ਪੈਂਦੀਆਂ ਤਾਂ ਮਨ, ਦਿਲ ਅਤੇ ਰੂਹ ਪ੍ਰਸੰਨ ਹੋ ਜਾਂਦੇ ਹਨ। ਜਦੋਂ ਮਿੱਠੇ ਸੰਗੀਤ ਦੇ ਨਾਲ ਨਾਲ ਸੁਰੀਲੀ ਤੇ ਪਿਆਰੀ ਆਵਾਜ਼ ਦਾ ਮੇਲ ਹੁੰਦਾ ਹੈ ਤਾਂ ਕੱਲੇ-ਕੱਲੇ ਸ਼ਬਦ ਨੂੰ ਸੁਣ ਕੇ ਸਕੂਨ ਹਾਸਲ ਹੁੰਦਾ ਹੈ । ਆਵਾਜ਼ ਤੇ ਕਲਾ ਇਕ ਗੁਣ ਹਨ ਜੋ ਕਿਸੇ ਕਿਸੇ ਨੂੰ ਪ੍ਰਮਾਤਮਾ ਨਿਵਾਜਦਾ ਹੈ, ਇਸੇ ਤਰ੍ਹਾਂ ਹੀ ਸਾਦਗੀ ਅਤੇ ਚੰਗੀ ਅਵਾਜ਼ ਦਾ ਮਾਲਕ ਹੈ ਪਿੰਡ ਮਹੇਸਰੀ ਦਾ ਗਾਇਕ ਨਵੀ ਸੰਧੂ । ਜਿਸ ਦੇ ਗੀਤ ‘ਆ ਤੇਰਾ ਹਾਲ ਕੀ ਬਣਾਤਾ ਮੇਰੇ ਮੋਗਿਆ’ ਨੇ ਸਮੇਂ ਸਮੇਂ ਦੀਆਂ ਸਰਕਾਰ ਵਲੋਂ ਮੋਗਾ ਵਿੱਚ ਕੀਤੀ ਗਈ ਕੌਮੀ ਸ਼ਾਹ ਮਾਰਗ ਦੇ ਪੁਲਾਂ ਦੀ ਉਸਾਰੀ ਵਿੱਚ ਦੇਰੀ ਨੂੰ ਬਿਆਨ ਕੀਤਾ ਹੈ ਅਤੇ ਗਾਣੇ ਵਿੱਚ ਸਰਕਾਰ ਤੋਂ ਪੁੱਛਿਆ ਹੈ ਕਿ 2014 ਤੱਕ ਠੇਕਾ ਸੀ ਇਸ ਸੜਕ ਦਾ ਤੇ 2018 ਤੱਕ ਕਿਉਂ ਚਲਾ ਗਿਆ? ਇਹ ਗੀਤ ਪਹਿਲਾਂ ਨਵੀ ਸੰਧੂ ਨੇ ਇੱਕ ਖਾਲੀ ਪੀਪੀ ਦੀ ਮਦਦ ਨਾਲ ਘਰ ਬੈਠੇ ਹੀ ਗਾਇਆ ਸੀ ਅਤੇ ਯੂਟਿਯੂਬ ਤੇ ਚੜਾਇਆ ਸੀ। ਜਿਸ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਣ ਤੋਂ ਬਾਅਦ ਦੋ ਦਿਨ ਪਹਿਲਾਂ ਮੋਗੇ ਦਾ ਹਾਲ ਇਕ ਵੀਡੀਉ ਰਾਹੀਂ ਵੀ ਲੋਕਾਂ ਵਿੱਚ ਲਿਆਂਦਾ। ਇਸ ਗਾਣੇ ਨੂੰ ਵਧੀਆ ਦਸਦੇ ਹੋਏ ਆਮ ਆਦਮੀ ਪਾਰਟੀ ਦੇ ਬੁਲਾਰੇ ਨਵਦੀਪ ਸੰਘਾ ਨੇ ਕਿਹਾ ਇਸ ਗਾਣੇ ਨੇ ਸਰਕਾਰਾਂ ਦੇ ਮੁੰਹ ਤੇ ਬਹੁਤ ਵੱਡੀ ਚਪੇੜ ਮਾਰਨ ਦਾ ਕੰਮ ਕੀਤਾ ਹੈ । ਇਸ ਮੌਕੇ ਉਹਨਾਂ ਨੇ ਗਾਇਕ ਨਵੀ ਸੰਧੂ ਨੂੰ ਸਨਮਾਨਿਤ ਕੀਤਾ ਅਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਗਾਣੇ ਗਾਉਣ ਲਈ ਪ੍ਰੇਰਿਆ । ਗਾਇਕ ਨਵੀ ਸੰਧੂ ਨੇ ਇਸ ਗੀਤ ਦੇ ਲਿਖਾਰੀ ਮਾਸਟਰ ਗੁਰਦੀਪ ਸੰਧੂ ਅਤੇ ਉਹਨਾਂ ਨਾਲ ਆਏ ਲਖਵਿੰਦਰ ਰੌਲੀ, ਅਮਨ ਰਖੜਾ, ਰਾਜਵੰਤ ਦਾਰਾਪੁਰੀਆ, ਨਿਰਮਲ ਸਿੰਘ ਅਤੇ ਰਾਜਿੰਦਰ ਅਰੋੜਾ ਹਾਜ਼ਿਰ ਸਨ ।

Related posts

Leave a Comment