ਬਲੂਮਿੰਗ ਬਡਜ਼ ਸਕੂਲ ਵਿਚ ਕਰਵਾਇਆ ਗਿਆ ਟੇਲੈਂਟ ਹੰਟ

ਬਲੂਮਿੰਗ ਬਡਜ਼ ਸਕੂਲ ਵਿਚ ਕਰਵਾਇਆ ਗਿਆ ਟੇਲੈਂਟ ਹੰਟ

ਮੋਗਾ, 28 ਅਪ੍ਰੈਲ (ਜਗਮੋਹਨ ਸ਼ਰਮਾ) : ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਖੇਤਰ ਦੇ ਨਾਲ ਨਾਲ ਹੋਰ ਖੇਤਰਾਂ ਵਿਚ ਨਿਪੁੰਨ ਕਰਨ ਅਤੇ ਉਨ•ਾਂ ਅੰਦਰਲੀ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਅੱਜ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ੇਸ਼ ਆਯੋਜਿਤ ਕੀਤਾ ਗਿਆ। ਜਿਸ ਦੌਰਾਨ ਅਲੱਗ ਅਲੱਗ ਉਮਰ ਵਰਗ ਦੇ ਗਰੁੱਪ ਬਣਾ ਕੇ ਪਹਿਲੀ ਤੋਂ ਪੰਜਵੀਂ, ਛੇਵੀਂ ਤੋਂ ਅੱਠਵੀਂ, ਨੌਵੀਂ ਤੋਂ ਬਾਰ•ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਉੁਜਾਗਰ ਕਰਦਿਆਂ ਇਸ ਟੈਂਲੇਂਟ ਹੰਟ ਪ੍ਰੋਗਰਾਮ ਵਿਚ ਭਾਗ ਲਿਆ ਅਤੇ ਕਈ ਪ੍ਰਕਾਰ ਦੇ ਗੀਤ, ਗਰੁੱਪ, ਸੌਂਗ, ਮੋਨੋਐਕਟਿੰਗ, ਸਕਿੱਟ ਅਤੇ ਸਿੱਖ ਮਾਰਸ਼ਲ ਆਰਟ ਗਤਕਾ ਆਦਿ ਪੇਸ਼ ਕੀਤਾ ਗਿਆ। ਕਈ ਵਿਦਿਆਰਥੀਆਂ ਦੀ ਸੁਰੀਲੀ ਆਵਾਜ਼ ਨੇ ਹਾਲ ਵਿਚ ਬੈਠੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੂੰ ਮੋਹ ਲਿਆ। ਇਸ ਟੈਂਲੇਂਟ ਹੰਟ ਪ੍ਰੋਗਰਾਮ ਦੌਰਾਨ ਕਈ ਵਿਦਿਆਰਥੀ ਚੰਗੀ ਐਂਕਰਿੰਗ ਵਜੋਂ ਚੁਣੇ ਗਏ। ਇਸ ਮੌਕੇ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਬੱਚਿਆਂ ਨੂੰ ਹਰੇਕ ਖੇਤਰ ਵਿਚ ਨਿਪੁੰਨ ਬਣਾਉਣਾ ਹੈ। ਉਨ•ਾਂ ਕਿਹਾ ਕਿ ਹਰੇਕ ਵਿਅਕਤੀ ਅੰਦਰ ਕੋਈ ਨਾ ਕੋਈ ਪ੍ਰਤਿਭਾ ਛੁਪੀ ਹੁੰਦੀ ਹੈ। ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

Related posts

Leave a Comment