ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਹੋਈ ‘ਫਰੂਟ ਪਾਰਟੀ’

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਹੋਈ 'ਫਰੂਟ ਪਾਰਟੀ'

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਹੋਈ ‘ਫਰੂਟ ਪਾਰਟੀ’

ਮੋਗਾ (ਜਗਮੋਹਨ ਸ਼ਰਮਾਂ): ਕੈਂਬਰਿਜ ਇੰਟਰਨੈਸ਼ਨਲ ਸਕੂਲ, ਕੋਟਕਪੂਰਾ ਰੋਡ, ਮੋਗਾ ਵਿਖੇ ਅੱਜ ‘ਫਰੂਟ ਡੇ’ ਮਨਾਇਆ ਗਿਆ। ਸਕੂਲ ਦੀ ਬਿਲਡਿੰਗ ਨੂੰ ਵੱਖ ਵੱਖ ਪ੍ਰਕਾਰ ਦੇ ਫਲਾਂ ਨਾਲ ਸਬੰਧਤ ਚਾਰਟਾਂ ਨਾਲ ਸਜਾਇਆ ਗਿਆ। ਸਵੇਰੇ ਪ੍ਰਾਥਨਾ ਸਭਾ ਵਿੱਚ ਯੂ.ਕੇ.ਜੀ ਦੇ ਬੱਚੇ ਜੋ ਫਰੂਟ ਬਣ ਕ ਆਏ ਸਨ, ਉਨ੍ਹਾਂ ਨੇ ਫਰੂਟ ਨਾਲ ਸਬੰੰਧਤ ਕਵਿਤਾਵਾਂ ਬੋਲੀਆਂ ਅਤੇ ਵੱਖ ਵੱਖ ਪ੍ਰਕਾਰ ਦੇ ਫਲਾਂ ਦੇ ਬਾਰੇ ਵਿੱਚ ਜਾਣਕਾਰੀ ਵੀ ਦਿੱਤੀ। ਬੱਚੇ ਘਰਾਂ ਤੋਂ ਵੱਖ ਵੱਖ ਪ੍ਰਕਾਰ ਦਾ ਫਲ ਲੈ ਕੇ ਆਏ। ਸਕੂਲ ਵੱਲੋਂ ਵੀ ਬਹੁਤ ਸਾਰਾ ਫਰੂਟ ਉਨ੍ਹਾਂ ਨੂੰ ਮੰਗਵਾ ਕੇ ਦਿੱਤਾ ਗਿਆ। ਬੱਚਿਆਂ ਨੂੰ ਇਸ ਦਿਨ ਨਾਲ ਸਬੰਧਤ ਬਹੁਤ ਸਾਰੀਆਂ ਕਿਰਿਆਵਾਂ ਕਰਵਾਈਆਂ ਗਈਆਂ। ਬੱਚਿਆਂ ਨੇ ਫਲਾਂ ਵਿੱਚ ਰੰਗ ਭਰਿਆ ਅਤੇ ਹਰ ਫਲ ਦੇ ਰੰਗ ਨੂੰ ਜਾਣਿਆ। ਬੱਚੇ ਜੋ ਵੀ ਫਲ ਘਰ ਤੋਂ ਲੈ ਕੇ ਆਏ ਸਨ, ਉਨ੍ਹਾਂ ਸਾਰੇ ਫਲਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ। ਫਸਟ ਅਤੇ ਸੈਕਿੰਡ ਕਲਾਸ ਦੇ ਬੱਚਿਆਂ ਨੇ ਕੁਇਜ ਮੁਕਾਬਲਿਆਂ ਵਿੱਚ ਭਾਗ ਲਿਆ। ‘ਟੈਂਡਰ ਫੀਟ’ ਦੇ ਕੋਆਰਡੀਨੇਟਰ ਸ਼੍ਰੀਮਤੀ ਰੌਮਿਲ ਸੂਦ ਨੇ ਬੱਚਿਆਂ ਨੂੰ ਖੁਦ ਕੁਇਜ ਮੁਕਾਬਲਾ ਕਰਵਾਇਆ। ਬੱਚਿਆਂ ਨੇ ਇਸ ਮੁਕਾਬਲੇ ਵਿੱਚ ਬੜੇ ਹੌਂਸਲੇ ਅਤੇ ਆਤਮ ਵਿਸ਼ਵਾਸ਼ ਨਾਲ ਪ੍ਰਸ਼ਨਾਂ ਦੇ ਉੱਤਰ ਦਿੱਤੇ। ਮੁਕਾਬਲੇ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ, ਐਡਮਨਿਸਟ੍ਰੇਟਰ ਪਰਮਜੀਤ ਕੌਰ ਤੇ ਸੁਮੀਤਪਾਲ ਕੌਰ ਵੀ ਹਾਜ਼ਰ ਸਨ। ਪ੍ਰਿੰਸੀਪਲ ਮੈਡਮ ਰੌਮਿਲਾ ਸੂਦ ਅਤੇ ਉਹਨਾਂ ਦੀ ਸਾਰੀ ਟੀਮ ਦਾ ਇਸ ਦਿਨ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ।

Related posts

Leave a Comment