ਐਸ. ਬੀ. ਆਰ. ਐਸ. ਗੁਰੂਕੁਲ ਮਹਿਣਾ ਮੋਗਾ ਵਿਚ ਖਸਰਾ ਰੁਬੇਲਾ ਤੋਂ ਬਚਾਅ ਲਈ ਟੀਕਾਕਰਨ

ਐਸ. ਬੀ. ਆਰ. ਐਸ. ਗੁਰੂਕੁਲ ਮਹਿਣਾ ਮੋਗਾ ਵਿਚ ਖਸਰਾ ਰੁਬੇਲਾ ਤੋਂ ਬਚਾਅ ਲਈ ਟੀਕਾਕਰਨ

ਐਸ. ਬੀ. ਆਰ. ਐਸ. ਗੁਰੂਕੁਲ ਮਹਿਣਾ ਮੋਗਾ ਵਿਚ ਖਸਰਾ ਰੁਬੇਲਾ ਤੋਂ ਬਚਾਅ ਲਈ ਟੀਕਾਕਰਨ

ਮੋਗਾ (ਜਗਮੋਹਨ ਸ਼ਰਮਾ): ਮੋਗਾ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐਸ. ਬੀ.  ਆਰ. ਐਸ. ਗੁਰੂਕੁਲ ਮਹਿਣਾ ਮੋਗਾ ਜੋ ਕਿ ਪ੍ਰਿੰਸੀਪਲ ਧਵਨ ਕੁਮਾਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ ਅਤੇ ਜਿੱਥੇ ਵਿਦਿਆਰਥੀਆਂ ਦੀ ਪੜ•ਾਈ ਦੇ ਨਾਲ-ਨਾਲ ਉਨ•ਾਂ ਦੀ ਸਿਹਤ ਪ੍ਰਤੀ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ, ਵਿਚ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਖਸਰਾ ਤੇ ਜਰਮਨ ਬੁਖਾਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਵਿਦਿਆਰਥੀਆਂ ਨੂੰ ਬਚਾਉਣ ਲਈ ਪ੍ਰਿੰਸੀਪਲ ਦੀ ਅਗਵਾਈ ਹੇਠ ਟੀਕਾਕਰਨ ਕਰਵਾਇਆ ਗਿਆ। ਇਸ ਟੀਕਾਕਰਨ ਲਈ ਡਾਕਟਰ ਅਰਵਿੰਦਰ ਸਿੰਘ ਗਿੱਲ (ਡੀ.ਐਚ.ਓ), ਡਾਕਟਰ ਮਨੀਸ਼ ਅਰੋੜਾ, ਕੁਲਵੀਰ ਸਿੰਘ ਬੁੱਟਰ (ਪੈਰਾ-ਮੈਡੀਕਲ) ਆਪਣੀ ਟੀਮ ਨਾਲ ਸਕੂਲ ਪਹੁੰਚੇ। ਸਕੂਲ ਵੱਲੋਂ ਦਿੱਤੇ ਗਏ ਸੁਝਾਵਾਂ ਮੁਤਾਬਿਕ ਆਪਣੇ ਬੱਚਿਆਂ ਨੂੰ ਟੀਕਾਕਰਨ ਕਰਵਾਉਣ ਦੇ ਚਾਹਵਾਨ ਮਾਪੇ ਵੀ ਮੌਕੇ ‘ਤੇ ਮੌਜ਼ੂਦ ਸਨ। ਸਭ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਵੱਲੋਂ ਮੈਡੀਕਲ ਟੀਮ ਦਾ ਸਕੂਲ ਪਹੁੰਚਣ ਤੇ ਸਵਾਗਤ ਕੀਤਾ ਗਿਆ। ਇਸ ਉਪਰੰਤ ਮੈਡੀਕਲ ਟੀਮ ਵੱਲੋਂ ਮੌਕੇ ਤੇ ਹਾਜ਼ਰ ਮਾਪਿਆਂ ਅਤੇ ਅਧਿਆਪਕਾਂ ਨੂੰ ਖਸਰਾ ਤੇ ਰੁਬੇਲਾ ਵਰਗੀ ਭਿਆਨਕ ਬਿਮਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਇਕ ਅਜਿਹੀ ਬਿਮਾਰੀ ਹੈ ਜੋ ਸਾਡੇ ਬੱਚਿਆਂ ਨੂੰ ਅਪਾਹਜ ਬਣਾ ਦਿੰਦੀ ਹੈ, ਇਸ ਲਈ ਸਮਾਂ ਰਹਿੰਦੇ ਹੀ ਇਸ ਸੰਬੰਧੀ ਜ਼ਰੂਰੀ ਉਪਾਅ ਕਰ ਲੈਣੇ ਚਾਹੀਦੇ ਹਨ। ਇਸ ਮੌਕੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਧਵਨ ਕੁਮਾਰ ਨੇ ਕਿਹਾ ਕਿ ਸਾਨੂੰ ਸਰਕਾਰ ਦੁਆਰਾ ਇਸ ਖਤਰਨਾਕ ਬਿਮਾਰੀ ਨੂੰ ਜੜ• ਤੋਂ ਖਤਮ ਕਰਨ ਲਈ ਜੋ ਕਦਮ ਉਠਾਏ ਜਾ ਰਹੇ ਹਨ, ਵੱਧ ਤੋਂ ਵੱਧ ਉਨ•ਾਂ ਦਾ ਸਾਥ ਦੇਣਾ ਚਾਹੀਦਾ ਹੈ। ਇਸ ਉਪਰੰਤ ਟੀਕਾਕਰਨ ਦੀ ਸ਼ੁਰੂਆਤ ਪ੍ਰਿੰਸੀਪਲ ਧਵਨ ਕੁਮਾਰ ਵੱਲੋਂ ਆਪਣੇ ਦੋਨਾਂ ਬੇਟਿਆਂ ਨੂੰ ਟੀਕਾਕਰਨ ਕਰਵਾ ਕੇ ਕੀਤੀ ਗਈ। ਇਸ ਤੋਂ ਬਾਅਦ ਮਾਪਿਆਂ ਵੱਲੋਂ ਆਪਣੇ–ਆਪਣੇ ਬੱਚਿਆਂ ਨੂੰ ਟੀਕੇ ਲਗਵਾਏ ਗਏ। ਟੀਕਾਕਰਨ ਦੀ ਸਮਾਪਤੀ ਤੇ ਪ੍ਰਿੰਸੀਪਲ ਵੱਲੋਂ ਜਿੱਥੇ ਮੌਕੇ ਤੇ ਹਾਜ਼ਰ ਮਾਪਿਆਂ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਮੈਡੀਕਲ ਟੀਮ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ•ਾਂ ਨੇ ਸਕੂਲ ਪਹੁੰਚ ਕੇ ਮਾਪਿਆਂ ਨੂੰ ਏਨੀ ਮਹੱਤਵਪੂਰਨ ਜਾਣਕਾਰੀ ਦਿੱਤੀ ਤੇ ਵਿਦਿਆਰਥੀਆਂ ਦਾ ਟੀਕਾਕਰਨ ਕੀਤਾ।

Related posts

Leave a Comment