ਸਰਕਾਰੀ ਬਹੁਤਕਨੀਕੀ ਕਾਲਜ ਜੀ.ਟੀ.ਬੀ ਗੜ• ਵਿਖੇ ਦਾਖਲੇ ਸਬੰਧੀ ਹੋਈ ਮੀਟਿੰਗ

ਸਰਕਾਰੀ ਬਹੁਤਕਨੀਕੀ ਕਾਲਜ ਜੀ.ਟੀ.ਬੀ ਗੜ• ਵਿਖੇ ਦਾਖਲੇ ਸਬੰਧੀ ਹੋਈ ਮੀਟਿੰਗ

ਸਰਕਾਰੀ ਬਹੁਤਕਨੀਕੀ ਕਾਲਜ ਜੀ.ਟੀ.ਬੀ ਗੜ• ਵਿਖੇ ਦਾਖਲੇ ਸਬੰਧੀ ਹੋਈ ਮੀਟਿੰਗ

ਸਮਾਲਸਰ, (ਗਗਨਦੀਪ ਸ਼ਰਮਾਂ):- ਪ੍ਰਿੰਸੀਪਲ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਕਾਲਜ ਵਿਖੇ ਵਿਦਿਆਰਥੀਆਂ ਦੇ ਵੱਧ ਤੋਂ ਵੱਧ ਦਾਖਲੇ ਲਈ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪ੍ਰਿੰਸੀਪਲ ਸੁਰੇਸ਼ ਕੁਮਾਰ ਨੇ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਵੱਧ ਤੋ ਵੱਧ ਦਾਖਲਾ ਕੀਤਾ ਜਾਵੇ ਤਾਂ ਜੋ ਘਰ-ਘਰ ਤਕਨੀਕੀ ਸਿੱਖਿਆ ਪਹੁੰਚਾਈ ਜਾ ਸਕੇ। ਨਾਲ ਹੀ ਮੁੱਖ ਮੰਤਰੀ ਵਜੀਫਾ ਯੋਜਨਾ ਤਹਿਤ ਹਰ ਵਰਗ ਦੇ ਹੁਸ਼ਿਆਰ ਵਿਦਿਆਰਥੀ ਜਿਸ ਵਿੱਚ ਜਨਰਲ, ਐਸ.ਸੀ, ਬੀ.ਸੀ ਅਤੇ ਹੋਰ ਕੈਟਾਗਰੀਆਂ ਦੇ ਵਿਦਿਆਰਥੀਆਂ ਦਾ ਦਾਖਲਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਜਨਰਲ ਕੈਟਾਗਰੀ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਆਰਥਿਕ ਲਾਭ ਦਿੱਤਾ ਜਾ ਸਕੇ। ਕਿਉਂ ਜੋ ਇਸ ਯੋਜਨਾ ਤਹਿਤ 70 ਪ੍ਰਤੀਸ਼ਤ ਤੋਂ 100 ਪ੍ਰਤੀਸ਼ਤ ਤੱਕ ਟਿਊਸ਼ਨ ਫੀਸ ਮਾਫ ਹੈ। ਇਸ ਉਪਰਾਲੇ ਤਹਿਤ ਵੱਖ-ਵੱਖ ਅਧਿਕਾਰੀਆਂ ਦੀਆਂ ਟੀਮਾਂ ਬਣਾਈਆਂ ਗਈਆਂ ਤਾਂ ਜੋ ਪਿੰਡ-ਪਿੰਡ ਜਾ ਕੇ ਵਿਦਿਆਰਥੀਆਂ ਦਾ ਦਾਖਲਾ ਕੀਤਾ ਜਾ ਸਕੇ। ਇੱਥੇ ਦੱਸਣਾ ਬਣਦਾ ਹੈ ਕਿ ਐਸ.ਸੀ ਵਿਦਿਆਰਥੀਆਂ ਲਈ ਸਰਕਾਰ ਨੇ ਪਹਿਲਾਂ ਹੀ ਫੀਸ ਵਿੱਚ ਭਾਰੀ ਛੋਟ ਦਿੱਤੀ ਹੋਈ ਹੈ। ਪ੍ਰਿੰਸੀਪਲ ਸੁਰੇਸ਼ ਕੁਮਾਰ ਨੇ ਇਹ ਵੀ ਇੱਛਾ ਪ੍ਰਗਟਾਈ ਕਿ ਹਰ ਵਰਗ ਦੇ ਵਿਦਿਆਰਥੀਆਂ ਨੂੰ ਸਰਕਾਰੀ ਕਾਲਜਾਂ ਵਿੱਚ ਫੀਸਾਂ ਵਿੱਚ ਭਾਰੀ ਛੋਟ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਜਾਗਰੂਕ ਕੀਤਾ ਜਾਵੇ। ਇਸ ਸਬੰਧੀ ਰਜਿਸਟ੍ਰੇਸ਼ਨ 10 ਮਈ ਤੋਂ 11 ਜੂਨ ਤੱਕ ਸ਼ੁਰੂ ਹੋ ਚੁੱਕੀ ਹੈ। ਇਸ ਮੌਕੇ ਪ੍ਰਿੰਸੀਪਲ ਸੁਰੇਸ਼ ਕੁਮਾਰ ਤੋਂ ਇਲਾਵਾ ਜਸਵਿੰਦਰ ਸਿੰਘ ਮੁਖੀ ਮਸ਼ੀਨੀ ਵਿਭਾਗ, ਰਮਨ ਕੁਮਾਰ ਮੁਖੀ ਬਿਜਲੀ ਵਿਭਾਗ, ਪਵਨ ਕੁਮਾਰ ਮੁਖੀ ਅਪਲਾਈਡ ਸਾਇੰਸ, ਬਰਜਿੰਦਰ ਸਿੰਘ ਸੀਨੀਅਰ ਲੈਕਚਰਾਰ, ਮਨਵਿੰਦਰ ਸਿੰਘ ਲੈਕਚਰਾਰ, ਪਰਮਿੰਦਰ ਸਿੰਘ ਲੈਕਚਰਾਰ, ਨਰਿੰਦਰ ਸਿੰਘ ਲੈਕਚਰਾਰ ਅਤੇ ਕੁਲਵੀਰ ਸਿੰਘ ਮੁਖੀ ਕੰਪਿਊਟਰ ਵਿਭਾਗ ਆਦਿ ਮੌਜੂਦ ਸਨ।

Related posts

Leave a Comment