ਸਰਕਾਰੀ ਸਕੂਲ ਮਾਹਲਾ ਕਲਾਂ ਵਿਖੇ ਵਿਦਿਆਰਥੀਆਂ ਦੀ ਦਾਖਲਾ ਲੈਣ ਦੀ ਲੱਗੀ ਹੋੜ

ਸਰਕਾਰੀ ਸਕੂਲ ਮਾਹਲਾ ਕਲਾਂ ਵਿਖੇ ਵਿਦਿਆਰਥੀਆਂ ਦੀ ਦਾਖਲਾ ਲੈਣ ਦੀ ਲੱਗੀ ਹੋੜ

ਸਰਕਾਰੀ ਸਕੂਲ ਮਾਹਲਾ ਕਲਾਂ ਵਿਖੇ ਵਿਦਿਆਰਥੀਆਂ ਦੀ ਦਾਖਲਾ ਲੈਣ ਦੀ ਲੱਗੀ ਹੋੜ

ਸਕੂਲ ਦਾ ਦਸਵੀਂ ਅਤੇ ਬਾਰਵੀਂ ਦਾ ਨਤੀਜਾ ਰਿਹਾ 100 ਪ੍ਰਤੀਸ਼ਤ

ਮੋਗਾ/ਨੱਥੂਵਾਲਾ ਗਰਬੀ,  (ਪਵਨ ਗਰਗ)-ਨਜਦੀਕੀ ਪਿੰਡ ਮਾਹਲਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਸ਼ਤੀਸ ਕੁਮਾਰ ਦੂਆ ਦੀ ਅਗਵਾਈ ਵਿੱਚ ਚੱਲ ਰਹੇ ਦਾਖਲਿਆਂ ਵਿੱਚ ਵਿਦਿਆਰਥੀਆਂ ਦਾ ਤਾਂਤਾ ਲੱਗਾ ਹੋਇਆ ਹੈ। ਇਸ ਸਕੂਲ ਦੇ ਵਿਦਿਆਰਥੀ ਜਿੱਥੇ ਪੜ•ਾਈ ਵਿੱਚ ਅਹਿਮ ਪ੍ਰਾਪਤੀ ਕਰ ਰਹੇ ਹਨ, ਉੱਥੇ ਹੀ ਖੇਡਾਂ ਅਤੇ ਹੋਰ ਸਕੂਲੀ ਗਤੀਵਿਧੀਆਂ ਵਿੱਚ ਵੀ ਬੁਲੰਦੀਆਂ ਵੱਲ ਨੂੰ ਜਾ ਰਹੇ ਹਨ। ਜੇਕਰ ਸਕੂਲ ਦੀਆਂ ਵੱਖ ਵੱਖ ਜਮਾਤਾਂ ਦੇ ਦਾਖਲਿਆਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਿੰਸੀਪਲ ਸ਼ਤੀਸ਼ ਕੁਮਾਰ ਦੂਆ ਦੀ ਅਗਵਾਈ ਵਿੱਚ ਸਕੂਲ ਸਟਾਫ ਨੇ ਮਾਹਲਾ ਕਲਾਂ ਦੇ ਘਰ ਘਰ ਜਾ ਕੇ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚੇ ਸਕੂਲ ਵਿੱਚ ਦਾਖਲ ਕਰਨ ਵਾਸਤੇ ਪ੍ਰੇਰਿਤ ਕੀਤਾ, ਜਿਸ ਦੀ ਬਦੌਲਤ ਵੱਡੀ ਗਿਣਤੀ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਇਸ ਸਕੂਲ ਵਿੱਚ ਦਾਖਲ ਕਰਵਾ ਰਹੇ ਹਨ। ਇਸ ਮੌਕੇ ਤੇ ਗੱਲ ਕਰਦੇ ਹੋਏ ਸਕੂਲ ਦੇ ਵਾਈਸ ਪ੍ਰਿੰਸੀਪਲ ਫੱਗਣ ਸਿੰਘ ਨੇ ਦੱਸਿਆਂ ਕਿ ਸਕੂਲ ਦਾ ਦਸਵੀਂ ਅਤੇ ਬਾਰਵੀਂ ਦਾ ਨਤੀਜਾ 100 ਪ੍ਰਤੀਸ਼ਤ  ਰਿਹਾ ਹੈ, ਜਿਸ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ, ਵਿਦਿਆਰਥੀਆਂ ਦੀ ਮਿਹਨਤ ਅਤੇ ਮਾਪਿਆਂ ਵੱਲੋਂ ਨਿਭਾਈ ਗਈ ਜਿੰਮੇਵਾਰੀ ਨੂੰ ਜਾਂਦਾ ਹੈ। ਉਨ•ਾਂ ਦੱਸਿਆ ਕਿ ਬੋਰਡ ਦੀਆਂ ਜਮਾਤਾਂ ਵਿੱਚੋਂ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਵਾਸਤੇ ਸਨਮਾਨ ਸਮਾਰੋਹ ਵੀ ਕੀਤਾ ਜਾਵੇਗਾ। ਇਸ ਸਮੇਂ ਸਮੂਹ ਸਟਾਫ, ਵਿਦਿਆਰਥੀ ਅਤੇ ਪਤਵੰਤੇ ਹਾਜਰ ਸਨ।

Related posts

Leave a Comment