ਵੰਚਿਤ ਅਤੇ ਝੁੱਗੀ ਝੋਂਪੜੀ ਦੇ ਬੱਚਿਆਂ ਨੂੰ ਕਰਵਾਇਆ ਸਰਕਾਰੀ ਸਕੂਲਾਂ ਵਿੱਚ ਦਾਖਲ: ਸੀ.ਜੇ.ਐਮ. ਮੋਗਾ

ਵੰਚਿਤ ਅਤੇ ਝੁੱਗੀ ਝੋਂਪੜੀ ਦੇ ਬੱਚਿਆਂ ਨੂੰ ਕਰਵਾਇਆ ਸਰਕਾਰੀ ਸਕੂਲਾਂ ਵਿੱਚ ਦਾਖਲ: ਸੀ.ਜੇ.ਐਮ. ਮੋਗਾ

88 ਬੱਚਿਆਂ ਨੂੰ ਕਰਵਾਇਆ ਜਾ ਚੁੱਕਾ ਹੈ ਵੱਖ-ਵੱਖ ਸਕੂਲਾਂ ਵਿੱਚ ਦਾਖਲ

ਮੋਗਾ, (ਨਿਊਜ਼ 24): ਮਾਨਯੋਗ ਸ੍ਰੀ ਤਰਸੇਮ ਮੰਗਲਾ, ਇੰਚਾਰਜ ਜ਼ਿਲ•ਾ ਤੇ ਸ਼ੈਸ਼ਨਜ਼ ਜੱਜ-ਕਮ-ਚੇਅਰਮੈਨ, ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋਂ ਵੰਚਿਤ ਅਤੇ ਝੁੱਗੀ ਝੋਪੜੀ ਵਿੱਚ ਰਹਿ ਰਹੇ ਬੱਚਿਆਂ ਨੂੰ ਪੜ•ਾਉਣ ਲਈ ਅਤੇ ਉਨ•ਾਂ ਦੀ ਭਲਾਈ ਲਈ ਨਾਲਸਾ ਚਾਈਲਡ ਫਰੈਡਲੀ ਲੀਗਲ ਸਰਵਿਸਜ਼ ਟੂ ਚਿਲਡਰਨ ਐਡ ਦੇਅਰ ਪਰੋਟੈਕਸ਼ਨ ਸਕੀਮ 2015 ਤਹਿਤ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਤਾਂ ਜੋ ਇਹਨਾਂ ਬੱਚਿਆਂ ਨੂੰ ਸਿੱਖਿਅਤ ਕੀਤਾ ਜਾ ਸਕੇ। ਇਸ ਕਮੇਟੀ ਦੇ ਚੇਅਰਮੈਨ ਸ੍ਰੀ ਵਿਨੀਤ ਕੁਮਾਰ ਨਾਰੰਗ, ਸੀ.ਜੇ.ਐਮ.-ਕਮ-ਸਕੱਤਰ ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਨੇ ਦੱਸਿਆ ਕਿ ਇਸ ਮੰਤਵ ਨੂੰ ਪੂਰਾ ਕਰਨ ਲਈ ਪਹਿਲਾਂ ਜ਼ੀਰਾ ਰੋਡ ਦੀਆਂ ਝੁੱਗੀ-ਝੋਪੜੀਆਂ ਦੇ ਸਕੂਲਾਂ ਵਿੱਚ ਨਾ ਜਾਣ ਵਾਲੇ 46 ਬੱਚਿਆਂ ਨੂੰ ਨੇੜੇ ਦੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਇਆ ਜਾ ਚੁੱਕਾ ਹੈ। ਉਨ•ਾਂ ਦੱਸਿਆ ਕਿ ਮਿਤੀ 23 ਅਪ੍ਰੈਲ ਤੋਂ ਮਿਤੀ 9 ਮਈ 2018 ਤੱਕ ਸਲੱਮ ਏਰੀਆ, ਕੋਟਕਪੁਰਾ ਬਾਈਪਾਸ, ਨੇੜੇ ਬਹੋਨਾ ਚੌਕ, ਮੋਗਾ ਦੇ ਸਕੂਲਾਂ ਵਿੱਚ ਨਾ ਜਾਣ ਵਾਲੇ 88 ਬੱਚਿਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਨੇੜੇ ਦੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਇਆ ਜਾ ਚੁੱਕਾ ਹੈ। ਉਨ•ਾਂ ਦੱਸਿਆ ਕਿ ਇਸ ਮੰਤਵ ਲਈ ਪੈਰਾ ਲੀਗਲ ਵਲੰਟੀਅਰਂਜ ਦੀਆਂ ਟੀਮਾਂ ਬਣਾਈਆਂ ਗਈਆਂ ਸਨ। ਉਨ•ਾਂ ਦੱਸਿਆ ਕਿ ਇਹਨਾਂ ਟੀਮਾਂ ਨੇ ਅਜਿਹੇ ਬੱਚਿਆਂ ਨੂੰ ਅਤੇ ਉਨ•ਾਂ ਦੇ ਮਾਤਾ ਪਿਤਾ ਨੂੰ ਸਰਕਾਰੀ ਸਕੂਲਾਂ ਵਿੱਚੋਂ ਮਿਲ ਰਹੀਂਆਂ ਸਰਕਾਰੀ ਸਹੂਲਤਾਂ ਬਾਰੇ ਵੀ ਜਾਗਰੂਕ ਕੀਤਾ।

Related posts

Leave a Comment