ਮਾਂ ਦੀ ਯਾਦ ‘ਚ ਬਣਾਏ ਆਡੀਟੋਰੀਅਮ ‘ਚ ਮਾਂ ਦਿਵਸ ਮਨਾਇਆ

ਮਾਂ ਦੀ ਯਾਦ 'ਚ ਬਣਾਏ ਆਡੀਟੋਰੀਅਮ 'ਚ ਮਾਂ ਦਿਵਸ ਮਨਾਇਆ

ਮਾਂ ਦੀ ਯਾਦ ‘ਚ ਬਣਾਏ ਆਡੀਟੋਰੀਅਮ ‘ਚ ਮਾਂ ਦਿਵਸ ਮਨਾਇਆ

ਦੋ ਸੌ ਵਿਸ਼ੇਸ਼ ਬੱਚੇ ਨਗਦ ਰਾਸ਼ੀ ਤੇ ਚਿੰਨਾਂ ਨਾਲ ਸਨਮਾਨਤ

ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ) ਨਿਹਾਲ ਸਿੰਘ ਵਾਲਾ ਸਥਿਤ ਗ੍ਰੀਨ ਵੈਲੀ ਕਾਨਵੈਂਟ ਸਕੂਲ ਵਿੱਚ ‘ਮਾਂ ਦਿਵਸ’ ਨਵੇਂ ਬਣੇ ਆਡੀਟੋਰੀਅਮ ਵਿੱਚ ਮਨਾਇਆ ਗਿਆ ਅਤੇ ਵੱਖ ਵੱਖ ਖੇਤਰਾਂ ਵਿੱਚ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਇੰਜਨੀਅਰ ਜਤਿੰਦਰ ਗਰਗ ਵੱਲੋਂ ਆਪਣੀ ਮਾਤਾ ਰਾਜ ਗਰਗ ਨੂੰ ਸਮਰਪਿਤ ਆਡੀਟੋਰੀਅਮ ਦਾ ਉਦਘਾਟਨ ਮਾਂ ਦਿਵਸ ਮਨਾ ਕੇ ਕੀਤਾ। ਇਸ ਦੋ ਰੋਜ਼ਾ ਸਮਾਗਮ ਸਮੇਂ ਵੱਖ ਵੱਖ ਖੇਤਰਾਂ ਸੱਭਿਆਚਾਰ ,ਕਲਾ, ਤਾਇਕਵਾਂਡੋ, ਰਾਈਫ਼ਲ਼  ਸ਼ੂਟਿੰਗ, ਐਥਲੈਟਿਕਸ, ਸੀਬੀਐਸਈ  ਬੋਰਡ ਦੀਆਂ ਕਲਾਸਾਂ ਅਤੇ ਸਾਰੀਆਂ ਕਲਾਸਾਂ ਦੇ ਪਹਿਲੇ, ਦੂਜੇ ਤੇ ਤੀਜੇ ਦਰਜੇ ਤੇ ਰਹਿਣ ਵਾਲੇ ਦੋ ਸੌ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਤੇ ਯਾਦਗਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਗਰੀਨ ਵੈਲੀ ਕਾਨਵੈਂਟ ਸਕੂਲ ਦੀ ਪ੍ਰਿੰਸੀਪਲ ਇੰਦੂ ਅਰੋੜਾ ਨੇ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਂ ਜੱਗ ਦੀ ਜਨਣੀ ਹੈ, ਅਸੀਂ ਸਾਰੇ ਆਪਣੀ ਮਾਂ ਦੀ ਬਦੌਲਤ ਹਾਂ। ਉਹਨਾਂ ਜਤਿੰਦਰ ਗਰਗ ਦਾ ਆਪਣੀ  ਮਾਂ ਨੂੰ ਸਮਰਪਿਤ ਆਡੀਟੋਰੀਅਮ ਬਣਾਉਣ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਤੋਂ ਪ੍ਰਭਾਵਤ ਹੋਕੇ ਮਾਂ ਤੇ ਬੱਚਿਆਂ ਦਾ ਰਿਸ਼ਤਾਂ ਹੋਰ ਗੂੜ੍ਹਾ ਹੋਵੇਗਾ। ਦੋ ਰੋਜਾ ਮਾਂ ਦਿਵਸ ਸਮਾਗਮ ਵਿੱਚ ਵਿਦਿਆਰਥੀਆਂ ਨੇ ਮਾਂ ਨੂੰ ਸਮਰਪਿਤ ਗੀਤ, ਲੇਖ, ਕੋਰੀਓਗ੍ਰਾਫ਼ੀਆਂ ਆਦਿ ਰਾਹੀਂ ਮਾਂ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ।  ਡਾ. ਬੀਕੇ ਗਰਗ,ਦਰਸ਼ਨਾ ਵਰਮਾਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਕਿਹਾ ਕਿ ਥੀਏਟਰ ਨੁਮਾਂ ਆਡੀਟੋਰੀਅਮ ‘ਚ ਬੱਚਿਆਂ ਦੀ ਕਲਾ ਸੋਨੇ ਤੇ ਸੁਹਾਗਾ ਸੀ। ਇਸ ਸਮੇਂ ਮੈਨੇਜਰ ਅਨੀਤਾ ਗਰਗ ਤੇ ਕੋਆਰਡੀਨੇਟਰ ਜੋਤੀ ਨਰੂਲਾ ਸਮੇਤ ਬੱਚਿਆਂ ਦੇ ਮਾਪੇ, ਬੱਚੇ ਤੇ ਸਟਾਫ਼ ਮੌਜੂਦ ਸੀ।

Related posts

Leave a Comment