ਪੀਐਸਯੂ ਵੱਲੋਂ ਸਰਕਾਰੀ ਆਈਟੀਆਈ ਦਾ ਬਿਜਲੀ ਕੁਨੈਕਸ਼ਨ ਕੱਟੇ ਜਾਣ ਖਿਲਾਫ ਰੋਸ ਰੈਲੀ

ਪੀਐਸਯੂ ਵੱਲੋਂ ਸਰਕਾਰੀ ਆਈਟੀਆਈ ਦਾ ਬਿਜਲੀ ਕੁਨੈਕਸ਼ਨ ਕੱਟੇ ਜਾਣ ਖਿਲਾਫ ਰੋਸ ਰੈਲੀ

ਪੀਐਸਯੂ ਵੱਲੋਂ ਸਰਕਾਰੀ ਆਈਟੀਆਈ ਦਾ ਬਿਜਲੀ ਕੁਨੈਕਸ਼ਨ ਕੱਟੇ ਜਾਣ ਖਿਲਾਫ ਰੋਸ ਰੈਲੀ

ਚੋਣਾਂ ਵੇਲੇ ਚੋਣ ਅਧਿਕਾਰੀਆਂ ਵੱਲੋਂ ਵਰਤੀ ਬਿਜਲੀ ਦਾ ਧੱਕੇ ਨਾਲ ਜੁਰਮਾਨਾ ਵਸੂਲਣ ਦੀ ਕੋਸ਼ਿਸ਼!

ਮੋਗਾ  (ਬਲਵੰਤ ਸਿੰਘ ਜੈਮਲਵਾਲਾ): ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸਰਕਾਰੀ ਆਈਟੀਆਈ ਮੋਗਾ ਵਿਖੇ ਆਈਟੀਆਈ ਦਾ ਬਿਜਲੀ ਕੁਨੈਕਸ਼ਨ ਕੱਟੇ ਜਾਣ ਖਿਲਾਫ ਰੋਸ ਰੈਲੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਕੱਟਿਆ ਬਿਜਲੀ ਕੁਨੈਕਸ਼ਨ ਜਲਦ ਤੋਂ ਜਲਦ ਜੋੜਿਆ ਜਾਵੇ, ਕਿਉਂਕਿ ਕੁਨੈਕਸ਼ਨ ਕੱਟਣ ਦਾ ਕਾਰਨ ਆਈਟੀਆਈ ਨੂੰ ਪਾਇਆ ਜੁਰਮਾਨਾ ਹੈ, ਪਰ ਇਸ ਜੁਰਮਾਨੇ ਲਈ ਆਈਟੀਆਈ ਜਿੰਮੇਵਾਰ ਨਹੀਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ, ਜ਼ਿਲ੍ਹਾ ਸਕੱਤਰ ਬਰਿਜ ਰਾਜੇਆਣਾ ਤੇ ਜ਼ਿਲ੍ਹਾ ਖਜਾਨਚੀ ਜਗਵੀਰ ਕੌਰ ਮੋਗਾ ਨੇ ਕਿਹਾ ਕਿ 2014 ਵਿੱਚ ਪਾਰਲੀਮੈਂਟ ਚੋਣਾਂ ਵੇਲੇ ਚੋਣ ਅਧਿਕਾਰੀਆਂ ਅਤੇ ਬਿਜਲੀ ਮਹਿਕਮੇ ਵੱਲੋਂ ਵੱਡੀ ਸਪਲਾਈ ਕੁੰਡੀ ਕੁਨੈਕਸ਼ਨ ਦੇ ਰੂਪ ਵਿੱਚ ਲਈ ਗਈ ਸੀ। ਜਿਸਦੇ ਕਰਕੇ ਬਾਅਦ ਵਿੱਚ ਇਸਦਾ ਜਿੰਮੇਵਾਰ ਆਈਟੀਆਈ ਨੂੰ ਠਹਿਰਾਇਆ ਗਿਆ ਤੇ ਲੱਖਾਂ ਰੁਪਏ ਜੁਰਮਾਨਾ ਪਾ ਕੇ ਹੁਣ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਈਟੀਆਈ ਵਾਂਗ ਹੀ ਹੋਰ ਸਿੱਖਿਆ ਸੰਸਥਾਵਾਂ ਨੂੰ ਵੀ ਚੋਣਾਂ ਮੌਕੇ ਵਰਤਿਆਂ ਜਾਂਦਾ ਹੈ। ਉਂਝ ਤਾਂ ਚੋਣਾਂ ਦਾ ਰੌਲਾ ਪਾਇਆ ਜਾਂਦਾ ਹੈ ਕਿ ਇਹ ਲੋਕਾਂ ਦਾ ਅਧਿਕਾਰ ਹੈ, ਪਰ ਇਸ ਦੁਆਰਾ ਲੋਕਾਂ ਦੇ ਅਧਿਕਾਰ ਖੋਹੇ ਜਾ ਰਹੇ ਹਨ। ਆਈਟੀਆਈ ਵਿੱਚ ਚੋਣਾਂ ਸਮੇਂ ਪੜ੍ਹਾਈ ਬੰਦ ਹੋ ਜਾਂਦੀ ਹੈ। ਕੰਮ ਠੱਪ ਰਹਿੰਦਾ ਹੈ, ਸਿੱਟੇ ਵਜੋਂ ਪਿਛਲੇ ਸਾਲ ਕਈ ਵਿਦਿਆਰਥੀਆਂ ਦੇ ਰੋਲ ਨੰਬਰ ਵੀ ਰੁਕ ਗਏ ਸਨ। ਉਨ੍ਹਾਂ ਕਿਹਾ ਕਿ ਜੇ ਹੁਣ ਜਲਦੀ ਕੁਨੈਕਸ਼ਨ ਨਾ ਜੋੜਿਆ ਗਿਆ ਤਾਂ ਅਗਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਜਿੰਮੇਵਾਰ ਚੋਣ ਅਧਿਕਾਰੀਆਂ ਅਤੇ ਬਿਜਲੀ ਮੁਲਾਜਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਇਸ ਸਮੇਂ ਕੁਨੈਕਸ਼ਨ ਕੱਟੇ ਹੋਣ ਕਰਕੇ ਠੀਕ ਤਰੀਕੇ ਨਾਲ ਪੜ੍ਹਾਈ ਨਹੀਂ ਹੋ ਪਾ ਰਹੀ ਅਤੇ ਵਿਦਿਆਰਥੀ ਪੀਣ ਵਾਲੇ ਪਾਣੀ ਤੋਂ ਵੀ ਸੱਖਣੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਹੀ ਹਾਲਾਤ ਰਹੇ ਤਾਂ ਆਈਟੀਆਈ ਬੰਦ ਹੋ ਜਾਵੇਗੀ। ਆਗੂਆਂ ਨੇ ਪ੍ਰਸਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਕੁਨੈਕਸ਼ਨ ਜਲਦ ਜੋੜਿਆ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਕੀਤੇ ਜਾਣ ਵਾਲੇ ਸੰਘਰਸ਼ ਲਈ ਪ੍ਰਸਾਸ਼ਨ ਜਿੰਮੇਵਾਰ ਹੋਵੇਗਾ। ਇਸ ਮੌਕੇ ਪ੍ਰਕਾਸ਼ ਸਿੰਘ, ਲਵਪ੍ਰੀਤ ਸਿੰਘ, ਸੁਰਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਦਿਆਰਥੀ ਹਾਜ਼ਰ ਸਨ।

Related posts

Leave a Comment