ਪੰਜਾਬੀ ਲੇਖਕ ਸਭਾ ਦੀ ਹੋਈ ਚੋਣ

ਪੰਜਾਬੀ ਲੇਖਕ ਸਭਾ ਦੀ ਹੋਈ ਚੋਣ

ਪੰਜਾਬੀ ਲੇਖਕ ਸਭਾ ਦੀ ਹੋਈ ਚੋਣ
ਪ੍ਰਸ਼ੋਤਮ ਪੱਤੋ ਸਰਪ੍ਰਸਤ, ਰੌਂਤਾ ਪ੍ਰਧਾਨ, ਬੱਬੀ ਪੱਤੋ ਸਕੱਤਰ ਚੁਣੇ

ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ): ਪੰਜਾਬੀ ਲੇਖਕ ਸਭਾ ਰਜਿ. ਨਿਹਾਲ ਸਿੰਘ ਵਾਲਾ ਦੀ ਅਹਿਮ ਮੀਟਿੰਗ ਪੱਤੋ ਹੀਰਾ ਸਿੰਘ ਵਿਖੇ ਸਭਾ ਦੇ ਸਾਬਕਾ ਪ੍ਰਧਾਨ ਮੰਗਲਮੀਤ ਪੱਤੋ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿੱਚ ਪ੍ਰਸ਼ੋਤਮ ਪੱਤੋ ਨੂੰ ਸਰਪਰਸਤ, ਰਾਜਵਿੰਦਰ ਰੌਂਤਾ ਨੂੰ ਪ੍ਰਧਾਨ , ਬੱਬੀ ਪੱਤੋ ਨੂੰ ਜਨਰਲ ਸਕੱਤਰ, ਗੋਪੀ ਰਾਉਕੇ ਨੂੰ ਮੀਤ ਪ੍ਰਧਾਨ, ਲਵਲੀ ਸ਼ਰਮਾ ਪ੍ਰੈੱਸ ਸਕੱਤਰ ਅਤੇ ਮੰਗਲਮੀਤ ਨੂੰ ਖਜਾਨਚੀ ਲਿਆ ਗਿਆ। ਇਸ ਸਮੇਂ ਮੰਗਲਮੀਤ ਪੱਤੋ, ਪ੍ਰਸ਼ੋਤਮ ਪੱਤੋ, ਬੱਬੀ ਪੱਤੋ, ਰਾਜਵਿੰਦਰ ਰੌਂਤਾ, ਰੇਸ਼ਮ ਦੋਦਾ, ਕੁਲਵੰਤ ਘੋਲੀਆ, ਤੇਜ਼ੀ ਪੱਤੋ, ਪ੍ਰਗਟ ਸਮਾਧ ਭਾਈ, ਫੌਜ਼ੀ ਸਵਰਨ ਘੋਲੀਆ, ਰਾਜੂ ਸਮਾਧ, ਬੂਟਾ ਭੱਟੀ, ਲਾਲੀ ਬਰਾੜ, ਰਵੀ ਪੱਤੋ, ਗਗਨਦੀਪ ਸਹਿਜਪਾਲ ਆਦਿ ਸਮੇਤ ਮੌਜੂਦ ਸਨ। ਇਸ ਸਮੇਂ ਹਾਜਰ ਕਵੀਆਂ ਨੇ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ।

Related posts

Leave a Comment