ਉੱਤਮ ਪ੍ਰਾਪਤੀਆਂ ਵਾਲੇ ਵਿਦਿਆਰਥੀ ਸਨਮਾਨਿਤ

ਉੱਤਮ ਪ੍ਰਾਪਤੀਆਂ ਵਾਲੇ ਵਿਦਿਆਰਥੀ ਸਨਮਾਨਿਤ

ਉੱਤਮ ਪ੍ਰਾਪਤੀਆਂ ਵਾਲੇ ਵਿਦਿਆਰਥੀ ਸਨਮਾਨਿਤ

ਮੋਗਾ (ਨਿਊਜ਼ 24): ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ, ਚੰਡੀਗੜ• ਵੱਲੋਂ ਐਲਾਨੇ ਗਏ ਪਹਿਲੇ ਸਮੈਸਟਰ ਦੇ ਨਤੀਜਿਆਂ ਵਿੱਚੋਂ  ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ ਦੇ ਵਿਦਿਆਰਥੀਆਂ ਨੇ ਜਿਲ•ੇ ਵਿੱਚੋਂ ਉੱਤਮ ਸਥਾਨ ਪ੍ਰਾਪਤ ਕੀਤੇ। ਜਿਨ•ਾਂ ਵਿੱਚੋਂ ਸਿਵਲ ਵਿਭਾਗ ਦੇ ਅਭਿਸ਼ੇਕ ਨੇ ਪਹਿਲਾ, ਵਿਕਾਸ ਕੁਮਾਰ ਨੇ ਦੂਸਰਾ ਅਤੇ ਅਕਾਸ਼ਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮਕੈਨੀਕਲ ਟਰੇਡ ਦੇ ਵਿਪਲ ਕੁਮਾਰ ਸਿੰਘ ਨੇ ਪਹਿਲਾ, ਹਰਜੋਤ ਸਿੰਘ ਨੇ ਦੂਸਰਾ ਅਤੇ ਗੁਰਵਿੰਦਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਇਲੈਕਟ੍ਰੋਨਿਕ ਐਂਡ ਕਮਿਉਨੀਕੇਸ਼ਨ ਦੇ ਰੋਹਤ ਰਾਜ ਨੇ ਪਹਿਲਾ, ਸੋਨੂੰ ਕੁਮਾਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਤਰ•ਾਂ ਹੀ ਆਈ.ਟੀ. ਵਿਭਾਗ ਦੇ ਤਰਨਪ੍ਰੀਤ ਸਿੰਘ ਨੇ ਜਿਲ•ੇ ਵਿੱਚੋਂ ਪਹਿਲਾ ਅਤੇ ਪਰਮਿੰਦਰ ਕੁਮਾਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਫ਼ਲਤਾ ਲਈ ਸ਼ੌਕ ਜਜ਼ਬਾ ਅਤੇ ਮਾਂ-ਬਾਪ ਦੀ ਸਹਾਇਤਾ ਲੁੜੀਂਦੀ ਹੈ। ਇਟਰਵਿਊ ਵਿੱਚ ਵੀ ਤੁਹਾਡੀ ਸੋਚਣ ਅਤੇ ਮਿਹਨਤ ਕਰਨ ਦੀ ਸ਼ਕਤੀ ਦੀ ਪਰਖ ਕੀਤੀ ਜਾਂਦੀ ਹੈ। ਵਿਦਿਆਰਥੀ ਇਸ ਤਰ•ਾਂ ਹੀ ਤਿਆਰੀ ਕਰਨ। ਵਿਭਾਗੀ ਮੁਖੀ ਸ੍ਰੀ ਰਾਜਨ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ• ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

Related posts

Leave a Comment