ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾਈ ਸੋਦੇ ਤਹਿਤ ਮੋਗੇ ਜ਼ਿਲ•ੇ ਦੇ ਡੀ.ਸੀ. ਨੂੰ ਦਿੱਤਾ ਮੰਗ ਪੱਤਰ

ਮੋਗਾ : ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ•ਾ ਪ੍ਰਧਾਨ ਮੋਹਨ ਸਿੰਘ ਅੋਲਖ, ਜ਼ਿਲ•ਾ ਸਕੱਤਰ ਬ੍ਰਿਜ ਲਾਲ ਰਾਜੇਆਣਾ, ਜ਼ਿਲ•ਾ ਖਜਾਨਚੀ ਜਸਵੀਰ ਕੌਰ ਜ਼ਿਲ•ਾ ਆਗੂ ਸੁਖਵਿੰਦਰ ਕੌਰ ਡਰੋਲੀ, ਰਜਿੰਦਰ ਸਿੰਘ ਰਾਜੇਆਣਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਧਿਅਮ ਲਾਗੂ ਕਰਨ ਦੇ ਫੈਸਲੇ ਨੂੰ ਬਿਲਕੁਲ ਵੀ ਤਰਕਸੰਗਤ ਨਾ ਹੋਣ ਕਰਕੇ ਇਸ ਨੂੰ ਤੁਰੰਤ ਰੋਕਿਆ ਜਾਵੇ। ਇਸ ਤਰ•ਾਂ ਅਜਿਹੀਆਂ ਹਦਾਇਤਾਂ ਜਾਰੀ ਕਰਨਾਂ ਮਾਤ ਭਾਸ਼ਾ ਪੰਜਾਬੀ ਨੂੰ ਨਕਾਰਦਿਆਂ ਅੰਗਰੇਜੀ ਨੂੰ ਪਹਿਲੇ ਅਤੇ ਪੰਜਾਬੀ ਨੂੰ ਦੂਜੇ ਦਰਜੇ ਤੇ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਸਕੂਲਾਂ ਵਿਚ ਅੰਗਰੇਜੀ ਦੇ ਅਧਿਆਪਕ ਨਹੀਂ ਹਨ। ਜੇਕਰ ਅੰਗਰੇਜੀ ਮਧਿਆਮ ਲਾਗੂ ਕਰਨਾਂ ਹੈ ਤਾਂ ਇਸ ਤੇ ਪਹਿਲਾਂ ਅਧਿਆਪਕਾਂ ਦੀਆਂ ਪੱਕੀਆਂ ਭਰਤੀਆਂ ਕੀਤੀਆਂ ਜਾਣ, ਅੰਗਰੇਜੀ ਮਧਿਅਮ ਲਈ ਸਕੂਲਾਂ ਵਿਚ ਜਰੂਰੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇ। ਇਸ ਲਈ ਮਾਤ ਭਾਸ਼ਾ ਨੂੰ ਵਿਸਾਰਨਾ ਅਤੇ ਅੰਗਰੇਜੀ ਦੀ ਸਰਦਾਰੀ ਕਾਇਮ ਕਰਨਾ ਆਮ ਗਰੀਬ ਵਰਗ ਨੂੰ ਸਿੱਖਿਆ ਵਿਚੋਂ ਬਾਹਰ ਕਰਨ ਦੀ ਸਾਜਿਸ ਜਾਪ ਰਹੀ ਹੈ। ਇਸ ਲਈ ਇਸ ਨੂੰ ਤੁਰੰਤ ਰੋਕਿਆ ਜਾਵੇ। ਇਸ ਮੌਕੇ ਪੰਜਾਬ ਸਟੂਡੈਂਟ ਯੂਨੀਅਨ ਦੇ ਸਮੂਹ ਵਰਕਰ ਹਾਜ਼ਰ ਸਨ।

Related posts

Leave a Comment