ਬਲੂਮਿੰਗ ਬਡਜ਼ ਸਕੂਲ ‘ਚ ਗਰੀਨ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਸੱਦਾ

ਬਲੂਮਿੰਗ ਬਡਜ਼ ਸਕੂਲ 'ਚ ਗਰੀਨ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਸੱਦਾ`

ਬਲੂਮਿੰਗ ਬਡਜ਼ ਸਕੂਲ ‘ਚ ਗਰੀਨ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਸੱਦਾ
ਮੋਗਾ, (ਗੁਰਜੰਟ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੇਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਬੱਚਿਆਂ ਵਲੋਂ ਗਰੀਨ ਤੇ ਸੇਫ ਦੀਵਾਲੀ ਦਾ ਸੁਨੇਹਾ ਦਿੰਦਿਆਂ ਸੁੰਦਰ ਚਾਰਟ ਤੇ ਆਰਟੀਕਲ ਪੇਸ਼ ਕੀਤੇ ਅਤੇ ਬੱਚਿਆਂ ਵਲੋਂ ਆਪਣੇ ਦੇਸ਼ ਵਿਚ ਬਣੀਆਂ ਚੀਜਾਂ ਦੀ ਵਰਤੋਂ, ਕਰਨ ਦੀ ਸਹੁੰ ਚੁੱਕੀ। ਬੀ ਇੰਡੀਅਨ ਬਾਏ ਇੰਡੀਅਨ ਦਾ ਨਾਅਰਾ ਦਿੱਤਾ। ਬੱਚਿਆਂ ਵਲੋਂ ਦੀਵਾਲੀ ਦੀ ਮਹੱਤਤਾ ਬਾਰੇ ਦੱਸਿਆ ਗਿਆ ਇਸ ਮੌਕੇ ਬੱਚਿਆਂ ਨੇ ਪ੍ਰਦੂਸਵਰਹਿਤ ਦੀਵਾਲੀ ਮਨਾਉਣ ਦਾ ਪ੍ਰਣ ਕੀਤਾ। ਸਕੂਲ ਵਿਚ ਬੱਚਿਆਂ ਵਲੋਂ ਰੰਗਾ ਦਾ ਬਹੁਤ ਹੀ ਸੁੰਦਰ ਰੰਗੋਲੀ ਬਣਾਈ ਗਈ ਅਤੇ ਸਭ ਨੂੰ ਖੁਸ਼ੀਆਂ ਭਰੀ ਤੇ ਸੁਰੱਖਿਅਤ ਦੀਵਾਲੀ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਹਾਜਰ ਸਨ।

Related posts

Leave a Comment