ਵਿਦਿਆਰਥੀਆਂ ਨੇ ਰੁੱਖ ਲਾਏ ਅਤੇ ਸਾਂਭ ਸੰਭਾਲ ਦੀ ਲਈ ਜ਼ੁੰਮੇਵਾਰੀ

ਵਿਦਿਆਰਥੀਆਂ ਨੇ ਰੁੱਖ ਲਾਏ ਅਤੇ ਸਾਂਭ ਸੰਭਾਲ ਦੀ ਲਈ ਜ਼ੁੰਮੇਵਾਰੀ

ਵਿਦਿਆਰਥੀਆਂ ਨੇ ਰੁੱਖ ਲਾਏ ਅਤੇ ਸਾਂਭ ਸੰਭਾਲ ਦੀ ਲਈ ਜ਼ੁੰਮੇਵਾਰੀ
ਮੋਗਾ, (ਜਗਮੋਹਨ ਸ਼ਰਮਾ)-ਲਾਲਾ ਲਾਜਪਤ ਰਾਏ ਮੈਮੋਰੀਅਲ ਸੰਸਥਾਵਾਂ, ਅਜੀਤਵਾਲ (ਮੋਗਾ) ਵਿਖੇ ਐਨ.ਐਸ.ਐਸ. ਵਿਭਾਗ ਅਤੇ ਰੈਡ ਰਿਬਨ ਕਲੱਬ ਦੇ ਵਿਦਿਆਰਥੀਆਂ ਨੇ ਮਿਲਕੇ ਨੇ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਂਦਿਆਂ ਪਟਾਖਿਆਂ ਦੀ ਥਾਂ ਫ਼ਲ ਅਤੇ ਛਾਂਦਾਰ ਪੌਦੇ ਲਾਏ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਦਾ ਪ੍ਰਣ ਲੈ ਕੇ ਗਰੀਨ ਦੀਵਾਲੀ ਮਨਾਈ।ਕਾਲਜ ਡਾਇਰੈਕਟਰ ਡਾ.ਚਮਨ ਲਾਲ ਸਚਦੇਵਾ ਨੇ ਦਿਵਾਲੀ ਨੂੰ ਸਾਂਝੀਵਾਲਤਾ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਇਸ ਨੂੰ ਸਰ੍ਹੋਂ ਦੇ ਤੇਲ ਨਾਲ ਦੀਵੇ ਜਲਾ ਕੇ, ਮਿਲ ਕੇ, ਮਨਾਉਣ ਨਾਲ ਤੁਹਾਡਾ ਤਨ,ਮਨ ਅਤੇ ਜੀਵਨ ਸੁਖੀ, ਸਿਹਤਮੰਦ ਅਤੇ ਖੁਸ਼ਹਾਲ ਰਹੇਗਾ ਅਤੇ ਅੰਦਰੋਂ ਅਗਿਆਨਤਾ ਅਤੇ ਨਫ਼ਰਤ ਦਾ ਅੰਧੇਰਾ ਦੂਰ ਹਟੇਗਾ। ਪ੍ਰਿੰਸੀਪਲ ਰਾਜ ਕੁਮਾਰ ਗੁਪਤਾ ਨੇ ਪਟਾਖੇ ਚਲਾਉਣ ਨਾਲ ਹੋਣ ਵਾਲੇ ਨੁਕਸਾਨ ਤੋਂ ਸਾਵਧਾਨ ਕਰਦਿਆ ਕਿਹਾ ਕਿ ਪਟਾਖੇ ਚਲਾਉਣ ਨਾਲ ਕੰਨਾਂ ਦੇ ਪੜਦੇ ਫਟਣ, ਬਲੱਡ ਪ੍ਰੈਸ਼ਰ ਵਧਣ, ਮਾਨਸਿਕ ਅਵਸਥਾ ਦੀ ਖਰਾਬੀ ਜਿਹੇ ਨੁਕਸਾਨ ਹੋ ਸਕਦੇ ਹਨ। ਪ੍ਰੋਜੈਕਟ ਇੰਚਾਰਜ ਮੈਡਮ ਮਨਵੀਨ ਕੌਰ ਅਤੇ ਕਮਲਪ੍ਰੀਤ ਸਿੰਘ ਨੇ ਕਿਹਾ ਕਿ ਪਟਾਖੇ ਨਾ ਚਲਾ ਕੇ ਤੁਸੀ ਸਮਾਜ ਨੂੰ ਅੱਖਾਂ ਦੀਆਂ, ਫੇਫੜਿਆਂ ਦੀਆਂ ਅਤੇ ਉਨੀਂਦਰੇ ਜਿਹੀਆਂ ਬਿਮਾਰੀਆ ਤੋਂ ਬਚ ਸਕਦੇ ਹੋ। ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਵਲੰਟੀਅਰਾਂ ਨੇ ਹੱਥਾਂ ਵਿੱਚ ਉਪਦੇਸ਼ ਦਿੰਦੇ ਨਾਹਰੇ ਲਿਖੇ ਬੈਨਰ ਫੜ ਕੇ ਸਮਾਜ ਨੂੰ ਜਾਗਰੂਕ ਕੀਤਾ।

Related posts

Leave a Comment