ਮੋਬਾਇਲ ਫੋਨ ਦੇ ਲਾਭ ਅਤੇ ਹਾਨੀਆਂ ਬਾਰੇ ਬੱਚਿਆਂ ਨੂੰ ਦਿੱਤੀ ਜਾਣਕਾਰੀ

ਮੋਬਾਇਲ ਫੋਨ ਦੇ ਲਾਭ ਅਤੇ ਹਾਨੀਆਂ ਬਾਰੇ ਬੱਚਿਆਂ ਨੂੰ ਦਿੱਤੀ ਜਾਣਕਾਰੀ

ਮੋਬਾਇਲ ਫੋਨ ਦੇ ਲਾਭ ਅਤੇ ਹਾਨੀਆਂ ਬਾਰੇ ਬੱਚਿਆਂ ਨੂੰ ਦਿੱਤੀ ਜਾਣਕਾਰੀ
ਮੋਗਾ, (ਗੁਰਜੰਟ ਸਿੰਘ)-ਆਰ.ਕੇ.ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵਾਦ ਵਿਵਾਦ ਪ੍ਰਤੀਯੋਗਤਾ ਕਰਵਾਈ ਗਈ। ਵਿਦਿਆਰਥੀਆਂ ਨੂੰ ਦੋ ਸਮੂਹਾਂ ਵਿਚ ਵੰਡਿਆ ਗਿਆ। ਪਹਿਲੇ ਗਰੁੱਪ ਦੇ ਬੱਚਿਆਂ ਨੇ ਮੋਬਾਇਲ ਫੋਨ ਦੇ ਲਾਭ ਅਤੇ ਦੂਸਰੇ ਗਰੁੱਪ ਦੇ ਬੱਚਿਆਂ ਨੇ ਮੋਬਾਇਲ ਫੋਨ ਦੀਆਂ ਹਾਨੀਆਂ ਦੇ ਬਾਰੇ ਵਿਚ ਦੱਸਿਆ। ਪ੍ਰਤੀਯੋਗਤਾ ਦੇ ਵਿਚਕਾਰ ਬੱਚਿਆਂ ਨੇ ਇਕ ਦੂਸਰੇ ਨੂੰ ਪ੍ਰਸ਼ਨ ਵੀ ਪੁੱਛੇ। ਇਹ ਪ੍ਰਤੀਯੋਗਤਾ ਮੈਡਮ ਸੀਮਾ ਰਾਣੀ ਦੀ ਨਿਗਰਾਨੀ ਹੇਠ ਕਰਵਾਈ ਗਈ। ਜੱਜ ਦੀ ਭੂਮਿਕਾ ਮੈਡਮ ਸਾਕਸੀ ਅਤੇ ਅਜੇ ਸਰ ਦੁਆਰਾ ਬਹੁਤ ਹੀ ਸੋਹਣੇ ਤਰੀਕੇ ਨਾਲ ਨਿਭਾਈ ਗਈ। ਇਸ ਪ੍ਰਤੀਯੋਗਤਾ ਨੂੰ ਕਰਵਾਉਣ ਦਾ ਮੁੱਖ ਉਦੇਸ਼ ਅੰਗਰੇਜੀ ਅਤੇ ਹਿੰਦੀ ਭਾਸ਼ਾ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿਚ ਰੁਚੀ ਪੈਦਾ ਕਰਨਾ ਹੈ। ਪ੍ਰਿੰਸੀਪਲ ਰਜਨੀ ਅਰੋੜਾ ਨੇ ਪਹਿਲੇ ਵਿਜੇਤਾ ਗਰੁੱਪ ਨੂੰ ਵਧਾਈ ਦਿੱਤੀ ਅਤੇ ਬਾਕੀ ਬੱਚਿਆਂ ਨੂੰ ਵੀ ਵਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।

Related posts

Leave a Comment