ਬਲੂਮਿੰਗ ਬਡਜ਼ ਸਕੂਲ ‘ਚ ਮਨਾਇਆ ਵਿਜੀਲੈਂਸ ਓਬਸਰਵੇਸ਼ਨ ਵੀਕ

ਬਲੂਮਿੰਗ ਬਡਜ਼ ਸਕੂਲ 'ਚ ਮਨਾਇਆ ਵਿਜੀਲੈਂਸ ਓਬਸਰਵੇਸ਼ਲ ਵੀਕ

ਬਲੂਮਿੰਗ ਬਡਜ਼ ਸਕੂਲ ‘ਚ ਮਨਾਇਆ ਵਿਜੀਲੈਂਸ ਓਬਸਰਵੇਸ਼ਨ ਵੀਕ
ਮੋਗਾ, (ਗੁਰਜੰਟ ਸਿੰਘ)-ਵਿਦਿਅਕ ਸੰਸਥਾ ਬਲੂਮਿੰਗ ਬਡਜ ਸੂਕਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੀ ਅਗਵਾÂਂ ਹੇਠ ਵਿਸ਼ੇਸ਼ ਪ੍ਰਥਾ ਸਭਾ ਆਯੋਜਿਤ ਕੀਤੀ ਗਈ। ਇਸ ਵਿਸ਼ੇਸ਼ ਅੰਸੈਂਬਲੀ ਦੀ ਕਮਾਂਡ ਸੰਸਥਾ ਦੀ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਸੰਭਾਲੀ, ਜਿਸ ਦੌਰਾਨ ਬੱਚਿਆਂ, ਵਿਜੀਲੈਂਨਸ, ਓਬਸਰਵੇਸ਼ਨ ਵੀਕ ਮਨਾਉਂਦਿਆਂ ਸਿਟੀਜਨ ਇੰਨਟੇਗਰੀਟ ਪੈਲੱਜ ਸਾਰੇ ਸਟਾਫ ਅਤੇ ਬੱਚਿਆਂ ਵਲੋਂ ਲਈ ਗਈ, ਕਿ ਉਹ ਹਮੇਸ਼ਾ ਰਿਸ਼ਵਤਖੋਰੀ ਤੋਂ ਪ੍ਰਹੇਜ ਰੱਖਣਗੇ ਅਤੇ ਦੂਜਿਆਂ ਲਈ ਇਕ ਮਿਸਾਲ ਬਣ ਕੇ ਜਿਉਣਗੇ, ਜਿੱਥੇ ਵੀ ਕੋਟੀ ਬੁਰਾਈ ਜਾਂ ਗਲਤ ਹੋ ਰਿਹਾ ਹੋਵੇਗਾ ਉਸਦਾ ਵਿਰੋਧ ਕਰਨਗੇ। ਬੱਚਿਆਂ ਵਲੋਂ ਇਸ ਸਬੰਧਤ ਕਈ ਪ੍ਰਕਾਰ ਦੇ ਚਾਰਟ ਆਦਿ ਬਣਾਏ ਗਏ। ਇਸ ਉਪਰੰਤ ਸਕੁਲ ਪ੍ਰਿੰਸੀਪਲ ਮੈਡਮ ਹਮੀਲਿਆ ਰਾਣੀ ਨੇ ਬੱਚਿਆਂ ਨੂੰ ਇਸ ਸਬੰਧਤ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਹਫਤਾ ਹਰ ਸਾਲ 31 ਅਕਤੂਬਰ ਤੋਂ 5 ਨਵੰਬਰ ਤੱਕ ਭਾਰਤ ਵਿਚ ਹਰੇਕ ਵਿਭਾਗ ਵਲੋਂ ਮਨਾਇਆ ਜਾਂਦਾ ਹੈ ਤਾਂ ਜੋ ਦੇਸ਼ ਵਿਚ ਰਿਸ਼ਵਤਖੋਰੀ (ਜੋ ਕਿ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ) ਤੇ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇ। ਇਸ ਮੌਕੇ ਸਕੂਲ ਚੇਅਰਮੈਨ ਮੈਡਮ ਕਮਲ ਸੈਣੀ ਵਲੋਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਇਹ ਸੰਦੇਸ਼ ਦਿੱਤਾ ਕਿ ਅੱਜ ਦੇ ਬੱਚੇ ਕੱਲ੍ਹ ਦਾ ਭਵਿੱਖ ਹਨ ਇੰਨਾਂ ਦੇ ਉਤੇ ਕੱਲ੍ਹ ਸਾਡੇ ਸਮਾਜ ਅਤੇ ਦੇਸ਼ ਦਾ ਭਵਿੱਖ ਨਿਰਭਰ ਹੋਵੇਗਾ। ਜੇਕਰ ਅੱਜ ਬੱਚੇ ਆਪਣੇ ਬਚਪਨ ਤੋਂ ਹੀ ਇਹੋ ਜਿਹੀਆਂ ਬੁਰਾਈਆਂ ਨੂੰ ਖਤਮ ਕਰਨ ਤਾਂ ਦੇਸ਼ ਖੁਸ਼ਹਾਲ ਕਿਉਂ ਨਾ ਹੋਵੇਗਾ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।

Related posts

Leave a Comment